ਪਾਕਿਸਤਾਨ ਦੇ ਸਾਬਕਾ ਗੇਂਦਬਾਜ ਨੇ ਦੱਸਿਆ, ਕਿਵੇਂ ਲਿਆ ਜਾ ਸਕਦਾ ਹੈ ਵਿਰਾਟ ਕੋਹਲੀ ਦਾ ਵਿਕੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਵੇਂ ਹੀ ਟੀਮ ਇੰਡੀਆ ਦਾ ਇੰਗਲੈਂਡ ਦੌਰਾ ਖਰਾਬ ਰਿਹਾ ਹੋਵੇ, ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਲਈ ਇਹ ਸੀਰੀਜ ਬੇਹੱਦ ਸਫ਼ਲ ਰਹੀ..

Waqar Younis

ਨਵੀਂ ਦਿੱਲੀ : ਭਾਵੇਂ ਹੀ ਟੀਮ ਇੰਡੀਆ ਦਾ ਇੰਗਲੈਂਡ ਦੌਰਾ ਖਰਾਬ ਰਿਹਾ ਹੋਵੇ, ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਲਈ ਇਹ ਸੀਰੀਜ ਬੇਹੱਦ ਸਫ਼ਲ ਰਹੀ। ਜਦੋਂ ਦੂਜੇ ਬੱਲੇਬਾਜ ਰਨ ਬਣਾਉਣ ਦੇ ਲਈ ਸੰਘਰਸ਼ ਕਰ ਰਹੇ ਸੀ, ਉਦੋਂ ਵਿਰਾਟ ਕੋਹਲੀ ਨੇ ਜੇਮਸ ਐਂਡਰਸਨ ਅਤੇ ਸਟੂਅਰਟ ਬਰਾਡ ਦੇ ਖ਼ਿਲਾਫ਼ ਕਾਫ਼ੀ ਰਨ ਬਣਾਏ। 2014 ਦੇ ਅਸਫ਼ਲ ਦੌਰੇ ਤੋਂ ਬਾਅਦ ਵਿਰਾਟ ਕੋਹਲੀ ਵਿਚ ਜਬਰਦਸਤ ਬਦਲਾਅ ਆਇਆ ਅਤੇ ਉਹਨਾਂ ਨੇ ਅਨੂਕੁਲ ਸ਼ਰਤਾਂ ਵਿਚ ਇੰਗਲੈਂਡ ਦੇ ਸੀਮਰਸ ਨੂੰ ਅਸਾਨੀ ਦੇ ਨਾਲ ਖੇਡਿਆ ਸੀ।

ਇੰਗਲੈਂਡ ਦੌਰੇ ਉਤੇ ਵਿਰਟ ਦੀ ਖੇਡ ਨੂੰ ਦੇਖ ਕੇ ਪਾਕਿਸਤਾਨ ਦੇ ਸਾਬਕਾ ਕਪਤਾਨ ਵੀ ਖ਼ੁਦ ਨੂੰ ਉਹਨਾਂ ਦੀ ਤਾਰੀਫ਼ ਕਰਨ ਤੋਂ ਨਹੀਂ ਰੋਕ ਸਕੇ। ਪਾਕਿਸਤਾਨ ਦੇ ਸਾਬਕਾ ਕਪਤਾਨ ਵਕਾਰ ਯੂਨਸ ਨੇ ਹੁਣ ਹੀ 'ਖਲੀਜ ਟਾਈਮਸ ਡਾਟ ਕਾਮ' ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ, ਵਿਰਾਟ ਕੋਹਲੀ ਹਰ ਸਮੇਂ ਬਹੁਤ ਵਧੀਆ ਬੱਲੇਬਾਜ ਹਨ। ਸਚਿਨ ਤੇਂਦੂਲਕਰ ਅਤੇ ਸੁਨੀਲ ਗਵਾਸਕਰ ਦੀ ਤਰ੍ਹਾਂ, ਉਹ ਸਚਿਨ ਤੇਂਦੂਲਕਰ, ਕਪਿਲ ਦੇਵ ਅਤੇ ਸੁਨੀਲ ਗਵਾਸਕਰ ਦੀ ਟੱਕਰ ਦੇ ਬੱਲੇਬਾਜ ਹਨ, ਮੇਰਾ ਮਤਲਬ ਹੈ ਕਿ ਵਿਰਾਟ ਕੋਹਲੀ  ਇਹਨਾਂ ਸਾਰੀਆਂ ਲੀਜੇਂਡਸ ਦੇ ਬਰਾਬਰ ਪਹੁੰਚਣਗੇ।

