ਵਿਸ਼ਵ ਕੱਪ ਲਈ ਨਿਊਜ਼ੀਲੈਂਡ ਨੇ ਐਲਾਨੀ ਟੀਮ, ਵੇਖੋ 15 ਖਿਡਾਰੀਆਂ ਦੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਟੀਮ ਆਪਣਾ ਪਹਿਲਾ ਮੈਚ 1 ਜੂਨ ਨੂੰ ਸ੍ਰੀਲੰਕਾ ਵਿਰੁੱਧ ਖੇਡੇਗੀ

New Zealand announced ODI squad

ਨਵੀਂ ਦਿੱਲੀ : ਨਿਊਜ਼ੀਲੈਂਡ ਨੇ ਆਈ.ਸੀ.ਸੀ. ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਅਧਿਕਾਰਕ ਇੰਸਟਾਗ੍ਰਾਮ ਅਤੇ ਬਲੈਕ ਕੈਪਸ ਦੇ ਟਵਿਟਰ ਅਕਾਊਂਟ 'ਤੇ 15 ਮੈਂਬਰੀ ਟੀਮ ਸ਼ੇਅਰ ਕੀਤੀ ਗਈ ਹੈ। 30 ਮਈ ਤੋਂ ਵਿਸ਼ਵ ਕੱਪ ਦੀ ਸ਼ੁਰੂਆਤ ਹੋਣੀ ਹੈ। ਪਹਿਲਾ ਮੈਚ ਇੰਗਲੈਂਡ ਅਤੇ ਦੱਖਣ ਅਫ਼ਰੀਕਾ ਵਿਚਕਾਰ ਖੇਡਿਆ ਜਾਣਾ ਹੈ।

ਨਿਊਜ਼ੀਲੈਂਡ ਨੇ ਆਪਣਾ ਪਹਿਲਾ ਮੈਚ 1 ਜੂਨ ਨੂੰ ਸ੍ਰੀਲੰਕਾ ਵਿਰੁੱਧ ਖੇਡਣਾ ਹੈ। ਨਿਊਜ਼ੀਲੈਂਡ ਦੀ 15 ਮੈਂਬਰੀ ਟੀਮ ਦੇ ਕੁਝ ਖਿਰਾਡੀ ਇਸ ਸਮੇਂ ਇੰਡੀਅਨ ਪ੍ਰੀਮਿਅਰ ਲੀਗ (ਆਈ.ਪੀ.ਐਲ.) ਖੇਡ ਰਹੇ ਹਨ। ਨਿਊਜ਼ੀਲੈਂਡ ਟੀਮ ਵਿਸ਼ਵ ਕੱਪ 'ਚ 6 ਵਾਰ ਸੈਮੀਫ਼ਾਈਨਲ ਤਕ ਪੁੱਜੀ ਹੈ ਅਤੇ 2015 'ਚ ਪਹਿਲੀ ਵਾਰ ਫ਼ਾਈਨਲ ਖੇਡੀ ਸੀ, ਪਰ ਆਸਟ੍ਰੇਲੀਆ ਨੇ ਉਸ ਨੂੰ ਹਰਾ ਦਿੱਤਾ ਸੀ।

ਨਿਊਜ਼ੀਲੈਂਡ ਟੀਮ : ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟਰੈਂਟ ਬੋਲਟ, ਕੋਲਿਨ ਡੇ ਗ੍ਰਾਂਡਹੋਮ, ਲੋਕੀ ਫਰਗਿਊਸਨ, ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲੈਥਮ, ਕੋਲਿਨ ਮੁਨਰੋ, ਜਿਮੀ ਨੀਸ਼ਮ, ਹੈਨਰੀ ਨਿਸ਼ੋਲਸ, ਮਿਸ਼ੇਲ ਸੈਂਟਨਰ, ਇਸ਼ ਸੋਢੀ, ਟਿਮ ਸਾਊਦੀ ਅਤੇ ਰਾਸ ਟੇਲਰ।