ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ Cristiano Ronaldo
ਕ੍ਰਿਸਟੀਆਨੋ ਰੋਨਾਲਡੋ ਹੁਣ ਫੁੱਟਬਾਲ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ।
ਨਵੀਂ ਦਿੱਲੀ: ਅੰਤਰਰਾਸ਼ਟਰੀ ਫੁੱਲਬਾਲ ਵਿਚ ਕ੍ਰਿਸਟੀਆਨੋ ਰੋਨਾਲਡੋ (Cristiano Ronaldo becomes top international scorer) ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਦਰਅਸਲ ਕ੍ਰਿਸਟੀਆਨੋ ਰੋਨਾਲਡੋ ਹੁਣ ਫੁੱਟਬਾਲ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਉਹਨਾਂ ਨੇ ਇਹ ਰਿਕਾਰਡ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿਚ ਆਇਰਲੈਂਡ ਖਿਲਾਫ਼ ਗੋਲ ਕਰਕੇ ਬਣਾਇਆ ਹੈ।
ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦਾ 92 ਸਾਲ ਦੀ ਉਮਰ ਵਿਚ ਦੇਹਾਂਤ
ਰੋਨਾਲਡੋ (Cristiano Ronaldo Breaks Ali Daei's Record) ਦੇ ਹੁਣ ਤੱਕ ਇੰਟਰਨੈਸ਼ਨਲ ਫੁੱਟਬਾਲ ਵਿਚ 111 ਗੋਲ ਹੋ ਗਏ ਹਨ। ਉਹਨਾਂ ਨੇ ਈਰਾਨ ਦੇ ਅਲੀ ਦੇਈ ਦਾ ਕਿਰਾਡ ਤੋੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਅਲੀ ਦੇਈ ਨੇ ਅਪਣੇ ਇੰਟਰਨੈਸ਼ਨਲ ਕਰੀਅਰ ਵਿਚ 109 ਗੋਲ ਕੀਤੇ ਹਨ। ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ 2020 ਦੌਰਾਨ ਹੀ ਅਲੀ ਦੇਈ ਦੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ।
ਹੋਰ ਪੜ੍ਹੋ: ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘੱਟ ਕਰ ਸਕਦਾ ਹੈ ਹਵਾ ਪ੍ਰਦੂਸ਼ਣ: ਅਧਿਐਨ
ਪੁਰਤਗਾਲ ਦੀ ਟੀਮ ਵੱਲੋਂ ਖੇਡਦੇ ਹੋਏ ਰੋਨਾਲਡੋ ਨੇ ਆਇਰਲੈਂਡ ਖ਼ਿਲਾਫ਼ 89ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਦੂਜਾ ਗੋਲ ਕੀਤਾ। ਸ਼ਾਨਦਾਰ ਰਿਕਾਰਡ ਬਣਾਉਣ ਤੋਂ ਬਾਅਦ ਰੋਨਾਲਡੋ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ, ਸਿਰਫ ਇਸ ਲਈ ਨਹੀਂ ਕਿ ਮੈਂ ਰਿਕਾਰਡ ਤੋੜ ਦਿੱਤਾ ਬਲਕਿ ਉਸ ਖਾਸ ਪਲ ਲਈ ਜੋ ਸਾਡੇ ਕੋਲ ਸੀ’।
ਹੋਰ ਪੜ੍ਹੋ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ
ਉਹਨਾਂ ਅੱਗੇ ਕਿਹਾ, ‘ਟੀਮ ਨੇ ਜੋ ਕੀਤਾ, ਉਸ ਦੀ ਸ਼ਲਾਘਾ ਕਰਨੀ ਹੋਵੇਗੀ, ਸਾਨੂੰ ਅਖੀਰ ਤੱਕ ਵਿਸ਼ਵਾਸ ਸੀ। ਮੈਂ ਬਹੁਤ ਖੁਸ਼ ਹਾਂ’। ਦੱਸ ਦਈਏ ਕਿ ਪੁਰਤਗਾਲ ਚਾਰ ਮੈਚਾਂ ਵਿਚ 10 ਅੰਕਾਂ ਨਾਲ ਗਰੁੱਪ ਏ ਵਿਚ ਟਾਪ ਉੱਤੇ ਹੈ, ਹਾਲਾਂਕਿ ਸਰਬੀਆ ਸਿਰਫ ਤਿੰਨ ਅੰਕ ਪਿੱਛੇ ਹੈ ਅਤੇ ਉਸ ਨੇ ਇਕ ਹੋਰ ਮੈਚ ਖੇਡਾਣਾ ਹੈ।