ਪਹਿਲੀ ਵਾਰ ਰੂਸ ਕੁਆਰਟਰ ਫ਼ਾਈਨਲ 'ਚ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕਪ ਦੇ ਤੀਜੇ ਪ੍ਰੀ-ਕੁਆਰਟਰ ਫ਼ਾਈਨਲ ਮੈਚ 'ਚ ਰੂਸ ਨੇ ਸਪੇਨ ਨੂੰ ਪੈਨਲਟੀ ਸ਼ੂਟ 'ਚ 4-3 ਨਾਲ ਹਰਾ ਕੇ ਪਹਿਲੀ ਵਾਰ ਕੁਆਰਟਰ ਫ਼ਾਈਨਲ 'ਚ ਥਾਂ.......

Match Between Russia And Spain

ਮਾਸਕੋ : ਵਿਸ਼ਵ ਕਪ ਦੇ ਤੀਜੇ ਪ੍ਰੀ-ਕੁਆਰਟਰ ਫ਼ਾਈਨਲ ਮੈਚ 'ਚ ਰੂਸ ਨੇ ਸਪੇਨ ਨੂੰ ਪੈਨਲਟੀ ਸ਼ੂਟ 'ਚ 4-3 ਨਾਲ ਹਰਾ ਕੇ ਪਹਿਲੀ ਵਾਰ ਕੁਆਰਟਰ ਫ਼ਾਈਨਲ 'ਚ ਥਾਂ ਬਣਾਈ। ਇਹ ਵਿਸ਼ਵ ਕਪ ਇਤਿਹਾਸ ਦਾ 27ਵਾਂ ਮੈਚ ਹੈ, ਜੋ ਪੈਨਲਟੀ ਸ਼ੂਟਆਊਟ 'ਚ ਪੁੱਜਾ ਹੈ।  ਰੂਸ ਵਲੋਂ ਸੇਰਗੀ ਇਗਨਾਸ਼ੇਵਿਚ ਦੇ ਆਤਮਘਾਤੀ ਗੋਲ ਨਾਲ ਸਪੇਨ ਨੇ ਰੂਸ 'ਤੇ 1-0 ਨਾਲ ਬੜਤ ਬਣਾਈ। ਸੇਰਗੀ ਨੇ ਗੇਂਦ ਨੂੰ ਰੋਕਦੇ ਸਮੇਂ ਉਸ ਦਾ ਪੈਰ ਗੇਂਦ 'ਤੇ ਜਾ ਕੇ ਲੱਗਾ ਅਤੇ ਗੇਂਦ ਗੋਲ ਪੋਸਟ 'ਚ ਚਲੀ ਗਈ।

ਹਾਫ ਟਾਈਮ ਤੋਂ ਬਾਅਦ ਵੀ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਦੇਖਣ ਨੂੰ ਮਿਲਿਆ, ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਦੂਜੇ ਹਾਫ 'ਚ ਅਜਿਹੇ ਕਈ ਮੌਕੇ ਮਿਲੇ ਪਰ ਟੀਮ ਵਲੋਂ ਕੋਈ ਵੀ ਖਿਡਾਰੀ ਇਨ੍ਹਾਂ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੇ  ਪਰ ਦੋਵੇਂ ਟੀਮਾਂ ਨੂੰ 30 ਮਿੰਟ ਦਾ ਐਕਸਟਰਾ ਟਾਈਮ ਵੀ ਦਿੱਤਾ ਗਿਆ, ਫਿਰ ਵੀ ਕਿਸੇ ਵੀ ਟੀਮ ਵਲੋਂ ਗੋਲ ਨਹੀਂ ਕੀਤਾ ਗਿਆ।

ਇਸ ਦੇ ਨਾਲ ਹੀ ਪੈਨਲਟੀ ਸ਼ੂਟਆਊਟ 'ਚ ਰੂਸ ਨੇ ਸਪੇਨ ਨੂੰ 4-3 ਨਾਲ ਹਰਾਇਆ। ਮੇਜਬਾਨ ਰੂਸ ਨੇ ਤਮਾਮ ਆਲੋਚਨਾਵਾਂ ਅਤੇ ਉਸ ਨੂੰ ਅਪਣੇ ਦੇਸ਼ 'ਚ ਨਕਾਰ ਦਿਤੇ ਜਾਣ ਦੇ ਬਾਵਜੂਦ ਰਾਊਂਡ 16 'ਚ ਪਹੁੰਚ ਕੇ ਸਭ ਕੁਝ ਹਾਸਲ ਕਰ ਲਿਆ ਹੈ ਜੋ ਉਸ ਨੂੰ ਚਾਹੀਦਾ ਸੀ।