ਇਸ ਖਿਡਾਰੀ ਲਈ ਕਪਤਾਨ ਕੋਹਲੀ ਨਾਲ ਲੜ ਪੈਂਦੇ ਸੀ ਕੁਲਦੀਪ,ਦੋਨਾਂ ਵਿਚਕਾਰ ਹੋ ਜਾਂਦੀ ਸੀ ਬਹਿਸ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੇ ਗੇਂਦਬਾਜ਼ ਕੁਲਦੀਪ ਯਾਦਵ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ........

file photo

ਨਵੀਂ ਦਿੱਲੀ: ਭਾਰਤ ਦੇ ਗੇਂਦਬਾਜ਼ ਕੁਲਦੀਪ ਯਾਦਵ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੇ ਕਰੀਅਰ ਨਾਲ ਜੁੜੇ ਕਈ ਰਾਜ਼ਾਂ ਦਾ ਖੁਲਾਸਾ ਕੀਤਾ ਸੀ। ਉਸਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਜ਼ਿੰਦਗੀ ਦੇ ਮੁਸ਼ਕਲ ਸਮਿਆਂ ਤੱਕ ਹਰ ਚੀਜ ਬਾਰੇ ਗੱਲ ਕੀਤੀ।

ਇਸ ਇੰਟਰਵਿਊ ਵਿਚ ਕੁਲਦੀਪ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਦਾ ਬਹੁਤ ਸਮਰਥਨ ਕਰਦੇ ਹਨ ਅਤੇ ਮੈਂ ਉਹਨਾਂ ਦੀ ਗੱਲ ਵੀ ਮੰਨਦਾ  ਹਾਂ ਪਰ ਇਕ ਮੁੱਦਾ ਹੈ ਜਿਸ 'ਤੇ ਉਸ ਨੂੰ ਹਰ ਵਾਰ ਵਿਰਾਟ ਕੋਹਲੀ ਨਾਲ ਬਹਿਸ ਕਰਨੀ ਪੈਂਦੀ ਹੈ। 

ਮਨਪਸੰਦ ਫੁੱਟਬਾਲਰ ਬਾਰੇ ਹੁੰਦੀ ਬਹਿਸ
ਕੁਲਦੀਪ ਯਾਦਵ ਦੇ ਅਨੁਸਾਰ ਕੋਹਲੀ ਨਾਲ ਉਸ ਦੀ ਬਹਿਸ  ਦਾ ਕਾਰਨ ਕ੍ਰਿਕਟ ਨਹੀਂ ਬਲਕਿ ਫੁੱਟਬਾਲ ਹੈ। ਦਰਅਸਲ ਕੁਲਦੀਪ ਪੀਐਸਜੀ ਸਟਾਰ ਨੇਮਾਰ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਜਦਕਿ ਕੋਹਲੀ ਹਮੇਸ਼ਾਂ ਕ੍ਰਿਸਟੀਆਨੋ ਰੋਨਾਲਡੋ ਦਾ ਪ੍ਰਸ਼ੰਸਕ ਰਿਹਾ ਹੈ।

ਦੋਵਾਂ ਵਿਚਾਲੇ ਪਸੰਦੀਦਾ ਕਲੱਬ ਬਾਰੇ ਵੀ ਬਹਿਸ ਹੁੰਦੀ ਰਹਿੰਦੀ ਹੈ। ਕੋਹਲੀ ਜਿੱਥੇ ਰੋਨਾਲਡੋ ਦੇ ਸਾਬਕਾ ਕਲੱਬ ਰੀਅਲ ਮੈਡਰਿਡ ਦੇ ਪ੍ਰਸ਼ੰਸਕ ਹਨ, ਕੁਲਦੀਪ ਬਾਰਸੀਲੋਨਾ ਦਾ ਪ੍ਰਸ਼ੰਸਕ ਹੈ।

