ਟੀਮ ਇੰਡਿਆ ਦੀ ਵਰਲਡ ਕੱਪ ਜਰਸੀ ਲਾਂਚ, ਜਾਣੋ ਕੀ ਕਿਹਾ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੀ ਵਿਸ਼ਵ ਕੱਪ-2019 ਦੀ ਜਰਸੀ ਹੈਦਰਾਬਾਦ ਵਿਖੇ ਲਾਂਚ ਕੀਤੀ ਗਈ।ਕੋਹਲੀ ਨੇ ਇਸ ਮੌਕੇ ਤੇ ਕਿਹਾ, ‘ਇਸ ਜਰਸੀ ਨਾਲ ਕਈ ਮਹੱਤਵ ਤੇ ਆਦਰ ਜੁੜੇ ਹਨ।

New jersey for the Indian teams Released

ਹੈਦਰਾਬਾਦ : ਭਾਰਤੀ ਟੀਮ ਦੀ ਵਿਸ਼ਵ ਕੱਪ-2019 ਦੀ ਜਰਸੀ ਹੈਦਰਾਬਾਦ ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਤੇ ਸਾਬਕਾ ਕਪਤਾਨ ਧੋਨੀ, ਮੌਜੂਦਾ ਕਪਤਾਨ ਵਿਰਾਟ ਕੋਹਲੀ, ਟੈਸਟ ਉਪ ਕਪਤਾਨ ਅਜਿੰਕਿਆ ਰਹਾਨੇ ਅਤੇ ਯੁਵਾ ਬੱਲੇਬਾਜ ਪ੍ਰਿਥਵੀ ਸ਼ਾਅ ਵੀ ਮੌਜੂਦ ਸਨ। 

ਕਪਿਲ ਦੇਵ ਦੀ ਟੀਮ ਦਾ 1983 ‘ਚ ਲਾਰਡਜ਼ ਵਿਚ ਸਫੈਦ ਜਰਸੀ ਪਹਿਨ ਕੇ ਵਿਸ਼ਵ ਕੱਪ ਜਿੱਤਣਾ ਮਹੇਂਦਰ ਸਿੰਘ ਧੋਨੀ ਲਈ ਪ੍ਰੇਰਨਾ ਬਣ ਗਿਆ, ਫਿਰ ਉਸਦੀ ਅਗਵਾਈ ‘ਚ ਭਾਰਤ ਨੇ 2007 ਅਤੇ 2011 ਵਿਚ ਅਲਗ ਅਲਗ ਤਰ੍ਹਾਂ ਦੀ ਨੀਲੇ ਰੰਗ ਦੀ ਜਰਸੀ ਵਿਚ ਖ਼ਿਤਾਬ ਜਿੱਤੇ ਤੇ ਉਹਨਾਂ ਨੂੰ ਭਾਰਤੀ ਜਰਸੀ ਦੀ ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਨੂੰ ਸੌਂਪਣ ਤੇ ਗਰਵ ਹੈ।

ਧੋਨੀ ਤੋਂ ਪੁਛਿਆ ਗਿਆ ਕਿ ਭਾਰਤੀ ਜਰਸੀ ਉਹਨਾਂ ਨੂੰ ਕੀ ਯਾਦ ਕਰਾਂਦੀ ਹੈ,ਦੋ ਵਾਰ ਦੇ ਵਿਸ਼ਵ ਕੱਪ ਚੈਂਪੀਅਨ ਨੇ ਕਿਹਾ, ‘ਇਹ ਹਮੇਸ਼ਾਂ ਮੈਨੂੰ ਉਸ ਵਿਰਾਸਤ ਦੀ ਯਾਦ ਦਿਵਾਉਂਦੀ ਹੈ ਜੋ ਸਾਨੂੰ ਮਿਲੀ ਹੈ। ਸਿਰਫ਼ ਇਹੀ ਨਹੀਂ, ਹਰ ਸੀਰੀਜ਼ ਖੇਡਣਾ, ਹਰ ਵਾਰ ਨੰਬਰ ਇਕ ਤੇ ਪਹੁੰਚਣਾ ਇਹ ਸਭ ਪ੍ਰੇਰਨਾਦਾਇਕ ਤੱਤ ਇਸ ਨਾਲ ਜੁੜੇ ਹਨ’। ਧੋਨੀ ਨੇ ਪੂਰੇ ਆਦਰ ਨਾਲ 1983 ‘ਚ ਵਿਸ਼ਵ ਕੱਪ ਜਿੱਤਣ ਵਾਲੀ ਕਪਿਲ ਦੀ ਟੀਮ ਦਾ ਜ਼ਿਕਰ ਕੀਤਾ।

ਉਸਨੇ ਕਿਹਾ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਚੰਗਾ ਲੱਗਦਾ ਹੈ। ਵਿਸ਼ਵ ਕੱਪ 1983 ਸਮੇਂ ਅਸੀਂ ਬਹੁਤ ਛੋਟੇ ਸੀ। ਬਾਅਦ ਵਿਚ ਅਸੀਂ ਵੀਡੀਓ ਦੇਖੇ ਕਿ ਕਿਵੇਂ ਹਰ ਕੋਈ ਜਸ਼ਨ ਮਨਾ ਰਿਹਾ ਸੀ। ਅਸੀਂ 2007 ਵਿਸ਼ਵ ਟੀ-20 ਦਾ ਖਿਤਾਬ ਜਿੱਤਿਆ, ਇਹ ਵਧੀਆ ਰਿਹਾ ਕਿ ਅਸੀਂ ਉਸ ਵਿਰਾਸਤ ਨੂੰ ਅੱਗੇ ਵਧਾਇਆ ਤੇ ਪੀੜ੍ਹੀ ਨੂੰ ਸੌਂਪਿਆ’।

ਧੋਨੀ ਨੇ ਕਿਹਾ, ‘ਉਮੀਦ ਹੈ ਕਿ ਨਵੀਂ ਜਰਸੀ ਕਈ ਵਿਸ਼ਵ ਕੱਪਾਂ ਦਾ ਹਿੱਸਾ ਬਣੇਗੀ, ਪਰ ਸਾਨੂੰ ਆਪਣੀ ਨਿਰੰਤਰਤਾ ਤੇ ਗਰਵ ਹੈ’। ਕੋਹਲੀ ਨੇ ਇਸ ਮੌਕੇ ਤੇ ਕਿਹਾ, ‘ਇਸ ਜਰਸੀ ਨਾਲ ਕਈ ਮਹੱਤਵ ਤੇ ਆਦਰ ਜੁੜੇ ਹਨ। ਸਭ ਨੂੰ ਇਸਦਾ ਅਹਿਸਾਸ ਹੋਣਾ ਚਾਹੀਦਾ ਹੈ। ਤੁਹਾਡੇ ਅੰਦਰ ਜਿੱਤ ਦਾ ਜਜ਼ਬਾ ਹੋਣਾ ਚਾਹੀਦਾ ਹੈ। ਤਾਂ ਹੀ ਤੁਸੀਂ ਇਸ ਜਰਸੀ ਨੂੰ ਹਾਸਿਲ ਕਰ ਸਕਦੇ ਹੋ।