ਸ੍ਰੀਲੰਕਾ ਦਾ ਵੈਸਟਇੰਡੀਜ਼ ਨਾਲ 'ਕਰੋ ਜਾਂ ਮਰੋ' ਦਾ ਮੁਕਾਬਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟਇੰਡੀਜ਼ ਦੀ ਟੀਮ ਪਾਕਿਸਤਾਨ ਵਿਰੁਧ ਅਪਣੇ ਪਹਿਲੇ ਮੁਕਾਬਲਾ ਜਿੱਤਣ ਤੋਂ ਬਾਅਦ ਅਗਲੇ ਪੰਜ ਮੈਚ ਗਵਾ ਬੈਠੀ

Sri Lanka's 'Karo or Maro' match against the West Indies today

ਚੇਸਟਰ ਲੀ ਸਟਰੀਟ : ਸ੍ਰੀਲੰਕਾ ਅਗਰ-ਮਗਰ ਦੇ ਫੇਰ ਨਾਲ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਪਹੁੰਚਣ ਦੀ ਦੌੜ 'ਚ ਬਣਿਆ ਹੋਇਆ ਹੈ ਜਿਸ ਨੂੰ ਅਪਣੀਆਂ ਉਮੀਦਾਂ ਸੁਰਜੀਤ ਰੱਖਣ ਲਈ ਅੱਜ ਇਥੇ ਵੈਸਟਇੰਡੀਜ਼ ਵਿਰੁਧ ਹੋਣ ਵਾਲੇ ਮੁਕਾਬਲੇ ਨੂੰ ਹਰ ਹਾਲ ਵਿਚ ਜਿੱਤਣਾ ਹੋਵੇਗਾ। ਵੈਸਟਇੰਡੀਜ਼ ਦੀ ਟੀਮ ਪਹਿਲਾਂ ਹੀ ਖ਼ਿਤਾਬ ਦੀ ਦੌੜ 'ਚੋਂ ਬਾਹਰ ਹੋ ਚੁੱਕੀ ਹੈ ਅਤੇ ਉਹ ਇਸ ਮੈਚ ਵਿਚ ਅਪਣਾ ਸਨਮਾਨ ਬਚਾਉਣ ਲਈ ਖੇਡੇਗੀ।

ਸ੍ਰੀਲੰਕਾ ਨੇ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤਾ ਪਰ ਅਗਲੇ ਹੀ ਮੁਕਾਬਲੇ ਵਿਚ ਦਖਣੀ ਅਫ਼ਰੀਕਾ ਤੋਂ ਨੌ ਵਿਕਟਾਂ ਨਾਲ ਮਿਲੀ ਹਾਰ ਕਾਰਨ ਟੀਮ ਦਾ ਸੈਮੀਫ਼ਾਈਨਲ ਵਿਚ ਪਹੁੰਚਣ ਦਾ ਗਣਿਤ ਗੜਬੜਾ ਗਿਆ। ਟੀਮ ਸੱਤ ਮੈਚਾਂ ਵਿਚ ਛੇ ਅੰਕਾਂ ਨਾਲ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ ਅਤੇ ਸੈਮੀਫ਼ਾਈਨਲ 'ਚ ਪਹੁੰਚਣ ਲਈ ਉਸ ਨੂੰ ਬਾਕੀ ਦੋ ਮੈਚ ਜਿੱਤਣੇ ਪੈਣਗੇ ਤੇ ਨਾਲ ਹੀ ਇੰਗਲੈਂਡ ਅਤੇ ਪਾਕਿਸਤਾਨ ਦੇ ਮੈਚਾਂ ਦੇ ਅਨੁਕੂਲ ਨਤੀਜੇਆਂ ਦੀ ਉਮੀਦ ਵੀ ਕਰਨੀ ਹੋਵੇਗੀ।

