ਭਾਰਤ ਨੇ ਟੈਸਟ ਸੀਰੀਜ ‘ਚ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਹਰਾ ਕੇ ਅੇਡਿਲੇਡ ਵਿੱਚ ਇਤਿਹਾਸ ਰਚ ਦਿੱਤਾ ਹੈ। ਟੈਸਟ ਸੀਰੀਜ਼ ਵਿੱਚ ਆਸਟ੍ਰੇਲੀਆ ਨੂੰ....

Team India

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਹਰਾ ਕੇ ਅੇਡਿਲੇਡ ਵਿੱਚ ਇਤਿਹਾਸ ਰਚ ਦਿੱਤਾ ਹੈ। ਟੈਸਟ ਸੀਰੀਜ਼ ਵਿੱਚ ਆਸਟ੍ਰੇਲੀਆ ਨੂੰ ਭਾਰਤ ਨੇ ਉਨ੍ਹਾਂ ਦੀ ਧਰਤੀ `ਤੇ ਹੀ 10 ਸਾਲ ਬਾਅਦ ਮਾਤ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਸੀਰੀਜ਼ ਵਿੱਚ 1-0 ਨਾਲ ਅੱਗੇ ਵਧ ਗਿਆ ਹੈ। ਬੁਮਰਾਹ, ਅਸ਼ਵਨੀ ਅਤੇ ਸ਼ਮੀ ਨੇ 3-3 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਆਸਟ੍ਰੇਲੀਆ ਨੂੰ 323 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਦੀ ਟੀਮ 291 ਦੌੜਾਂ ’ਤੇ ਹੀ ਸਿਮਟ ਗਈ।

ਇਸ ਜਿੱਤ ਨਾਲ ਵਿਰਾਟ ਕੋਹਲੀ ਅਜਿਹੇ ਪਹਿਲੇ ਏਸ਼ੀਅਨ ਕਪਤਾਨ ਬਣ ਗਏ ਹਨ, ਜਿਨ੍ਹਾਂ ਨੇ ਇਕ ਕਲੰਡਰ ਈਅਰ ‘ਚ ਇੰਗਲੈਂਡ, ਆਸਟ੍ਰਲੀਆ ਅਤੇ ਦੱਖਣੀ ਅਫ਼ਰੀਕਾ ਵਿਚ ਟੈਸਟ ਮੈਚ ਜਿਤਣ ਦਾ ਕਾਰਨਾਮਾ ਦਿਖਾਇਆ, ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਇਹ ਟੀਮ ਇੰਡੀਆ ਪਹਿਲੀ ਟੀਮ ਹੈ, ਜਿਸ ਨੇ ਇਕ ਕਲੰਡਰ ਈਅਰ ਵਿਚ ਇੰਗਲੈਂਡ, ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਵਿਚ ਟੈਸਟ ਮੈਚ ਜਿਤਿਆ ਹੈ। ਆਸਟ੍ਰਲੀਆ ਜੇਕਰ ਇਸ ਮੈਚ ਨੂੰ ਜਿਤ ਲੈਂਦਾ ਹੈ ਤਾਂ ਉਸਦੇ ਕੋਲ ਵੀ ਇਤਿਹਾਸ ਰਚਣ ਦਾ ਇਕ ਮੌਕਾ ਹੁੰਦਾ ਹੈ।

ਇਸ ਤੋਂ ਪਹਿਲਾਂ ਉਸ ਨੇ 1902 ਵਿਚ ਏਡਿਲੇਡ ਵਿਚ ਚੌਥੀ ਪਾਰੀ ਵਿਚ ਰਿਕਾਰਡ ਟਿੱਚਾ ਛੇ ਵਿਕਟਾਂ ਉਤੇ 315 ਰਨ ਦਾ ਹਾਂਸਲ ਕੀਤਾ ਸੀ। ਪਰ ਆਸਟ੍ਰਲੀਆ ਨੇ ਇਤਿਹਾਸ ਰਚਨ ਦੇ ਇਸ ਮੌਕੇ ਨੂੰ ਗਵਾ ਦਿਤਾ ਹੈ। ਆਸਟ੍ਰੇਲੀਆ ਵਿਚ ਦੋਨਾਂ ਦੇਸ਼ਾਂ ਦੇ ਵਿਚ ਹੁਣ ਤਕ 11 ਟੈਸਟ ਸੀਰੀਜ਼ ਖੇਡੀ ਗਈ ਹੈ, ਜਿਸ ਵਿਚੋਂ 9 ਆਸਟ੍ਰੇਲੀਆ ਨੇ ਜਿਤੇ ਅਤੇ 2 ਡ੍ਰਾਅ ਰਹੇ ਹਨ। ਆਸਟ੍ਰੇਲੀਆ ਵਿਚ ਭਾਰਤ ਨੇ ਹੁਣ ਤਕ 45 ਟੈਸਟ ਮੈਚ ਖੇਡ ਹਨ।

ਜਿਸ ਵਿਚ ਕੰਗਾਰੂ ਟੀਮ ਨੇ 28 ਮੈਚਾਂ ਵਿਚ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਭਾਰਤ ਨੂੰ ਸਿਰਫ਼ 6 ਮੈਚਾਂ ਵਿਚ ਜਿੱਤ ਮਿਲੀ ਹੈ। 11 ਟੈਸਟ ਮੈਚ ਡ੍ਰਾਅ ਰਹੇ ਹਨ। ਭਾਰਤ ਦੇ ਕੋਲ ਇਸ ਵਾਰ ਆਸਟ੍ਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦਾ ਮੌਕਾ ਵੀ ਹੈ।