ਸ਼ਾਹਰੁਖ਼ ਖ਼ਾਨ ਨੇ 'ਕਬੀਰ ਖ਼ਾਨ' ਬਣ ਕੇ ਵਧਾਇਆ ਮਹਿਲਾ ਹਾਕੀ ਟੀਮ ਦਾ ਹੌਂਸਲਾ, ਕਿਹਾ 'ਗੋਲਡ ਲੈ ਕੇ ਆਉਣਾ'

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਉ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੈਮੀਫਾਈਨਲ ਵਿਚ ਥਾਂ ਬਣਾਈ ਹੈ।

Shah Rukh Khan congratulates Indian womens hockey

ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਉ ਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੈਮੀਫਾਈਨਲ ਵਿਚ ਥਾਂ ਬਣਾਈ ਹੈ। ਕੁਆਰਟਰ ਫਾਈਨਲ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹਰ ਕੋਈ ਮਹਿਲਾ ਟੀਮ ਦੇ ਕੋਚ ਸ਼ਾਰਡ ਮਾਰਿਨ ਦੀ ਤੁਲਨਾ ਸ਼ਾਹਰੁਖ ਖ਼ਾਨ ਨਾਲ ਕਰ ਰਿਹਾ ਹੈ।

ਹੋਰ ਪੜ੍ਹੋ: ਨੌਜਵਾਨਾਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਲਈ CM ਵੱਲੋਂ ਵੈੱਬ ਚੈਨਲ ‘ਰੰਗਲਾ ਪੰਜਾਬ’ ਦੀ ਸ਼ੁਰੂਆਤ

ਇਸ ਦੌਰਾਨ ਅਦਾਕਾਰ ਨੇ ਵੀ ਟੀਮ ਅਤੇ ਕੋਚ ਦਾ ਹੌਂਸਲਾ ਵਧਾਇਆ। ਸ਼ਾਹਰੁਖ ਖ਼ਾਨ ਨੇ ਇਕ ਟਵੀਟ ਕੀਤਾ, ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ। ਸ਼ਾਹਰੁਖ ਖ਼ਾਨ ਨੇ ਕਬੀਰ ਖ਼ਾਨ ਬਣ ਕੇ ਕੋਚ ਅਤੇ ਟੀਮ ਨੂੰ ਗੋਲਡ ਲਿਆਉਣ ਲਈ ਕਿਹਾ। ਟੀਮ ਦੇ ਕੋਚ ਨੇ ਟਵੀਟ ਕੀਤਾ, ‘ਸੌਰੀ ਫੈਮਿਲੀ, ਮੈਂ ਹੁਣ ਬਾਅਦ ਵਿਚ ਆਵਾਂਗਾ’।

ਹੋਰ ਪੜ੍ਹੋ: ਟੋਕੀਉ ਉਲੰਪਿਕ: ਡਿਸਕਸ ਥਰੋਅ ਵਿਚ ਮੈਡਲ ਨਹੀਂ ਜਿੱਤ ਸਕੀ ਕਮਲਪ੍ਰੀਤ, ਫਾਈਨਲ ਵਿਚ 6ਵੇਂ ਸਥਾਨ 'ਤੇ ਰਹੀ

 ਸ਼ਾਰਡ ਮਾਰਿਨ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਭਾਰਤ ਵਿਚ ਮਹਿਲਾ ਹਾਕੀ ਟੀਮ ’ਤੇ ਬਣੀ ਫਿਲਮ ‘ਚੱਕ ਦੇ ਇੰਡੀਆ’ ਦੇ ਅਦਾਕਾਰ ਸ਼ਾਹਰੁਖ ਖ਼ਾਨ ਨੇ ਵੀ ਟਵੀਟ ਕੀਤਾ, ‘ਹਾਂ, ਹਾਂ ਕੋਈ ਗੱਲ ਨਹੀਂ। ਬਸ ਵਾਪਸੀ ਵਿਚ ਸੋਨਾ ਲਿਆਉਣਾ..ਇਕ ਅਰਬ ਮੈਂਬਰਾਂ ਵਾਲੇ ਪਰਿਵਾਰ ਖਾਤਰ। ਇਸ ਵਾਰ ਧਰਤੇਰਸ ਵੀ ਦੋ ਨਵੰਬਰ ਨੂੰ ਹੈ- ਸਾਬਕਾ ਕੋਚ, ਕਬੀਰ ਖ਼ਾਨ’।

ਹੋਰ ਪੜ੍ਹੋ: ਮਾਲਵੇ 'ਚ ਕਾਂਗਰਸ ਨੂੰ ਵੱਡਾ ਝਟਕਾ, ਮਨਪ੍ਰੀਤ ਬਾਦਲ ਦੇ ਸਾਥੀ ਜਗਰੂਪ ਸਿੰਘ ਗਿੱਲ ਹੋਏ 'ਆਪ' 'ਚ ਸ਼ਾਮਲ

ਇਸ ਟਵੀਟ ਦਾ ਜਵਾਬ ਦਿੰਦਿਆਂ ਕੋਚ ਨੇ ਲਿਖਿਆ, ‘ਇਸ ਸਮਰਥਨ ਅਤੇ ਪਿਆਰ ਲਈ ਸ਼ੁਕਰੀਆ। ਅਸੀਂ ਫਿਰ ਤੋਂ ਜਾਨ ਲਗਾ ਦੇਣ ਲਈ ਤਿਆਰ ਹਾਂ- ਅਸਲੀ ਕੋਚ’। ਦੱਸ ਦਈਏ ਕਿ ਸਾਲ 2007 ਵਿਚ ਸ਼ਾਹਰੁਖ ਖ਼ਾਨ ਦੀ ‘ਚੱਕ ਦੇ ਇੰਡੀਆ’ ਫ਼ਿਲਮ ਆਈ ਸੀ, ਜੋ ਭਾਰਤੀ ਮਹਿਲਾ ਹਾਕੀ ਟੀਮ ’ਤੇ ਅਧਾਰਿਤ ਸੀ। ਇਸ ਫ਼ਿਲਮ ਵਿਚ ਸ਼ਾਹਰੁਖ ਖ਼ਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਵਿਚ ਸ਼ਾਹਰੁਖ ਖ਼ਾਨ ਦਾ ਨਾਂਅ ਕਬੀਰ ਖ਼ਾਨ ਸੀ। ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ #HockeyIndia ਅਤੇ #ChakDeIndia’ ਟਰੈਂਡ ਕਰ ਰਿਹਾ ਹੈ।

ਹੋਰ ਪੜ੍ਹੋ: ਮਾਨਸੂਨ ਸੈਸ਼ਨ: ਹੰਗਾਮੇ ਦੀ ਭੇਂਟ ਚੜਿਆ ਸੋਮਵਾਰ ਦਾ ਦਿਨ, ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