ਭਾਰਤ ਵਿਰੁਧ ਨਹੀਂ ਖੇਡਣਗੇ ਜ਼ਖ਼ਮੀ ਐਨਗਿਡੀ

ਏਜੰਸੀ

ਖ਼ਬਰਾਂ, ਖੇਡਾਂ

10 ਦਿਨ ਤਕ ਨਹੀਂ ਖੇਡ ਸਕਣਗੇ ਐਨਗਿਡੀ

Ngidi ruled out for up to 10 days

ਸਾਉਥਮਪਟਨ : ਦੱਖਣੀ ਅਫ਼ਰੀਕਾ ਦੇ ਯੁਵਾ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਭਾਰਤ ਵਿਰੁਧ ਬੁਧਵਾਰ ਨੂੰ ਵਿਸ਼ਵ ਕੱਪ ਦੇ ਮੈਚ 'ਚ ਨਹੀਂ ਖੇਡ ਸਕਣਗੇ। ਐਨਗਿਡੀ ਨੂੰ ਬੰਗਲਾਦੇਸ਼ ਵਿਰੁਧ ਪਿਛਲੇ ਮੈਚ 'ਚ ਸੱਟ ਲੱਗੀ ਸੀ ਅਤੇ ਉਹ ਚਾਰ ਓਵਰ ਦੇ ਬਾਅਦ ਮੈਦਾਨ ਤੋਂ ਚਲੇ ਗਏ ਸਨ। ਟੀਮ ਦੇ ਡਾਕਟਰ ਮੁਹੰਮਦ ਮੂਸਾਜੀ ਨੇ ਕਿਹਾ, ''ਐਨਗਿਡੀ ਨੂੰ ਖੱਬੀ ਹੈਮਸਟ੍ਰਿੰਗ 'ਚ ਸੱਟ ਲਗੀ ਹੈ। ਉਹ ਇਕ ਹਫ਼ਤੇ ਤੋਂ 10 ਦਿਨ ਤਕ ਨਹੀਂ ਖੇਡ ਸਕੇਗਾ। ਉਸ ਦਾ ਸਕੈਨ ਕਰਾਇਆ ਜਾਵੇਗਾ ਅਤੇ ਉਮੀਦ ਹੈ ਕਿ ਉਹ ਵੈਸਟਇੰਡੀਜ਼ ਵਿਰੁਧ ਮੈਚ ਤਕ ਫ਼ਿੱਟ ਹੋ ਜਾਵੇਗਾ।''

ਐਨਗਿਡੀ ਸੱਟ ਕਾਰਨ ਹੀ ਆਈ. ਪੀ. ਐੱਲ. ਵੀ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਜਗ੍ਹਾ ਡੇਲ ਸਟੇਨ ਨੂੰ ਟੀਮ 'ਚ ਰਖਿਆ ਜਾ ਸਕਦਾ ਹੈ ਬਸ਼ਰਤੇ ਉਹ ਫਿੱਟ ਹੋ ਜਾਵੇ। ਸਟੇਨ ਨੇ ਨੈੱਟ 'ਤੇ ਕੁਝ ਓਵਰ ਕਰਾਏ ਪਰ ਅਜੇ ਉਨ੍ਹਾਂ ਦੇ ਭਾਰਤ ਵਿਰੁਧ ਖੇਡਣ 'ਤੇ ਤਸਵੀਰ ਸਪੱਸ਼ਟ ਨਹੀਂ ਹੈ। ਸਟੇਨ ਦੇ ਨਹੀਂ ਖੇਡਣ 'ਤੇ ਹਰਫ਼ਨਮੌਲਾ ਕ੍ਰਿਸ ਮੌਰਿਸ ਨੂੰ ਜਗ੍ਹਾ ਮਿਲ ਸਕਦੀ ਹੈ।

ਸੀਨੀਅਰ ਬੱਲੇਬਾਜ਼ ਹਾਸ਼ਿਮ ਅਮਲਾ ਹੁਣ ਪਹਿਲੇ ਤੋਂ ਬਿਹਤਰ ਹਨ ਜਿਨ੍ਹਾਂ ਨੂੰ ਇੰਗਲੈਂਡ ਵਿਰੁਧ ਮੈਚ 'ਚ ਜੋਫ਼ਰਾ ਆਰਚਰ ਦੀ ਗੇਂਦ ਹੈਲਮੇਟ 'ਤੇ ਲੱਗੀ ਸੀ।