ਪੈਨੈਲਟੀ ਸ਼ੂਟਆਉਟ 'ਚ ਕ੍ਰੋਏਸ਼ਿਆ ਨੇ ਡੈਨਮਾਰਕ ਨੂੰ ਕੀਤਾ ਬਾਹਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰੋਏਸ਼ਿਆ ਅਤੇ ਡੈਨਮਾਰਕ ਦਾ ਮੁਕਾਬਲਾ ਵੀ ਪੈਨੈਲਟੀ ਸ਼ੂਟਆਉਟ ਤੱਕ ਪਹੁੰਚਿਆ। ਰੂਸ ਵਿਚ ਚੱਲ ਰਹੇ ਫੁਟਬਾਲ ਵਿਸ਼ਵ ਕੱਪ ਵਿਚ ਐਤਵਾਰ ਨੂੰ ਨਿਜ਼ਨੀ ਨੋਵਗੋਰਡ ਸਟੇਡੀਅਮ ਵਿਚ...

penalty shootout

ਰੂਸ : ਕ੍ਰੋਏਸ਼ਿਆ ਅਤੇ ਡੈਨਮਾਰਕ ਦਾ ਮੁਕਾਬਲਾ ਵੀ ਪੈਨੈਲਟੀ ਸ਼ੂਟਆਉਟ ਤੱਕ ਪਹੁੰਚਿਆ। ਰੂਸ ਵਿਚ ਚੱਲ ਰਹੇ ਫੁਟਬਾਲ ਵਿਸ਼ਵ ਕੱਪ ਵਿਚ ਐਤਵਾਰ ਨੂੰ ਨਿਜ਼ਨੀ ਨੋਵਗੋਰਡ ਸਟੇਡੀਅਮ ਵਿਚ ਖੇਡੇ ਗਏ ਇਕ ਬੇਹੱਦ ਰੋਮਾਂਚਕ ਨਾਕਆਉਟ ਮੁਕਾਬਲੇ ਵਿਚ ਕ੍ਰੋਏਸ਼ਿਆ ਨੇ ਡੈਨਮਾਰਕ ਨੂੰ ਪੈਨੈਲਟੀ ਸ਼ੂਟਆਉਟ ਵਿਚ ਹਰਾ ਕੇ ਕੁਆਟਰ ਫ਼ਾਇਨਲ ਵਿਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। 121 ਮਿੰਟ ਦੇ ਖੇਡ ਤੋਂ ਬਾਅਦ ਦੋਹੇਂ ਟੀਮ 1-1 ਨਾਲ ਮੁਕਾਬਲੇ 'ਤੇ ਰਹੇ। ਜਿਸ ਤੋਂ ਬਾਅਦ ਹੋਏ ਪੈਨੈਲਟੀ ਸ਼ੂਟਆਉਟ ਵਿਚ ਕ੍ਰੋਏਸ਼ਿਆ ਨੇ ਡੈਨਮਾਰਕ ਨੂੰ 3 - 2 ਤੋਂ ਪਛਾੜ ਦਿਤਾ।

ਇਸ ਤੋਂ ਪਹਿਲਾਂ ਪੈਨੈਲਟੀ ਸ਼ੂਟਆਉਟ ਤੱਕ ਪਹੁੰਚੇ ਇਕ ਹੋਰ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਕਮਜ਼ੋਰ ਮੰਨੀ ਜਾ ਰਹੀ ਮੇਜ਼ਬਾਨ ਰੂਸੀ ਟੀਮ ਨੇ ਸਪੇਨ ਨੂੰ ਹਰਾ ਕੇ ਵਰਲਡ ਕਪ ਤੋਂ ਬਾਹਰ ਕਰ ਦਿਤਾ। ਮੁਕਾਬਲਾ 1-1 ਨਾਲ ਮੁਕਾਬਲਾ 'ਤੇ ਰਹਿਣ ਤੋਂ ਬਾਅਦ ਪੈਨੈਲਟੀ ਸ਼ੂਟਆਉਟ ਵਿਚ ਰੂਸ ਨੇ ਸਪੇਨ ਨੂੰ 4-3 ਤੋਂ ਹਰਾ ਦਿਤਾ ਸੀ।ਮੈਚ ਦੇ ਪਹਿਲੇ ਹੀ ਮਿੰਟ ਵਿਚ ਹੋਏ ਗੋਲ ਦਾ ਜਸ਼ਨ ਮਣਾਉਂਦੇ ਡੈਨਮਾਰਕ ਦੇ ਖਿਡਾਰੀ ਦੂਜੇ ਮੁਕਾਬਲੇ ਵਿਚ ਡੈਨਮਾਰਕ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ।

ਮੈਥਿਆਸ ਜੋਰਗੇਨਸਨ ਨੇ ਮੈਚ ਦੇ ਪਹਿਲੇ ਮਿੰਟ ਵਿਚ ਹੀ ਗੋਲ ਕਰ ਕੇ ਡੈਨਮਾਰਕ ਨੂੰ 1-0 ਤੋਂ ਅੱਗੇ ਕਰ ਦਿਤਾ ਪਰ ਡੈਨਮਾਰਕ ਦਾ ਇਹ ਵਾਧਾ ਬਹੁਤ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰਿਹਾ ਅਤੇ ਕ੍ਰੋਏਸ਼ਿਆ ਤੋਂ ਮਾਰੀਓ ਮੈਂਡਜ਼ੁਕਿਚ ਨੇ ਚੌਥੇ ਮਿੰਟ ਵਿਚ ਹੀ ਹਿਸਾਬ ਬਰਾਬਰ ਕਰ ਦਿਤਾ। ਇਸ ਤੋਂ ਬਾਅਦ ਹਾਫ਼ ਟਾਈਮ ਤੱਕ ਦੋਹਾਂ ਟੀਮਾਂ ਗੇਂਦ ਨੂੰ ਗੋਲਪੋਸਟ ਵਿਚ ਪਹੁੰਚਾਉਣ ਲਈ ਝੂਜਦੀ ਰਹੀ। 

ਕ੍ਰੋਏਸ਼ਿਆ ਦੇ ਮਾਰੀਓ ਮੈਂਡਜ਼ੂਕਿਚ ਦੇ ਚੌਥੇ ਮਿੰਟ ਵਿਚ ਹੀ ਹਿਸਾਬ ਬਰਾਬਰ ਕਰ ਦਿਤਾ। ਕ੍ਰੋਏਸ਼ਿਆ ਗਰੁਪ ਮੈਚਾਂ ਵਿਚ ਅਪਣੇ ਤਿੰਨਾਂ ਮੁਕਾਬਲਿਆਂ ਵਿਚ ਅਰਜਨਟੀਨਾ, ਨਾਇਜੀਰੀਆ ਅਤੇ ਆਇਸਲੈਂਡ ਨੂੰ ਹਰਾ ਕੇ ਅੰਤਮ 16 ਤੱਕ ਪਹੁੰਚੀ ਸੀ। ਦੂਜੇ ਹਾਫ਼ ਵਿਚ ਦੋਹੇਂ ਹੀ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। 90ਵੇਂ ਮਿੰਟ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਤਿੰਨ ਮਿੰਟ ਤੋਂ ਇਲਾਵਾ ਸਮਾਂ ਦਿਤਾ ਗਿਆ ਪਰ ਇਹ ਵੀ ਗੋਲ ਰਹਿਤ ਰਿਹਾ।