ਕੀ ਵੱਖ ਹੋਣ ਜਾ ਰਹੇ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ? ਕ੍ਰਿਕਟਰ ਨੇ ਇੰਸਟਾਗ੍ਰਾਮ ਬਾਇਓ ਤੋਂ ਹਟਾਈ ਇਹ ਜਾਣਕਾਰੀ
ਸ਼ੋਇਬ ਨੇ ਅਪਣੇ ਬਾਇਓ ਤੋਂ ਸਾਨੀਆ ਮਿਰਜ਼ਾ ਦਾ ਨਾਂਅ ਹਟਾ ਦਿਤਾ ਹੈ।
ਨਵੀਂ ਦਿੱਲੀ: ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਵਿਚਾਲੇ ਤਲਾਕ ਦੀਆਂ ਖ਼ਬਰਾਂ ਇਕ ਵਾਰ ਫਿਰ ਚਰਚਾ ਵਿਚ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਅਪਣਾ ਇੰਸਟਾਗ੍ਰਾਮ ਬਾਇਓ ਬਦਲ ਲਿਆ ਹੈ। ਸ਼ੋਇਬ ਨੇ ਅਪਣੇ ਬਾਇਓ ਤੋਂ ਸਾਨੀਆ ਮਿਰਜ਼ਾ ਦਾ ਨਾਂਅ ਹਟਾ ਦਿਤਾ ਹੈ।
ਇਹ ਵੀ ਪੜ੍ਹੋ: ਜਗਰਾਉਂ 'ਚ 19 ਸਾਲਾ ਲੜਕੀ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲਾ, ਮੌਤ
ਸ਼ੋਇਬ ਨੇ ਇਸ ਤੋਂ ਪਹਿਲਾਂ ਅਪਣੇ ਬਾਇਓ 'ਚ ਸਾਨੀਆ ਮਿਰਜ਼ਾ ਦੇ ਨਾਂਅ ਨਾਲ 'ਹਸਬੈਂਡ ਟੂ ਏ ਸੁਪਰਵੂਮੈਨ' ਲਿਖਿਆ ਸੀ। ਉਸ ਨੇ ਹੁਣ ਇਹ ਲਾਈਨ ਅਪਣੇ ਬਾਇਓ ਤੋਂ ਹਟਾ ਦਿਤੀ ਹੈ। ਇਸ ਦੀ ਬਜਾਏ ਲਿਖਿਆ ਹੋਇਆ ਹੈ - ਲਾਈਵ ਅਬ੍ਰੋਕਨ। ਇਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ ਜਲਦੀ ਹੀ ਇਕ ਦੂਜੇ ਤੋਂ ਵੱਖ ਹੋ ਸਕਦੇ ਹਨ।
ਇਹ ਵੀ ਪੜ੍ਹੋ: ਭਾਰਤੀ ਲਾੜੇ ਨੇ ਪਾਕਿਸਤਾਨੀ ਲਾੜੀ ਨਾਲ ONLINE ਕਬੂਲਿਆ ਨਿਕਾਹ
ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ 'ਚ ਸ਼ੋਇਬ ਮਲਿਕ ਤੇ ਸਾਨੀਆ ਦੇ ਤਲਾਕ ਦੀਆਂ ਖ਼ਬਰਾਂ ਆਈਆਂ ਸਨ। ਹਾਲਾਂਕਿ ਦੋਵਾਂ ਵਲੋਂ ਇਸ 'ਤੇ ਕੁੱਝ ਨਹੀਂ ਕਿਹਾ ਗਿਆ। ਬਾਅਦ ਵਿਚ ਸਾਨੀਆ ਨੇ ਸ਼ੋਇਬ ਮਲਿਕ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ। ਇਸ ਦੇ ਨਾਲ ਹੀ ਦੋਵਾਂ ਨੇ ਇਕ ਟਾਕ ਸ਼ੋਅ 'ਮਲਿਕ-ਮਿਰਜ਼ਾ ਸ਼ੋਅ' ਵੀ ਸ਼ੁਰੂ ਕੀਤਾ ਸੀ। ਅਜਿਹੇ 'ਚ ਉਨ੍ਹਾਂ ਦੇ ਤਲਾਕ ਦੀ ਖ਼ਬਰ ਅਪਣੇ ਆਪ ਖਤਮ ਹੋ ਗਈ ਸੀ। ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨੀ ਮੀਡੀਆ ਨੇ ਵੀ ਦਾਅਵਾ ਕੀਤਾ ਸੀ ਕਿ ਦੋਵੇਂ ਵੱਖ-ਵੱਖ ਰਹਿ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ: ਸਿੱਖ ਦੇ ਕਰਿਆਨਾ ਸਟੋਰ 'ਚ ਵੜਿਆ ਚੋਰ, ਅੱਗੋਂ ਗੁਰੂ ਦਾ ਸਿੱਖ ਵੀ ਨਹੀਂ ਡਰਿਆ, ਫੜ ਬਣਾਈ ਚੰਗੀ ਰੇਲ
ਜ਼ਿਕਰਯੋਗ ਹੈ ਕਿ ਸਾਨੀਆ- ਸ਼ੋਇਬ ਦੀ ਪਹਿਲੀ ਮੁਲਾਕਾਤ ਸਾਲ 2004-2005 ਵਿਚ ਭਾਰਤ ਵਿਚ ਹੋਈ ਸੀ। ਕਰੀਬ 5 ਮਹੀਨਿਆਂ ਤਕ ਇਕ-ਦੂਜੇ ਨੂੰ ਜਾਣਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਦੀਆਂ ਸਾਰੀਆਂ ਰਸਮਾਂ ਹੈਦਰਾਬਾਦ ਵਿਚ ਹੋਈਆਂ। ਇਸ ਤੋਂ ਬਾਅਦ ਲਾਹੌਰ 'ਚ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਵਿਆਹ ਦੇ 8 ਸਾਲ ਬਾਅਦ ਉਨ੍ਹਾਂ ਦੇ ਬੇਟੇ ਇਜ਼ਹਾਨ ਦਾ ਜਨਮ ਹੋਇਆ।