ਦਖਣੀ ਅਫ਼ਰੀਕਾ ਵਿਰੁਧ ਪਿਛਲੇ ਮੁਕਾਬਲੇ ਵਿਚ ਟੀਮ ਦਾ ਬੱਲੇਬਾਜ਼ੀ ਕ੍ਰਮ ਇਕ ਵਾਰ ਫਿਰ ਲੜਖੜਾ ਗਿਆ ਅਜਿਹੇ 'ਚ ਕਪਤਾਨ ਦਿਮੁਥ ਕਰੁਣਾਰਤਨੇ ਵਿੰਡੀਜ਼ ਦੀ ਗੇਂਦਬਾਜ਼ੀ ਸਾਹਮਣੇ ਇਸ ਨੂੰ ਸੁਧਾਰਨਾ ਹੋਵੇਗਾ। ਖ਼ਰਾਬ ਬੱਲੇਬਾਜ਼ੀ ਕਾਰਨ ਟੀਮ ਦੀ ਗੇਂਦਬਾਜ਼ੀ ਵੀ ਦਬਾਅ 'ਚ ਆ ਜਾਂਦੀ ਹੈ ਪਰ ਤਜ਼ਰਬੇਕਾਰ ਲਸਿਥ ਮਲਿੰਗਾ ਅਤੇ ਨੁਵਾਨ ਪਰਦੀਪ (ਚੇਚਕ ਕਾਰਨ ਵਿਸ਼ਵ ਕੱਪ 'ਚੋਂ ਬਾਹਰ) ਨੇ ਟੀਮ ਦੀ ਗੇਂਦ ਨਾਲ ਚੰਗੀ ਸ਼ੁਰੂਆਤ ਦਿਵਾਈ ਹੈ। ਟੀਮ ਨੂੰ ਇਕ ਵਾਰ ਫਿਰ ਅਪਣ ਗੇਂਦਬਾਜ਼ਾਂ ਤੋਂ ਉਮੀਦ ਹੋਵੇਗੀ।

ਉਧਰ ਵੈਸਟਇੰਡੀਜ਼ ਦੀ ਟੀਮ ਪਾਕਿਸਤਾਨ ਵਿਰੁਧ ਅਪਣੇ ਪਹਿਲੇ ਮੁਕਾਬਲਾ ਜਿੱਤਣ ਤੋਂ ਬਾਅਦ ਅਗਲੇ ਪੰਜ ਮੈਚ ਗਵਾ ਬੈਠੀ। ਹਾਲਾਂਕਿ ਵਿੰਡੀਜ਼ ਦੀ ਟੀਮ ਕੁਝ ਕਰੀਬੀ ਮੁਕਾਬਲੇਆਂ ਦਾ ਫ਼ਾਇਦਾ ਨਹੀਂ ਚੁੱਕ ਸਕੀ। ਟੀਮ ਸੂਚੀ ਵਿਚ ਅਫ਼ਗ਼ਾਨਿਸਤਾਨ ਤੋਂ ਉਪਰ ਨੌਵੇਂ ਸਥਾਨ 'ਤੇ ਹੈ। ਵਿੰਡੀਜ਼ ਕੋਲ ਗੁਆਉਣ ਲਈ ਕੁਝ ਨਹੀਂ ਹੈ ਅਜਿਹੇ ਵਿਚ ਕ੍ਰਿਸ ਗੇਲ, ਕਾਰਪੋਸ ਬਰੇਥਵੇਟ ਅਤੇ ਸ਼ਾਈ ਹੋਪ ਵਰਗੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ ਦਬਾਅ ਮੁਕਤ ਹੋ ਕੇ ਖੇਡਣਗੇ ਅਤੇ ਜੇਕਰ ਉਨ੍ਹਾਂ ਦਾ ਬੱਲਾ ਚਲਿਆ ਤਾਂ ਕੁਝ ਵੀ ਸੰਭਵ ਹੈ।

ਵਿੰਡੀਜ਼ ਦੇ ਕੋਚ ਫ਼ਲੋਅਡ ਰੀਫ਼ਰ ਨੇ ਕਿਹਾ ਸੀ ਕਿ,''ਅਸੀਂ ਆਤਮ ਸਨਮਾਨ ਲਈ ਖੇਡ ਰਹੇ ਹਾਂ, ਸਾਨੂੰ ਪਤਾ ਹੈ ਕਿ ਘਰੇਲੂ ਪ੍ਰਸ਼ੰਸਕ ਸਾਡੇ ਨਾਲ ਹਨ ਅਤੇ ਅਸੀਂ ਉਨ੍ਹਾਂ ਦੀ ਅਗਵਾਈ ਕਰ ਰਹੇ ਹਾਂ। ਡਰਹਮ ਦੇ ਰਿਵਰਸਾਈਡ ਮੈਦਾਨ 'ਤੇ ਹੋਣ ਵਾਲੇ ਇਸ ਮੁਕਾਬਲੇ 'ਚ ਆਸਮਾਨ ਸਾਫ਼ ਰਹੇਗਾ ਅਤੇ ਬਰਸਾਤ ਦੀ ਸੰਭਾਵਨਾ ਕਾਫੀ ਘੱਟ ਹੈ।