ਵਿਸ਼ਵ ਕੱਪ ਤੋਂ ਪਹਿਲਾਂ ਪਾਂਡਿਆ-ਰਾਹੁਲ ਵਿਵਾਦ ਨੂੰ ਖਤਮ ਕਰਨਾ ਚਾਹੁੰਦਾ ਹੈ ਬੀਸੀਸੀਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੋਰਡ ਦੀ ਕੋਸ਼ਿਸ਼ ਹੈ ਕਿ ਉਹ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਇਸ ਮੁੱਦੇ ਨੂੰ ਖਤਮ ਕਰੇ....

Hardik-Rahul

ਨਵੀਂ ਦਿੱਲੀ : ਟੀਵੀ ਚੈਟ ਸ਼ੋਅ ਉਤੇ ਔਰਤਾਂ ਦੇ ਵਿਰੁਧ ਦਿਤੇ ਗਏ ਵਿਵਾਦਿਕ ਬਿਆਨ ਨੂੰ ਲੈ ਕੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਲੋਕਪਾਲ ਡੀ.ਕੇ.ਜੈਨ ਨੇ ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਅਤੇ ਬੱਲੇਬਾਜ ਰਾਹੁਲ ਨੂੰ ਨੋਟਿਸ ਦੇ ਦਿਤਾ ਹੈ। ਉਥੇ ਹੀ ਬੋਰਡ ਦੀ ਕੋਸ਼ਿਸ਼ ਹੈ ਕਿ ਉਹ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਇਸ ਮੁੱਦੇ ਨੂੰ ਖਤਮ ਕਰੇ।

ਬੀਸੀਸੀਆਈ  ਦੇ ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਬੋਡਰ ਵਿਚ ਸਾਰਿਆਂ ਦੀ ਇਕ ਹੀ ਰਾਏ ਹੈ ਅਤੇ ਸਾਰਿਆਂ ਨੂੰ ਲੱਗਦਾ ਹੈ ਕਿ ਇਸ ਮੁੱਦੇ ਨੂੰ ਖਤਮ ਕੀਤਾ ਜਾਵੇ। ਸਾਰਿਆਂ ਦਾ ਮੰਨਣਾ ਹੈ ਕਿ ਸਜਾ ਦੋਸ਼ ਦੇ ਮੁਕਾਬਲੇ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ ਅਤੇ ਦੋਨੋਂ ਪਹਿਲਾਂ ਹੀ ਅਪਣੀ ਗਲਤੀ ਦੀ ਸਜਾ ਭੁਗਤ ਚੁੱਕੇ ਹਨ।

ਅਧਿਕਾਰੀ ਨੇ ਕਿਹਾ ਬੋਰਡ ਵਿਚ ਹਰ ਕਿਸੇ ਦਾ ਮੰਨਣਾ ਹੈ ਕਿ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਖਤਮ ਕਰ ਦੇਣਾ ਚਾਹੀਦਾ ਹੈ। ਖਿਡਾਰੀਆਂ ਨੇ ਗਲਤੀ ਕੀਤੀ ਅਤੇ ਇਸ ਨੂੰ ਲੈ ਕੇ ਕੋਈ ਦੋਹਰੀ ਰਾਏ ਨਹੀਂ ਹੋ ਸਕਦੀ, ਪਰ ਇਸ ਦੇ ਲਈ ਉਨ੍ਹਾਂ ਨੂੰ ਆਸਟ੍ਰੇਲਿਆਈ ਦੌਰੇ ਦੇ ਵਿਚ ਹੀ ਘਰ ਸੱਦ ਲਿਆ ਗਿਆ ਸੀ ਅਤੇ ਉਹ ਲੋਕਪਾਲ ਦੇ ਸਾਹਮਣੇ ਪੇਸ਼ ਹੋਣ ਲਈ ਵੀ ਤਿਆਰ ਹਨ।