ਵਕਾਰ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਵਿਰਾਟ ਕੋਹਲੀ ਨੂੰ ਗੇਂਦਬਾਜੀ ਕਰਨੀ ਹੁੰਦੀ ਤਾਂ ਉਹ ਲਗਾਤਾਰ ਆਫ਼ ਸਟੰਪ ਦੇ ਬਾਹਰ ਗੇਂਦਬਾਜੀ ਕਰਦੇ ਹਨ। ਉਹਨਾਂ ਨੇ ਕਿਹਾ, ਜਦੋਂ ਤੁਸੀਂ ਵਿਰਾਟ ਨੂੰ ਗੇਂਦਬਾਜੀ ਕਰਦੇ ਹੋ ਤਾਂ ਤੁਹਾਨੂੰ  ਸਮਝਦਾਰੀ ਦੇ ਨਾਲ ਗੇਂਦਾਂ ਸੁੱਟਣੀਆਂ ਚਾਹੀਦੀਆ ਨੇ। ਤੁਸੀਂ ਉਹਨਾਂ  ਨੂੰ ਚੁਣੌਤੀ ਨਹੀਂ ਦੇ ਸਕਦੇ, ਮੇਰੇ ਖ਼ਿਆਲ ਨਾਲ ਗੇਂਦਬਾਜ ਨੂੰ ਅਪਣੇ ਹਿਸਾਬ ਨਾਲ ਹੀ ਗੇਂਦਬਾਜੀ ਕਰਨੀ ਚਾਹੀਦੀ ਹੈ। ਵਕਾਰ ਯੂਨਸ ਨੇ ਕਿਹਾ ਜੇਕਰ ਤੁਸੀਂ ਆਉਟਸਵਿੰਗ ਗੇਂਦਬਾਜ ਹੋ, ਤਾਂ ਜਿਵੇਂ ਕਿ ਮੈਂ ਅਪਣੇ ਸਮੇਂ ਵਿਚ ਸੀ, ਤਾਂ ਉਹਨਾਂ ਨੂੰ 'ਆਉਟ ਸਾਈਡ ਦ ਆਫ਼ ਸਟੰਪ' ਗੇਂਦਬਾਜੀ ਕਰਦਾ, ਅਤੇ ਗੇਂਦ ਨੂੰ ਉਹਨਾਂ ਤੋਂ ਥੋੜ੍ਹੀ ਪਰ੍ਹਾ ਸੁੱਟਦਾ।

ਉਹਨਾਂ ਨੂੰ ਗੇਂਦ ਖੇਡਣ ਲਈ ਉਤਸ਼ਾਹਿਤ ਕਰਦਾ। ਹਾਂਲਾਕਿ, ਵਕਾਰ ਨੇ ਇਹ ਵੀ ਕਿਹਾ ਕਿ ਇਕ ਵਾਰ ਕ੍ਰੀਜ਼ ਪਰ ਸੈਟਲ ਹੋਣ ਤੋਂ ਬਾਅਦ ਵਿਰਾਟ ਕੋਹਲੀ ਦੇ ਲਈ ਕੋਈ ਗੇਂਦਬਾਜ ਮਹੱਤਵ ਨਹੀਂ ਰੱਖਦਾ। ਕ੍ਰੀਜ਼ ਉਤੇ ਜਮ ਜਾਣ ਤੋਂ ਬਾਅਦ ਕਿਸੀ ਵੀ ਗੇਂਦਬਾਜ਼ ਨੂੰ ਖੇਡਣਾ ਵਿਰਾਟ ਕੋਹਲੀ ਦੇ ਲਈ ਆਸਾਨ ਹੋ ਜਾਂਦਾ ਹੈ। ਦੱਸ ਦਈਏ ਕਿ ਵਿਰਾਟ ਕੋਹਲੀ 4 ਅਕਤੂਬਰ ਤੋਂ ਵੈਸਟ ਇੰਡੀਜ਼ ਦੇ ਨਾਲ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਵਿਚ ਟੀਮ ਦੀ ਕਪਤਾਨੀ ਸੰਭਾਲਣਗੇ। ਵਿਰਾਟ ਕੋਹਲੀ ਨੇ 2014 ਵਿਚ 5 ਟੈਸਟ ਮੈਚਾਂ ਵਿਚ 134 ਰਨ ਬਣਾਏ ਸੀ ਜਦੋਂ ਕਿ 2018 ਵਿਚ ਖੇਡੀ ਸੀਰੀਜ਼ ਵਿਚ ਵਿਰਾਟ ਕੋਹਲੀ ਨੇ 5 ਟੈਸਟ ਮੈਚਾਂ ਵਿਚ 593 ਰਨ ਬਣਾਏ ਸੀ।

ਵਿਰਾਟ ਕੋਹਲੀ ਨੇ ਅਪਣੀ ਵੈਟਿੰਗ ਨੂੰ ਇੰਪਰੂਪ ਕਰਦੇ ਹੋਏ। ਅਪਣੇ ਸਟਾਂਸ ਨੂੰ ਵੀ ਬੇਹਤਰ ਬਣਾਇਆ ਅਤੇ ਇਸਦਾ ਨਤੀਜਾ ਇੰਗਲੈਂਡ ਸੀਰੀਜ਼ ਵਿਚ ਦੇਖਣ ਨੂੰ ਵੀ ਮਿਲਿਆ ਸੀ ਇਸ ਸੀਰੀਜ਼ ਵਿਚ ਕੋਹਲੀ ਆਉਟਸਵਿੰਗਰ ਅਤੇ ਇੰਨਸਵਿੰਗਰ ਗੇਂਦਾਂ ਨੂੰ ਸ਼ਾਨਦਾਰ ਢੰਗ ਨਾਲ ਖੇਡੇ ਅਤੇ ਸਟੰਪ ਨਾਲ ਬਾਹਰ ਜਾਂਦੀ ਗੇਂਦਾਂ ਨੂੰ ਛੱਡ ਰਹੇ ਸੀ।