ਵਿਰਾਟ ਕੋਹਲੀ ਨੇ ਲਗਾਇਆ 59ਵਾਂ ਇੰਟਰਨੈਸ਼ਨਲ ਸੈਂਕੜਾ, ਕ੍ਰਿਕਟਰਾਂ ‘ਚੋਂ ਸਿਰਫ਼ ਸਚਿਨ ਤੋਂ ਪਿਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਦੌਰੇ ‘ਤੇ ਸਭ ਤੋਂ ਵੱਧ ਰਨ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਵੀ ਚੰਗੀ ਸ਼ੁਰੂਆਤ ਕੀਤੀ...

Virat Kohli

ਨਵੀਂ ਦਿੱਲੀ : ਇੰਗਲੈਂਡ ਦੌਰੇ ‘ਤੇ ਸਭ ਤੋਂ ਵੱਧ ਰਨ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਵੀ ਚੰਗੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਰਾਜਕੋਟ ‘ਚ ਖੇਡੇ ਜਾ ਰਹੇ ਸੀਰੀਜ਼ ਦੇ ਪਹਿਲੇ ਟੈਸਟ ‘ਚ ਸੈਂਕੜਾ ਲਗਾ ਦਿਤਾ ਹੈ। ਇਹ ਉਹਨਾਂ ਦੇ ਟੈਸਟ ਕੈਰੀਅਰ ਦਾ 24ਵਾਂ ਸੈਂਕੜਾ ਹੈ। ਉਹ ਵਨਡੇ ਕ੍ਰਿਕੇਟ ‘ਚ ਵੀ 35 ਸੈਂਕੜਾ ਲਗਾ ਚੁੱਕੇ ਹਨ। ਵਿਰਾਟ ਕੋਹਲੀ ਦੂਜੇ ਦਿਨ ਲੰਚ ਬ੍ਰੇਕ ਦੇ ਸਮੇਂ 120 ਰਨ ਬਣਾ ਕੇ ਕ੍ਰੀਜ਼ ‘ਤੇ ਮੌਜ਼ੂਦ ਸੀ। ਵਿਰਾਟ ਕੋਹਲੀ ਦੇ 72ਵੇਂ ਟੈਸਟ ‘ਚ 24ਵਾਂ ਸੈਂਕੜਾ ਹੈ।

ਉਹਨਾਂ ਨੇ ਇਸ ਦੇ ਨਾਲ ਹੀ ਵਿਰੇਂਦਰ ਸਹਿਵਾਗ, ਸਟੀਵਨ ਸਮਿਥ, ਜਾਵੇਦ ਮਿਆਦਾਦ, ਜਸਟਿਨ ਲੇਂਗਰ ਅਤੇ ਕੇਵਿਨ ਪੀਟਰਸਨ ਨੂੰ ਪਿਛੇ ਛੱਡ ਦਿਤਾ। ਇਹਨਾਂ ਸਾਰਿਆਂ ਨੇ 23-23 ਸੈਂਕੜੇ ਲਗਾਏ ਹਨ। ਸਮਿਥ ਨੇ 64, ਸਹਿਵਾਗ ,ਪੀਟਰਸਨ ਨੇ 104-104, ਜਸਟਿਨ ਲੇਂਗਰ ਨੇ 105 ਅਤੇ ਜਾਵੇਦ ਮਿਆਦਾਦ ਨੇ 124 ਟੈਸਟ ‘ਚ 23 ਸੈਂਕੜੇ ਲਗਾਏ ਹਨ। ਵਿਰਾਟ ਕੋਹਲੀ ਨੇ 24ਵਾਂ ਟੈਸਟ ਦਾ ਸੈਂਕੜਾ ਲਗਾਉਣ ਦੇ ਨਾਲ ਹੀ ਵੈਸਟ ਇੰਡੀਜ਼ ਦੇ ਵਿਵਿਅਨ ਰਿਚਰਡਸ, ਆਸਟ੍ਰੇਲੀਆ ਦੇ ਗ੍ਰੇਗ ਚੈਪਲ ਅਤੇ ਪਾਕਿਸਤਾਨ ਦੇ ਮੁਹੰਮਦ ਯੂਸਫ਼ ਦੀ ਬਰਾਬਰੀ ਵੀ ਕਰ ਲਈ ਹੈ। ਵਿਰਾਟ ਨੇ ਇਹ ਤਿੰਨਾਂ ਤੋਂ ਹੀ ਘੱਟ ਮੈਂਚਾਂ ਵਿਚ 24ਵਾਂ ਸੈਂਕੜਾ ਲਗਾਇਆ ਹੈ।

