ਏਸ਼ੀਅਨ ਖੇਡਾਂ 2023: ਕਿਨਾਨ ਚੇਨਈ, ਜ਼ੋਰਾਵਰ ਸਿੰਘ, ਪ੍ਰਿਥਵੀਰਾਜ ਟੋਂਡੇਮਨ ਨੇ ਸ਼ੂਟਿੰਗ 'ਚ ਜਿੱਤਿਆ ਗੋਲਡ ਮੈਡਲ
ਅੱਠਵੇਂ ਦਿਨ ਐਤਵਾਰ ਨੂੰ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
ਨਵੀਂ ਦਿੱਲੀ: ਏਸ਼ੀਅਨ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ ਕੀਤਾ ਜਾ ਰਿਹਾ ਹੈ। ਇਸ ਦੇ ਅੱਠਵੇਂ ਦਿਨ ਐਤਵਾਰ ਨੂੰ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੂੰ ਸੋਨੇ ਦੇ ਨਾਲ ਸਿਲਵਰ ਮੈਡਲ ਵੀ ਮਿਲਿਆ। ਭਾਰਤੀ ਨਿਸ਼ਾਨੇਬਾਜ਼. ਚੇਨਈ, ਪ੍ਰਿਥਵੀਰਾਜ ਟੋਂਡੇਮਨ ਅਤੇ ਜ਼ੋਰਾਵਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ। ਮਹਿਲਾ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਕੁਲ ਆਮਦਨ ’ਚ ਹਰਿਆਣਾ ਨੂੰ ਪਛਾੜਿਆ
ਗੋਲਫ ਵਿੱਚ ਵੀ ਭਾਰਤ ਨੂੰ ਚਾਂਦੀ ਦਾ ਤਮਗਾ ਮਿਲਿਆ ਹੈ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ 7ਵਾਂ ਸੋਨ ਤਮਗਾ ਜਿੱਤਿਆ ਹੈ। ਚੇਨਈ, ਪ੍ਰਿਥਵੀਰਾਜ ਅਤੇ ਜ਼ੋਰਾਵਰ ਦੀ ਤਿਕੜੀ ਨੇ ਪੁਰਸ਼ ਟੀਮ ਟਰੈਪ ਸ਼ੂਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਨਰਮਾ ਚੁੱਗਣ ਲਈ ਖੇਤ ਗਏ ਔਰਤ-ਮਰਦ ਦੀ ਡਿੱਗ ਵਿਚ ਡੁੱਬਣ ਕਾਰਨ ਹੋਈ ਮੌਤ
ਮਹਿਲਾ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਾਜੇਸ਼ਵਰੀ ਕੁਮਾਰੀ, ਮਨੀਸ਼ਾ ਕੀਰ ਅਤੇ ਪ੍ਰੀਤੀ ਰਜਕ ਨੇ ਮਹਿਲਾ ਟੀਮ ਟਰੈਪ ਸ਼ੂਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਤਰ੍ਹਾਂ ਭਾਰਤ ਨੇ ਕੁੱਲ 41 ਤਗਮੇ ਜਿੱਤੇ ਹਨ। ਇਸ ਵਿੱਚ 11 ਸੋਨਾ ਹੈ।