IND Vs AUS: ਕਾਲੀ ਪੱਟੀ ਬੰਨ ਕੇ ਮੈਦਾਨ ‘ਤੇ ਉਤਰੇ ਦੋਨਾਂ ਟੀਮਾਂ ਦੇ ਖਿਡਾਰੀ, ਜਾਣੋਂ ਕਿਉਂ?

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਅਤੇ ਆਸਟਰੇਲੀਆ ਦੇ ਵਿਚ ਬਾਰਡਰ -ਗਾਵਸਕਰ ਟਰਾਫੀ........

Test Match

ਸਿਡਨੀ : ਭਾਰਤ ਅਤੇ ਆਸਟਰੇਲੀਆ ਦੇ ਵਿਚ ਬਾਰਡਰ -ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖ਼ਰੀ ਟੈਸਟ ਸਿਡਨੀ ਕ੍ਰਿਕੇਟ ਗਰਾਊਂਡ ਉਤੇ ਖੇਡਿਆ ਜਾ ਰਿਹਾ ਹੈ। ਭਾਰਤ ਨੂੰ ਸੀਰੀਜ਼ ਵਿਚ 2-1 ਦਾ ਵਾਧਾ ਹਾਸਲ ਹੈ। ਅੱਜ ਜਦੋਂ ਟਾਸ  ਤੋਂ ਬਾਅਦ ਦੋਨਾਂ ਟੀਮਾਂ ਮੈਦਾਨ ਉਤੇ ਉਤਰੀਆਂ ਤਾਂ ਦੋਨਾਂ ਟੀਮਾਂ ਦੇ ਖਿਡਾਰੀਆਂ  ਦੇ ਹੱਥ ਵਿਚ ਕਾਲੀ ਪੱਟੀ ਬੰਨੀ ਹੋਈ ਸੀ। ਹਾਲਾਂਕਿ ਦੋਨਾਂ ਟੀਮਾਂ ਦੇ ਕਾਲੀ ਪੱਟੀ ਬੰਨਣ ਦੀ ਵਜ੍ਹਾ ਵੱਖ-ਵੱਖ ਹੈ।

ਭਾਰਤੀ ਟੀਮ ਨੇ ਸਚਿਨ ਤੇਂਦੁਲਕਰ, ਅਜੀਤ ਅਗਰਕਰ ਅਤੇ ਵਿਨੋਦ ਕਾਂਬਲੀ ਦੇ ਕੋਚ ਰਮਾਕਾਂਤ ਆਚਰੇਕਰ ਦੇ ਦਿਹਾਂਤ ਉਤੇ ਸੋਗ ਵਿਅਕਤ ਕਰਨ ਲਈ ਇਹ ਪੱਟੀ ਬੰਨੀ। ਰਮਾਕਾਂਤ ਆਚਰੇਕਰ ਦਾ ਬੁੱਧਵਾਰ ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਆਚਰੇਕਰ ਨੇ ਬਤੌਰ ਖਿਡਾਰੀ ਅਪਣੇ ਕਰਿਅਰ ਵਿਚ ਸਿਰਫ਼ ਇਕ ਪਹਿਲਾਂ ਸ਼੍ਰੈਣੀ ਮੈਚ ਖੇਡਿਆ ਸੀ, ਪਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਸਰ ਡਾਨ ਬਰੈਡਮੈਨ ਤੋਂ ਬਾਅਦ ਸਭ ਤੋਂ ਵੱਡੇ ਬੱਲੇਬਾਜ਼ ਤੇਂਦੁਲਕਰ ਦੀ ਪ੍ਰਤੀਭਾ ਨੂੰ ਸਾਹਮਣੇ ਲਿਆਉਣ ਅਤੇ ਉਸ ਨੂੰ ਖੋਜਣ ਦਾ ਪੁੰਨ ਜਾਂਦਾ ਹੈ।

ਉਥੇ ਹੀ ਦੂਜੇ ਪਾਸੇ ਆਸਟਰੇਲੀਆਈ ਖਿਡਾਰੀਆਂ ਨੇ ਸਾਬਕਾ ਬੱਲੇਬਾਜ਼ ਬਿਲ ਵਾਟਸਨ ਦੇ ਦਿਹਾਂਤ ਉਤੇ ਸੋਗ ਵਿਅਕਤ ਕਰਨ ਲਈ ਕਾਲੀ ਪੱਟੀ ਬੰਨੀ। ਆਸਟਰੇਲੀਆ ਅਤੇ ਨਿਊ ਸਾਊਥ ਵੇਲਸ ਦੇ ਸਾਬਕਾ ਬੱਲੇਬਾਜ਼ ਬਿਲ ਵਾਟਸਨ ਦਾ ਜਨਮ 31 ਜਨਵਰੀ 1931 ਨੂੰ ਸਿਡਨੀ ਵਿਚ ਹੋਇਆ ਸੀ। ਉਨ੍ਹਾਂ ਨੇ ਆਸਟਰੇਲੀਆ ਲਈ 1955 ਵਿਚ ਚਾਰ ਟੈਸਟ ਮੈਚ ਖੇਡੇ।