ਅਵਨੀ ਲੇਖਾਰਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਰਚਿਆ ਇਤਿਹਾਸ, ਸੋਨੇ ਤੋਂ ਬਾਅਦ ਜਿੱਤਿਆ ਕਾਂਸੀ ਦਾ ਤਗਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੀਐਮ ਮੋਦੀ ਨੇ ਦਿੱਤੀ ਵਧਾਈ

History made by Avni Lekhra at the Tokyo Paralympics

 

ਟੋਕੀਓ: ਭਾਰਤ ਦੀ ਅਵਨੀ ਲੇਖਾਰਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਸ਼ਾਨਦਾਰ ( History made by Avni Lekhra at the Tokyo Paralympics)  ਪ੍ਰਦਰਸ਼ਨ ਕੀਤਾ ਹੈ। ਜੈਪੁਰ ਦੀ ਪੈਰਾ ਸ਼ੂਟਰ, ਜੋ ਮੌਜੂਦਾ ਪੈਰਾਲਿੰਪਿਕਸ ਵਿੱਚ ਪਹਿਲਾਂ ਹੀ ਸੋਨ ਤਮਗਾ ( Won bronze medal after gold) ​ ਜਿੱਤ ਚੁੱਕੀ ਹੈ, ਨੇ ਇੱਕ ਹੋਰ ਤਗਮਾ ਹਾਸਲ ਕੀਤਾ ਹੈ।

 

 

ਹੋਰ ਵੀ ਪੜ੍ਹੋ: ਦਿੱਲੀ ਬਾਰਡਰ ’ਤੇ ਸੱਪ ਦੇ ਡੰਗਣ ਕਾਰਨ ਪਿੰਡ ਮੱਤੜ ਦੇ ਕਿਸਾਨ ਦੀ ਹੋਈ ਮੌਤ

ਹੁਣ ਉਸਨੇ ਸ਼ੁੱਕਰਵਾਰ ਨੂੰ ਔਰਤਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨਜ਼ ਐਸਐਚ 1 ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ ਇਸ ਇਵੈਂਟ ਦੇ ਫਾਈਨਲ ਵਿੱਚ 445.9 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਹੀ। ਇਨ੍ਹਾਂ ਖੇਡਾਂ ਵਿੱਚ ਦੇਸ਼ ਵਿੱਚ ਮੈਡਲਾਂ ਦੀ ਗਿਣਤੀ 12 ਤੱਕ ( History made by Avni Lekhra at the Tokyo Paralympics)  ਪਹੁੰਚ ਗਈ ਹੈ।

 

 

ਇਸ ਮੁਕਾਬਲੇ ਵਿੱਚ ਚੀਨ ਦੀ ਝਾਂਗ ਕਿਪਿੰਗ (457.9) ਅਤੇ ਜਰਮਨੀ ਦੀ ਹਿਲਟ੍ਰੌਪ ਨਤਾਸ਼ਾ (457.1) ਕ੍ਰਮਵਾਰ ਸੋਨਾ ਅਤੇ ਚਾਂਦੀ ਜਿੱਤਣ ਵਿੱਚ ਕਾਮਯਾਬ ਰਹੀਆਂ। ਕੁਆਲੀਫਿਕੇਸ਼ਨ ਵਿੱਚ ਅਵਨੀ ਲੇਖਾਰਾ 1176 ਅੰਕਾਂ (Won bronze medal after gold) ​  ਨਾਲ ਦੂਜੇ ਸਥਾਨ 'ਤੇ ਰਹੀ।

 

 

ਇਸ ਤੋਂ ਪਹਿਲਾਂ 19 ਸਾਲਾ ਅਵਨੀ ਨੇ ਮਹਿਲਾ ਆਰ -2 10 ਮੀਟਰ ਏਅਰ ਰਾਈਫਲ ਦੀ ਕਲਾਸ ਐਸਐਚ 1 ਵਿੱਚ ਸੋਨ ਤਗਮਾ ਜਿੱਤਿਆ ਸੀ, ਜੋ ਕਿ ਪੈਰਾਲੰਪਿਕਸ ਦੇ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਸੋਨ (Won bronze medal after gold) ​ ਤਗਮਾ ਸੀ।

ਪੀਐਮ ਮੋਦੀ ਨੇ ਵਧਾਈ ਦਿੱਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਨੀ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ਕਰਦਿਆ ਲਿਖਿਆ - ਟੋਕੀਓ ਪੈਰਾਲੰਪਿਕਸ ਵਿੱਚ ਵਧੇਰੇ ਮਾਣ! ਅਵਨੀ ਲੇਖਾਰਾ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਉਤਸ਼ਾਹਿਤ  ਹਾਂ। ਉਸ ਨੂੰ ਕਾਂਸੀ ਦੇ ਤਗਮੇ ਲਈ ਵਧਾਈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

 

 

ਹੋਰ ਵੀ ਪੜ੍ਹੋ: ਪਠਲਾਵਾ ਦੇ ਨੌਜਵਾਨ ਦੀ ਬੈਲਜੀਅਮ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