ਕੁਲਦੀਪ ਨੇ ਕਿਹਾ ਸਾਲ 2012 ਵਿਚ ਮੈਂ ਪਹਿਲਾ ਫੁੱਟਬਾਲ ਮੈਚ ਬ੍ਰਾਜ਼ੀਲ ਅਤੇ ਸਪੇਨ ਵਿਚਾਲੇ ਦੇਖਿਆ ਸੀ। ਇਸ ਮੈਚ ਵਿੱਚ ਨੇਮਾਰ ਨੂੰ ਵੇਖਦਿਆਂ ਹੀ ਮੈਂ ਉਸ ਦਾ ਪ੍ਰਸ਼ੰਸਕ ਬਣ ਗਿਆ। ਬਹੁਤ ਸਾਰੇ ਲੋਕ ਨੇਮਾਰ ਨੂੰ ਪਸੰਦ ਨਹੀਂ ਕਰਦੇ ਅਤੇ ਹਮੇਸ਼ਾਂ ਇਸ ਬਾਰੇ ਕੋਹਲੀ ਨਾਲ ਬਹਿਸ ਕਰਦੇ ਹਨ। 

ਕਿਉਂਕਿ ਉਹ ਰੋਨਾਲਡੋ ਨੂੰ ਪਸੰਦ ਕਰਦੇ ਹਨ। ਉਸਨੇ ਅੱਗੇ ਕਿਹਾ, 'ਹਾਂ ਮੇਰਾ ਮਨਪਸੰਦ ਕਲੱਬ ਬਾਰਸੀਲੋਨਾ ਹੈ। ਇਕ ਵਾਰ ਰੋਨਾਲਡੋ ਨੇ ਪੁਰਤਗਾਲ ਲਈ ਹੈਟ੍ਰਿਕ ਮਾਰੀ ਅਤੇ ਕੋਹਲੀ ਆਇਆ ਅਤੇ ਉਸ ਨੇ ਮੈਨੂੰ ਵੀਡੀਓ ਦਿਖਾਇਆ। ਫਿਰ ਸ਼ਾਮ ਨੂੰ ਮੇਸੀ ਨੇ ਵੀ ਹੈਟ੍ਰਿਕ ਲਗਾ ਦਿੱਤੀ ਅਤੇ ਮੈਂ ਕੋਹਲੀ ਕੋਲ ਗਿਆ ਅਤੇ ਕਿਹਾ, ਇਹ ਵੇਖੋ

ਕੁੰਬਲੇ ਨੇ ਕੁਲਦੀਪ ਦੀ ਕੀਤੀ ਮਦਦ
ਕੁਲਦੀਪ ਯਾਦਵ ਨੇ ਭਾਰਤ ਲਈ 6 ਟੈਸਟ ਮੈਚ ਖੇਡੇ ਹਨ, ਜਿਸ ਵਿਚ ਉਸਨੇ 24 ਵਿਕਟਾਂ ਲਈਆਂ ਹਨ। ਆਪਣਾ ਟੈਸਟ ਵਿੱਚ ਡੈਬਿਊ ਕਰਨ ਤੋਂ ਬਾਅਦ ਉਸਨੇ ਆਪਣਾ ਵਨਡੇ ਅਤੇ ਫਿਰ ਟੀ -20 ਵਿੱਚ ਡੈਬਿਊ ਵੀ ਕੀਤਾ ਸੀ।

ਆਪਣੇ ਕੈਰੀਅਰ ਵਿਚ ਹੁਣ ਤਕ ਉਹ ਵਨਡੇ ਮੈਚਾਂ ਵਿਚ 60 ਮੈਚਾਂ ਵਿਚ 104 ਵਿਕਟਾਂ ਲੈ ਚੁੱਕੇ ਹਨ ਅਤੇ ਟੀ ​​-20 ਵਿਚ 21 ਮੈਚ 39 ਵਿਕਟਾਂ ਲੈ ਚੁੱਕੇ ਹਨ। ਇਸ ਇੰਟਰਵਿਊ ਵਿਚ ਕੁਲਦੀਪ ਯਾਦਵ ਨੇ ਖੁਲਾਸਾ ਕੀਤਾ ਕਿ ਉਹ ਸਾਲ 2017 ਵਿਚ ਡੈਬਿਊ  ਦੌਰਾਨ ਕਾਫ਼ੀ ਘਬਰਾ ਗਿਆ ਸੀ, ਜਦੋਂ ਉਸ ਵੇਲੇ ਦੇ ਕੋਚ ਅਨਿਲ ਕੁੰਬਲੇ ਨੇ ਉਸ ਦੀ ਮਦਦ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।