ਇਹ ਉਹਨਾਂ ਦਾ 72ਵਾਂ ਟੈਸਟ ਮੈਚ ਹੈ। ਚੈਪਲ ਨੇ 87, ਮੁਹੰਮਦ ਯੂਸਫ਼ ਨੇ 90 ਅਤੇ ਵਿਵਿਅਨ ਰਿਚਰਡਸ ਨੇ 121 ਖੇਡ ਕੇ 24 ਸੈਂਕੜਾ ਲਗਾਏ ਹਨ। ਵਿਰਾਟ ਕੋਹਲੀ ਨੇ ਕ੍ਰਿਕੇਟ ‘ਚ 35 ਅਤੇ ਟੈਸਟ ਕ੍ਰਿਕੇਟ ‘ਚ 24 ਸੈਂਕੜੇ ਲਗਾਏ ਹਨ। ਮਤਲਬ ਕਿ ਕੁਲ 59 ਇੰਟਰਨੈਸ਼ਨਲ ਸੈਂਕੜੇ ਲਗਾ ਚੁੱਕੇ ਹਨ। ਇਸ ਮਾਮਲੇ ‘ਚ ਦੁਨੀਆ ਦੇ ਸਿਰਫ਼ ਚਾਰ ਕ੍ਰਿਕੇਟਰ ਹੀ ਉਹਨਾਂ ਤੋਂ ਅੱਗੇ ਹਨ। ਸਭ ਤੋਂ ਵੱਧ 100 ਇੰਟਰਨੈਸ਼ਨਲ ਸੈਂਕੜਿਆਂ ਦਾ ਰਿਕਾਰਡ ਸਚਿਨ ਤੇਂਦੁਲਕਰ (51 ਟੈਸਟ, 49 ਵਨਡੇ) ਇਹਨਾਂ ਦੇ ਨਾਂ ਹਨ। ਸਚਿਨ ਤੋਂ ਇਲਾਵਾ ਅਤੇ ਕੋਈ ਭਾਰਤੀ ਵਿਰਾਟ ਕੋਹਲੀ ਤੋਂ ਜ਼ਿਆਦਾ ਇੰਟਰਨੈਸ਼ਨਲ ਸੈਂਕੜਾ ਨਹੀਂ ਲਗਾ ਸਕਦਾ ਹੈ।

ਇੰਟਰਨੈਸ਼ਨਲ ਸੈਂਕੜਾ ਦੇ ਮਾਮਲੇ ਚ ਸਚਿਨ ਤੇਂਦੁਲਕਰ ਤੋਂ ਬਾਅਦ ਰਿਕੀ ਪੋਟਿੰਗ ਹੈ। ਉਹਨਾਂ ਨੇ 71 ਸੈਂਕੜਾ ਲਗਾਏ ਹਨ। ਕੁਮਾਰ ਸੰਗਾਕਾਰਾ (63) ਤੀਸਰੇ ਤੇ ਜੈਕ ਕੈਲਿਸ (62) ਚੌਥੇ ਨੰਬਰ ਤੇ ਹਨ। ਭਾਰਤੀ ਕ੍ਰਿਕੇਟਕਰਾਂ ਦੀ ਗੱਲ ਕਰੀਏ ਤਾਂ ਸਚਿਨ ਤੇ ਵਿਰਾਟ ਕੋਹਲੀ ਤੋਂ ਬਾਅਦ ਰਾਹੁਲ ਦ੍ਰਵਿੜ ਦਾ ਨੰਬਰ ਆਉਂਦਾ ਹੈ। ਉਹਨਾਂ ਨੇ 48 ਇੰਟਰਨੈਸ਼ਨਲ ਸੈਂਕੜੇ ਲਗਾਏ ਹਨ। ਵਿਰੇਂਦਰ ਸਹਿਵਾਗ ਅਤੇ ਸੋਰਵ ਗਾਂਗੁਲੀ ਨੇ 38-38 ਅਤੇ ਸੁਨੀਲ ਗਾਵਾਸਕਰ ਨੇ 35 ਇੰਟਰਨੈਸ਼ਨਲ ਸੈਂਕੜੇ ਲਗਾਏ ਹਨ।