ਖੇਡ ਰਤਨ ਲਈ ਨਾਮਜ਼ਦ ਹੋਇਆ ਰਾਣੀ ਰਾਮਪਾਲ ਦਾ ਨਾਮ, ਇਹ ਖਿਡਾਰੀ ਵੀ ਅਰਜਨ ਅਵਾਰਡ ਦੀ ਰੇਸ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੀ ਸ਼ਿਫਾਰਿਸ਼ ਭਾਰਤ ਰਤਨ ਅਵਾਰਡ ਦੇ ਲ਼ਈ ਕੀਤੀ ਗਈ ਹੈ।

Rani Rampal

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੀ ਸ਼ਿਫਾਰਿਸ਼ ਭਾਰਤ ਰਤਨ ਅਵਾਰਡ ਦੇ ਲ਼ਈ ਕੀਤੀ ਗਈ ਹੈ। ਜਦੋਂ ਕਿ ਵੰਦਨਾ ਕਟਾਰਿਆ, ਮੋਨਿਕਾ ਅਤੇ ਹਰਮਨਪ੍ਰੀਤ ਸਿੰਘ ਦੇ ਨਾਮ ਅਰਜਨ ਅਵਾਰਡ ਦੇ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਮੇਜਰ ਧਿਆਨਚੰਦ ਨੂੰ ਭਾਰਤ ਦੇ ਸਾਬਕਾ ਖਿਡਾਰੀਆਂ ਆਰਪੀ ਸਿੰਘ ਅਤੇ ਤੁਸ਼ਾਰ ਖੰਡੇਕਰ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਭੇਜਿਆ ਗਿਆ ਹੈ।

ਕੋਚ ਬੀਜੇ ਕਰੀਯੱਪਾ ਅਤੇ ਰਮੇਸ਼ ਪਠਾਨੀਆ ਦੇ ਨਾਮ ਦ੍ਰੋਣਾਚਾਰੀਆ ਐਵਾਰਡ ਲਈ ਭੇਜੇ ਗਏ ਹਨ। ਦੇਸ਼ ਦੇ ਸਰਵਉੱਚ ਖੇਡ ਸਨਮਾਨ, ਰਾਜੀਵ ਗਾਂਧੀ ਖੇਡ ਰਤਨ ਅਵਾਰਡ ਲਈ, 1 ਜਨਵਰੀ, 2016 ਤੋਂ 31 ਦਸੰਬਰ, 2019 ਤੱਕ ਪ੍ਰਦਰਸ਼ਨ ਦੀ ਨੀਂਹ ਹੋਵੇਗੀ। ਇਸ ਸਮੇਂ ਦੌਰਾਨ, ਭਾਰਤੀ ਟੀਮ ਨੇ ਰਾਣੀ ਦੀ ਕਪਤਾਨੀ ਹੇਠ ਮਹਿਲਾ ਏਸ਼ੀਆ ਕੱਪ ਜਿੱਤਿਆ ਅਤੇ 2018 ਵਿੱਚ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਰਾਣੀ ਨੇ ਐਫਆਈਐਚ ਓਲੰਪਿਕ ਕੁਆਲੀਫਾਇਰਸ 2019 ਵਿੱਚ ਭਾਰਤ ਲਈ ਇੱਕ ਜੇਤੂ ਗੋਲ ਕਰਕੇ ਟੋਕਿਓ ਓਲੰਪਿਕ ਲਈ ਕੁਆਲੀਫਕੇਸ਼ਨ ਦਵਾਈ ਹੈ। ਇਸ ਤੋਂ ਇਲਾਵਾ ਦੱਸ ਦੱਈਏ ਕਿ ਰਾਣੀ ਦੀ ਕਪਤਾਨੀ ਵਿਚ ਭਾਰਤੀ ਟੀਮ ਐਫਆਈਐੱਚ ਵਿਚ 9ਵੇਂ ਸਥਾਨ ਤੇ ਹੈ। ਇਸ ਤੋਂ ਇਲਾਵਾ ਰਾਣੀ ਨੂੰ 2016 ਵਿਚ ਅਰਜਨ ਅਵਾਰਡ ਅਤੇ 2020 ਵਿਚ ਪਦਮ ਸ਼੍ਰੀ ਮਿਲ ਚੁੱਕੀ ਹੈ। ਭਾਰਤ ਲਈ 200 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਵੰਦਨਾ ਅਤੇ 150 ਤੋਂ ਵੱਧ ਅੰਤਰਰਾਸ਼ਟਰੀ ਮੈਚਾਂ ਵਿਚ ਹਿੱਸਾ ਲੈ ਚੁੱਕੀ ਮੋਨਿਕਾ ਨੂੰ ਅਰਜੁਨ ਪੁਰਸਕਾਰ ਲਈ ਭੇਜਿਆ ਗਿਆ ਹੈ।

ਦੋਵੇਂ ਹੀਰੋਸ਼ੀਮਾ ਵਿੱਚ ਐਫਆਈਐਚ ਸੀਰੀਜ਼ ਫਾਈਨਲ, ਟੋਕਿਓ 2020 ਓਲੰਪਿਕ ਟੈਸਟ ਟੂਰਨਾਮੈਂਟ ਅਤੇ ਭੁਵਨੇਸ਼ਵਰ ਵਿੱਚ ਓਲੰਪਿਕ ਕੁਆਲੀਫਾਇਰ ਵਿੱਚ ਭਾਰਤ ਦੀ ਜਿੱਤ ਦੇ ਆਗੂ ਸਨ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਦਾ ਨਾਮ ਵੀ ਅਰਜਨ ਅਵਾਰਡ ਦੇ ਲਈ ਨਾਮਜਦ ਕੀਤਾ ਗਿਆ ਹੈ।