ਇਤਿਹਾਸ ਦੁਹਰਾਉਣ ਤੋਂ ਚੂਕਿਆ ਭਾਰਤ , ਪੈਨਲਟੀ ਸ਼ੂਟਆਊਟ `ਚ ਆਇਰਲੈਂਡ ਨੇ 3 - 1 ਨਾਲ ਹਰਾਇਆ
ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਨੂੰ ਲੰਡਨ ਵਿਚ ਚੱਲ ਰਹੇ ਵਿਸ਼ਵ ਕੱਪ ਦੇ ਦੌਰਾਨ ਇਤਿਹਾਸ ਨਹੀਂ ਦੋਹਰਾ ਸਕੀ। ਭਾਰਤੀ ਟੀਮ ਪੈਨਲਟੀ
ਲੰਡਨ: ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਨੂੰ ਲੰਡਨ ਵਿਚ ਚੱਲ ਰਹੇ ਵਿਸ਼ਵ ਕੱਪ ਦੇ ਦੌਰਾਨ ਇਤਿਹਾਸ ਨਹੀਂ ਦੋਹਰਾ ਸਕੀ। ਭਾਰਤੀ ਟੀਮ ਪੈਨਲਟੀ ਸ਼ੂਟਆਊਟ ਵਿਚ ਆਇਰਲੈਂਡ ਦੇ ਹੱਥੋਂ ਕਵਾਰਟਰ ਫਾਈਨਲ ਵਿਚ 1 - 3 ਨਾਲ ਹਾਰ ਕੇ ਬਾਹਰ ਹੋ ਗਈ। ਕਿਹਾ ਜਾ ਰਿਹਾ ਹੈ ਕੇ ਫੁਲ ਟਾਇਮ ਖਤਮ ਹੋਣ ਤੱਕ ਦੋਵੇ ਟੀਮਾਂ ਨੇ ਇਕ ਵੀ ਗੋਲ ਸਕੋਰ ਨਹੀਂ ਕਰ ਪਾਈਆਂ ਸਨ।
ਇਸ ਲਈ ਮੈਚ ਸ਼ੂਟਆਉਟ ਵਿਚ ਚਲਾ ਗਿਆ। ਤੁਹਾਨੂੰ ਦਸ ਦੇਈਏ ਕੇ ਸ਼ੂਟਆਉਟ ਵਿੱਚ ਭਾਰਤੀ ਕਪਤਾਨ ਰਾਨੀ ਰਾਮਪਾਲ , ਮੋਨਿਕਾ ਅਤੇ ਨਵਜੋਤ ਕੌਰ ਗੋਲ ਕਰਨ ਵਿੱਚ ਨਾਕਾਮ ਰਹੇ । ਸ਼ੂਟਆਉਟ ਵਿੱਚ ਭਾਰਤ ਦੇ ਵੱਲੋਂ ਇੱਕ ਮਾਤਰ ਗੋਲ ਰੀਨਾ ਨੇ ਕੀਤਾ । ਹਾਲਾਂਕਿ ਭਾਰਤੀ ਗੋਲਕੀਪਰ ਨੇ ਆਇਰਲੈਂਡ ਨੂੰ ਪਹਿਲਾਂ ਦੋ ਕੋਸ਼ਿਸ਼ ਵਿੱਚ ਗੋਲ ਨਹੀਂ ਕਰਨ ਦਿੱਤਾ ਸੀ ।
ਪਰ ਫਿਰ ਬਾਕੀ ਦੀ ਤਿੰਨ ਗੋਲ ਕਰਨ ਵਿੱਚ ਆਇਰਲੈਂਡ ਦੀ ਟੀਮ ਕਾਮਯਾਬ ਰਹੀ । ਆਇਰਲੈਂਡ ਦੀ ਕਲਾਂ ਵਾਟਕਿੰਸ ਨੇ ਪੰਜਵੀਂ ਕੋਸ਼ਿਸ਼ ਵਿੱਚ ਜਿਵੇਂ ਹੀ ਸਵਿਤਾ ਨੂੰ ਹਾਰ ਕੀਤਾ, ਆਇਰਲੈਂਡ ਦਾ ਪੂਰਾ ਖੇਮਾ ਖੁਸ਼ੀ ਨਾਲ ਝੂਮ ਉੱਠਿਆ। ਆਇਰਲੈਂਡ ਨੇ ਇਸ ਜਿੱਤ ਦੇ ਨਾਲ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜਿੱਥੇ ਉਸ ਦਾ ਮੁਕਾਬਲਾ ਚਾਰ ਅਗਸਤ ਨੂੰ ਸਪੇਨ ਨਾਲ ਹੋਵੇਗਾ।
ਦੱਸਣਯੋਗ ਹੈ ਕਿ ਭਾਰਤ ਦੇ ਕੋਲ ਇਸ ਮੈਚ ਨੂੰ ਜਿੱਤ ਕੇ ਪਿਛਲੇ 44 ਸਾਲ ਵਿੱਚ ਪਹਿਲੀ ਵਾਰ ਵਿਸ਼ਵ ਕਪ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਇੱਕ ਮੌਕਾ ਸੀ , ਪਰ ਭਾਰਤੀ ਟੀਮ ਨੂੰ ਇਸ ਮੈਚ `ਚ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤੀ ਟੀਮ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਓਲੰਪਿਕ ਚੈੰਪੀਅਨ ਇੰਗਲੈਂਡ ਤੋਂ ਹਾਰ ਕੇ ਚੌਥੇ ਸਥਾਨ ਉੱਤੇ ਰਹੀ ਸੀ।