ਕੇ.ਐਲ ਰਾਹੁਲ ਦੇ ਟੈਸਟ ਮੈਚ ‘ਚ ਮਾੜੇ ਪ੍ਰਦਰਸ਼ਨ ਨਾਲ ਸੋਸ਼ਲ ਮੀਡੀਆ ‘ਤੇ ਭੜਕੇ ਸਰੋਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੈਸਟ ਕ੍ਰਿਕੇਟ ਵਿਚ ਕੇ.ਐਲ ਰਾਹੁਲ ਦੀ ਖ਼ਰਾਬ ਫ਼ਾਰਮ ਖਤਮ.....

KL Rahul

ਨਵੀਂ ਦਿੱਲੀ (ਭਾਸ਼ਾ): ਟੈਸਟ ਕ੍ਰਿਕੇਟ ਵਿਚ ਕੇ.ਐਲ ਰਾਹੁਲ ਦੀ ਖ਼ਰਾਬ ਫ਼ਾਰਮ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ, ਪਰਥ ਟੈਸਟ ਦੀ ਪਹਿਲੀ ਪਾਰੀ ਵਿਚ 2 ਦੌੜਾਂ ਬਣਾ ਕੇ ਆਊਟ ਹੋਣ ਵਾਲੇ ਕੇ.ਐਲ ਰਾਹੁਲ ਦੂਜੀ ਪਾਰੀ ਵਿਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਕੇ.ਐਲ ਰਾਹੁਲ ਪਹਿਲੇ ਹੀ ਓਵਰ ਵਿਚ ਮਿਚੇਲ ਸਟਾਰਕ ਦਾ ਸ਼ਿਕਾਰ ਹੋਏ। ਕੇ.ਐਲ ਰਾਹੁਲ ਦੇ ਸਿਫ਼ਰ ਉਤੇ ਆਊਟ ਹੁੰਦੇ ਹੀ ਭਾਰਤੀ ਸਰੋਤੇ ਭੜਕ ਗਏ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਉਨ੍ਹਾਂ ਦੇ ਵਿਰੁਧ ਮੋਰਚਾ ਖੋਲ ਦਿਤਾ। ਸਰੋਤਿਆਂ ਨੇ ਰਾਹੁਲ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕੀਤੀ।

ਕਈ ਲੋਕਾਂ ਨੇ ਤਾਂ ਉਨ੍ਹਾਂ ਨੂੰ ਅਗਲੀ ਫਲਾਇਟ ਤੋਂ ਹੀ ਭਾਰਤ ਵਾਪਸ ਆਉਣ ਦੀ ਗੱਲ ਤੱਕ ਕਹਿ ਦਿਤੀ। ਤੁਹਾਨੂੰ ਦੱਸ ਦਈਏ ਕੇ.ਐਲ ਰਾਹੁਲ ਨੇ ਇਸ ਸੀਰੀਜ਼ ਦੀਆਂ 4 ਪਾਰੀਆਂ ਵਿਚ 48 ਦੌੜਾਂ ਹੀ ਬਣਾਈਆਂ ਹਨ। ਐਡੀਲੈਡ ਟੇਸਟ ਦੀ ਦੂਜੀ ਪਾਰੀ ਨੂੰ ਜੇਕਰ ਛੱਡ ਦਈਏ ਤਾਂ ਕੇ.ਐਲ ਰਾਹੁਲ ਨੇ ਤਿੰਨ ਪਾਰੀਆਂ ਵਿਚ 4 ਦੌੜਾਂ ਹੀ ਬਣਾਈਆਂ। ਕੇ.ਐਲ ਰਾਹੁਲ ਦੇ ਖ਼ਰਾਬ ਪ੍ਰਦਰਸ਼ਨ ਨਾਲ ਭਾਰਤੀ ਟੀਮ ਮੈਨੇਜਮੈਂਟ ਵੀ ਨਰਾਜ ਦਿਖ ਰਿਹਾ ਹੈ। ਬੈਟਿੰਗ ਕੋਚ ਸੰਜੈ ਬਾਂਗੜ ਨੇ ਤਾਂ ਇਥੇ ਤੱਕ ਕਹਿ ਦਿਤਾ ਸੀ ਕਿ ਕੇ.ਐਲ ਰਾਹੁਲ ਆਊਟ ਹੋਣ ਦੇ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।

ਉਝ ਹੁਣ ਕੇ.ਐਲ ਰਾਹੁਲ ਦਾ ਖ਼ਰਾਬ ਪ੍ਰਦਰਸ਼ਨ ਦੇਖਦੇ ਹੋਏ ਉਨ੍ਹਾਂ ਦੇ ਅਗਲੇ ਦੋ ਟੈਸਟ ਮੈਚਾਂ ਵਿਚ ਖੇਡਣਾ ਮੁਸ਼ਕਲ ਹੈ। ਪ੍ਰਿਥਵੀ ਸ਼ਾਹ ਫਿਟ ਹੋ ਗਏ ਹਨ ਅਤੇ ਤੀਜੇ ਟੈਸਟ ਵਿਚ ਉਹ ਟੀਮ ਇੰਡੀਆ ਲਈ ਓਪਨਿੰਗ ਕਰਦੇ ਦਿਖ ਸਕਦੇ ਹਨ। ਸਾਲ 2018 ਕੇ.ਐਲ ਰਾਹੁਲ ਦੇ ਟੈਸਟ ਕਰਿਅਰ ਲਈ ਬੇਹੱਦ ਖ਼ਰਾਬ ਸਾਬਤ ਹੋਇਆ ਹੈ। 2018 ਵਿਚ ਰਾਹੁਲ 22 ਵਿਚੋਂ 20 ਪਾਰੀਆਂ ਵਿਚ ਫਲਾਪ ਰਹੇ ਹਨ।

ਉਨ੍ਹਾਂ ਦੇ ਨਾਮ ਸਿਰਫ ਇਕ ਸੈਂਕੜਾ ਅਤੇ ਇਕ ਅਰਧਸੈਂਕੜਾ ਹੈ। ਸਾਲ 2018 ਵਿਚ ਕੇ.ਐਲ ਰਾਹੁਲ ਤਿੰਨ ਵਾਰ ਸਿਫ਼ਰ ਉਤੇ ਆਊਟ ਹੋਏ ਹਨ। ਸਾਫ਼ ਹੈ ਕਿ ਕੇ.ਐਲ ਰਾਹੁਲ ਰੰਗ ਵਿਚ ਨਹੀਂ ਹਨ ਅਤੇ ਇਸ ਫ਼ਾਰਮ ਨੂੰ ਹਾਸਲ ਕਰਨ ਲਈ ਹੁਣ ਉਨ੍ਹਾਂ ਨੂੰ ਫਰਸਟ ਕਲਾਸ ਕ੍ਰਿਕੇਟ ਵਿਚ ਦੌੜਾਂ ਬਣਾਉਣੀਆਂ ਹੋਣਗੀਆਂ।