ਕੋਹਲੀ ਨੇ ਬਣਾਇਆ ਨਵਾਂ ਇਤਿਹਾਸ, ਸਚਿਨ ਨੂੰ ਵੀ ਛੱਡਿਆ ਪਿਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਾਖਾਪਟਨਮ ਵਿਚ ਭਾਰਤੀ ਟੀਮ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਪੰਜ ਮੈਚਾਂ ਵਿਚੋਂ ਦੂਜੇ ਮੈਚ ਵਿਚ ਵਿਰਾਟ ਕੋਹਲੀ ਨੇ ਅਪਣੀਆਂ 81 ਦੌੜਾਂ ਪੂਰੀਆਂ ਕਰ ਲਈਆਂ...

Kohli has make a new history

ਚੰਡੀਗੜ੍ਹ (ਪੀਟੀਆਈ) : ਵਿਸ਼ਾਖਾਪਟਨਮ ਵਿਚ ਭਾਰਤੀ ਟੀਮ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਜਾ ਰਹੇ ਪੰਜ ਮੈਚਾਂ ਵਿਚੋਂ ਦੂਜੇ ਮੈਚ ਵਿਚ ਵਿਰਾਟ ਕੋਹਲੀ ਨੇ ਅਪਣੀਆਂ 81 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਵਿਰਾਟ ਕੋਹਲੀ ਨੇ ਇਤਿਹਾਸ ਬਣਾਉਂਦੇ ਹੋਏ ਅਪਣੇ ਵਨਡੇ ਕਰੀਅਰ ਵਿਚ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਰਿਕਾਰਡ ਤੋਂ ਬਾਅਦ ਵਿਰਾਟ ਕੋਹਲੀ ਨੇ ਕ੍ਰਿਕਟ ਦੇ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿਤਾ ਹੈ।

 



 

 

ਵਿਰਾਟ ਨੇ ਇਹ ਕਾਰਨਾਮਾ 205 ਪਾਰੀਆਂ ਵਿਚ ਕੀਤਾ। ਸੱਭ ਨੂੰ ਵਿਰਾਟ ਕੋਹਲੀ ਦੇ ਇਸ ਰਿਕਾਰਡ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਜਿਵੇਂ ਹੀ ਵਿਰਾਟ ਕੋਹਲੀ ਨੇ ਸੱਭ ਤੋਂ ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਤਾਂ ਟਵਿਟਰ ‘ਤੇ ਲੋਕ ਵਿਰਾਟ ਕੋਹਲੀ ਨੂੰ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਕੇ ਵਧਾਈ ਦੇਣ ਲੱਗੇ। ਸਚਿਨ ਨੇ ਇਹ ਕਾਰਨਾਮਾ 259 ਪਾਰੀਆਂ ਵਿਚ ਪੂਰਾ ਕੀਤਾ ਸੀ ਪਰ ਹੁਣ ਕੋਹਲੀ ਨੇ ਸਚਿਨ ਦਾ ਰਿਕਾਰਡ ਤੋੜਦੇ ਹੋਏ ਇਕ ਨਵਾਂ ਰਿਕਾਰਡ ਕਾਇਮ ਕਰ ਦਿਤਾ ਹੈ।

 



 

 

ਭਾਰਤ ਵਲੋਂ ਕੋਹਲੀ ਤੋਂ ਪਹਿਲਾਂ ਸਚਿਨ, ਗਾਂਗੁਲੀ, ਦ੍ਰਾਵਿੜ ਤੇ ਧੋਨੀ ਨੇ ਵਨਡੇ ਵਿਚ 10 ਹਜ਼ਾਰ ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਪੂਰੇ ਵਿਸ਼ਵ ਵਿਚ ਇਹ ਕਾਰਨਾਮਾ ਕਰਨ ਵਾਲੇ 13ਵੇਂ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਵਨਡੇ ਮੈਚਾਂ ਵਿਚ 4 ਹਜ਼ਾਰ ਦੌੜਾਂ ਪੂਰੀਆਂ ਕਰਦੇ ਹੋਏ ਇਕ ਹੋਰ ਨਵਾਂ ਰਿਕਾਰਡ ਅਪਣੇ ਨਾਮ ਕਰ ਲਿਆ ਹੈ। ਇਸ ਮਾਮਲੇ ਵਿਚ ਕੋਹਲੀ ਨੇ ਸਾਊਥ ਅਫ਼ਰੀਕੀ ਦਿੱਗਜ ਬੱਲੇਬਾਜ਼ ਏਬੀ ਡਿਵਿਲੀਅਰਸ ਨੂੰ ਪਿੱਛੇ ਛੱਡ ਦਿਤਾ ਹੈ।