ਵਿਸ਼ਵ ਕੱਪ 2019: ਅੰਬਾਤੀ ਰਾਇਡੂ ਹੁਣ ਕ੍ਰਿਕਟ ਦੇ ਮੈਦਾਨ ਵਿਚ ਨਹੀਂ ਆਉਣਗੇ ਨਜ਼ਰ?
ਵਰਲਡ ਕੱਪ ਵਿਚ ਨਹੀਂ ਮਿਲੀ ਸੀ ਜਗ੍ਹਾ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਅੰਬਾਤੀ ਰਾਇਡੂ ਨੇ ਅਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਲਈ ਰਾਇਡੂ ਨੇ ਬੀਸੀਸੀਆਈ ਨੂੰ ਖ਼ਤ ਲਿਖਿਆ ਹੈ। ਉਹਨਾਂ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਰਾਇਡੂ ਨੇ ਹੁਣ ਤਕ ਇਹ ਸਾਫ਼ ਨਹੀਂ ਕੀਤਾ ਕਿ ਉਹਨਾਂ ਨੇ ਸੰਨਿਆਸ ਲੈਣ ਦਾ ਫ਼ੈਸਲਾ ਕਿਉਂ ਕੀਤਾ ਪਰ ਕਿਹਾ ਜਾ ਰਿਹਾ ਹੈ ਕਿ ਵਰਲਡ ਕੱਪ ਟੀਮ ਵਿਚ ਜਗ੍ਹਾ ਨਾ ਮਿਲਣ ਦੇ ਚਲਦੇ ਰਾਇਡੂ ਨੇ ਇਹ ਫ਼ੈਸਲਾ ਲਿਆ ਹੈ।
ਸੂਤਰਾਂ ਮੁਤਾਬਕ ਭਾਰਤੀ ਕ੍ਰਿਕਟ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਰਾਇਡੂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਪ੍ਰੀਮੀਅਰ ਲੀਗ ਵੀ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ ਜਿਸ ਤੋਂ ਬਾਅਦ ਹੁਣ ਉਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿਚ ਖੇਡਦੇ ਨਜ਼ਰ ਨਹੀਂ ਆਉਣਗੇ। ਅੰਬਾਤੀ ਰਾਇਡੂ ਨੇ ਭਾਰਤ ਲਈ ਕੁੱਲ 50 ਵਨਡੇ ਮੈਚ ਖੇਡੇ ਹਨ। ਰਾਇਡੂ ਨੇ 47.05 ਦੀ ਔਸਤ ਨਾਲ ਕੁੱਲ 1694 ਦੌੜਾਂ ਬਣਾਈਆਂ ਸਨ।
ਵਰਲਡ ਕੱਪ ਵਿਚ ਬੱਲੇਬਾਜ਼ ਅੰਬਾਤੀ ਰਾਇਡੂ ਨੂੰ ਜਗ੍ਹਾ ਮਿਲਣ ਤੋਂ ਬਾਅਦ ਆਈਸਲੈਂਡ ਕ੍ਰਿਕਟ ਬੋਰਡ ਨੇ ਉਹਨਾਂ ਨੂੰ ਖੇਡਣ ਦਾ ਆਫ਼ਰ ਦਿੱਤਾ ਸੀ। ਆਈਸਲੈਂਡ ਕ੍ਰਿਕਟ ਵੱਲੋਂ ਇਕ ਟਵੀਟ ਕੀਤਾ ਗਿਆ ਜਿਸ ਵਿਚ ਰਾਇਡੂ ਨੂੰ ਉੱਥੇ ਖੇਡਣ ਤੋਂ ਇਲਾਵਾ ਨਾਗਰਿਕਤਾ ਵੀ ਆਫ਼ਰ ਕੀਤੀ ਗਈ। ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਅਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ।
ਆਈਸਲੈਂਡ ਕ੍ਰਿਕਟ ਵੱਲੋਂ ਰਾਇਡੂ ਲਈ ਦਸਤਾਵੇਜ਼ਾਂ ਦੀ ਜਾਣਕਾਰੀ ਵੀ ਦਿੱਤੀ ਗਈ। ਰਾਇਡੂ ਨੂੰ ਦਸਿਆ ਗਿਆ ਕਿ ਕਿਵੇਂ ਉਹ ਉੱਥੋਂ ਦੀ ਨਾਗਰਿਕਤਾ ਨੂੰ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਆਈਸਲੈਂਡ ਨੇ ਮਯੰਕ ਅਗਰਵਾਲ ਨੂੰ ਬੁਲਾਏ ਜਾਣ 'ਤੇ ਵੀ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਅੰਬਾਤੀ ਰਾਇਡੂ ਹੁਣ ਅਪਣੇ ਥ੍ਰੀ ਡੀ ਗਲਾਸ ਹਟਾ ਸਕਦੇ ਹਨ।