ਫੀਫਾ ਵਿਸ਼ਵ ਕੱਪ 2018, ਬ੍ਰਾਜ਼ੀਲ ਨੇ ਸਰਬੀਆ ਨੂੰ ਦਿੱਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫੀਫਾ ਵਿਸ਼ਵ ਕੱਪ ਵਿਚ ਸ਼ਾਨਦਾਰ ਖਿਡਾਰੀਆਂ ਵਲੋਂ ਭਰੀ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬ੍ਰਾਜ਼ੀਲ ਆਖ਼ਿਰਕਾਰ ਅਖੀਰਲੇ - 16 ਦਾ ਹਿੱਸਾ ਬਣ ਗਈ ਹੈ।

Brazil wins over Serbia

ਰੂਸ, ਫੀਫਾ ਵਿਸ਼ਵ ਕੱਪ ਵਿਚ ਸ਼ਾਨਦਾਰ ਖਿਡਾਰੀਆਂ ਵਲੋਂ ਭਰੀ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬ੍ਰਾਜ਼ੀਲ ਆਖ਼ਿਰਕਾਰ ਅਖੀਰਲੇ - 16 ਦਾ ਹਿੱਸਾ ਬਣ ਗਈ ਹੈ। ਬ੍ਰਾਜ਼ੀਲ ਨੇ ਸਪਾਰਟਕ ਸਟੇਡੀਅਮ ਵਿਚ ਗਰੁਪ ਈ  ਦੇ ਅੰਤਮ ਮੁਕਾਬਲੇ ਵਿਚ ਦੁਨੀਆ ਦੀਆਂ 34ਵੇਂ ਨੰਬਰ ਦੀ ਸਰਬਿਆ ਨੂੰ 2 - 0 ਨਾਲ ਹਰ ਕੇ ਨਾਕਆਉਟ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਥੇ ਹੀ, ਦੂਜੇ ਪਾਸੇ ਸਵਿਟਜ਼ਰਲੈਂਡ ਨੇ ਕੋਸਟਾ ਰਿਕਾ ਦੇ ਖਿਲਾਫ 2 - 2 ਨਾਲ ਬਰਾਬਰੀ ਕਰਕੇ ਫੀਫਾ ਵਿਸ਼ਵ ਕੱਪ ਦੇ ਗਰੁਪ - ਈ ਦੇ ਅਖੀਰਲੇ - 16 ਵਿਚ ਆਪਣੀ ਜਗ੍ਹਾ ਬਣਾ ਲਈ।

ਹਾਲਾਂਕਿ, ਸਰਬੀਆ ਵਲੋਂ ਵੀ ਗੋਲ ਕਰਨ ਦੇ ਕਾਫ਼ੀ ਮੌਕੇ ਬਣਾਏ ਗਏ। 56ਵੇਂ ਮਿੰਟ ਵਿਚ ਲਜਾਜਿਕ ਨੇ ਬਾਕਸ ਵਿਚ ਇਕ ਚੰਗਾ ਕਰਾਸ ਦਿੱਤਾ ਜਿਸਨੂੰ ਬਚਾਉਣ ਵਿਚ ਬ੍ਰਾਜ਼ੀਲ ਦੇ ਡਿਫੇਂਡਰ ਮਿਰਾਂਡਾ ਨੂੰ ਪੇਰਸ਼ਾਨੀ ਹੋਈ ਪਰ ਉਹ ਕਿਸਮਤੀ ਰਹੇ ਕਿ ਗੇਂਦ ਗੋਲ ਵਿਚ ਨਹੀਂ ਗਈ। ਸਰਬੀਆ ਦੁਆਰਾ ਲਗਾਤਾਰ ਕੀਤੇ ਜਾ ਰਹੇ ਹਮਲਾ ਦਾ ਜਵਾਬ ਬ੍ਰਾਜ਼ੀਲ ਨੇ 68ਵੇਂ ਮਿੰਟ ਵਿਚ ਦਿੱਤਾ।