ਰੋਹਿਤ ਸ਼ਰਮਾ ਦੀਆਂ ਨਜਰਾਂ ਹੋਣਗੀਆਂ ਟੀ-20 ਦੇ ਇਸ ਰਿਕਾਰਡ ਉਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨ ਡੇ ਸੀਰੀਜ਼ ਖਤਮ ਹੋ ਚੁੱਕੀ.....

Rohit Sharma

ਨਵੀਂ ਦਿੱਲੀ ( ਭਾਸ਼ਾ ): ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨ ਡੇ ਸੀਰੀਜ਼ ਖਤਮ ਹੋ ਚੁੱਕੀ ਹੈ। ਭਾਰਤ ਨੇ ਵੈਸਟਇੰਡੀਜ਼ ਤੋਂ ਸੀਰੀਜ਼ 3-1 ਨਾਲ ਜਿੱਤੀ। ਦੱਸ ਦਈਏ ਕਿ ਦੋਵਾਂ ਟੀਮਾਂ ਵਿਚਾਲੇ ਟੀ20 ਸੀਰੀਜ਼ ਦੀ ਸ਼ੁਰੂਆਤ 4 ਨਵੰਬਰ ਤੋਂ ਕੋਲਕਾਤਾ ਮੈਚ 'ਚ ਹੋਵੇਗੀ। ਵਨਡੇ ਸੀਰੀਜ਼ 'ਚ ਕਪਤਾਨ ਵਿਰਾਟ 3 ਸੈਂਕੜਿਆਂ ਦੀ ਮਦਦ ਨਾਲ 453 ਦੌੜਾਂ ਬਣਾ ਕੇ 'ਮੈਨ ਆਫ ਦਿ ਸੀਰੀਜ਼' ਰਿਹਾ ਹੈ। ਇਸ ਪ੍ਰਦਰਸ਼ਨ ਨਾਲ ਉਸ ਨੂੰ 15 ਰੇਟਿੰਗ ਅੰਕਾਂ ਦਾ ਫਾਇਦਾ ਹੋਇਆ। ਵਿਰਾਟ ਦੀ ਸਰਵਸ੍ਰੇਸ਼ਠ ਰੇਟਿੰਗ 911 ਦੀ ਰਹੀ ਹੈ ਅਤੇ ਜਿਹੜੀ ਉਸ ਨੇ ਇਸ ਸਾਲ ਦੇ ਜੁਲਾਈ ਵਿਚ ਇੰਗਲੈਂਡ 'ਚ ਹਾਸਲ ਕੀਤੀ ਸੀ।

ਵਿਰਾਟ ਦਾ ਬੱਲੇਬਾਜ਼ੀ ਵਿਚ ਚੋਟੀ ਦਾ ਸਥਾਨ ਬਣਿਆ ਹੋਇਆ ਹੈ। ਉਥੇ ਹੀ ਉੁਪ ਕਪਤਾਨ ਰੋਹਿਤ ਸ਼ਰਮਾ 389 ਦੌੜਾਂ ਦੇ ਨਾਲ ਦੂਜੇ ਨੰਬਰ 'ਤੇ ਰਹੇ। ਹੁਣ ਵਿਰਾਟ ਕੋਹਲੀ ਨੂੰ ਵਿੰਡੀਜ਼ ਖਿਲਾਫ ਟੀ20 'ਚ ਆਰਾਮ ਦਿਤਾ ਗਿਆ ਹੈ। ਉਸ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਕਪਤਾਨੀ ਦਿਤੀ ਗਈ ਹੈ। ਸੀਰੀਜ਼ 'ਚ ਉਸ ਦੇ ਨਿਸ਼ਾਨੇ 'ਤੇ ਟੀ20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੋਵੇਗਾ। ਜੋ ਫਿਲਹਾਲ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (2271) ਦੇ ਨਾਂ ਹੈ। ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ 84 ਟੀ-20 ਮੈਚਾਂ ਵਿਚ 32.59 ਦੀ ਔਸਤ ਨਾਲ 2086 ਦੌੜਾਂ ਬਣਾਈਆਂ ਹਨ।

ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ 'ਚ ਉਹ 5ਵੇਂ ਨੰਬਰ 'ਤੇ ਹਨ। ਭਾਰਤੀ ਬੱਲੇਬਾਜ਼ਾਂ ਦੀ ਸੂਚੀ 'ਤੇ ਜੇਕਰ ਨਜ਼ਰ ਮਾਰੀਏ ਤਾਂ ਉਸ ਦਾ ਨੰਬਰ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਆਉਂਦਾ ਹੈ। ਦੱਸ ਦਈਏ ਕਿ ਕਪਤਾਨ ਵਿਰਾਟ ਕੋਹਲੀ ਨੇ 62 ਟੀ20 ਮੈਚਾਂ 'ਚ 48.88 ਦੀ ਔਸਤ ਨਾਲ 2102 ਦੌੜਾਂ ਦਰਜ ਹਨ। ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ 'ਚ ਉਹ ਫਿਲਹਾਲ ਚੌਥੇ ਨੰਬਰ 'ਤੇ ਹਨ। ਵੈਸਟਇੰਡੀਜ਼ ਖਿਲਾਫ਼ 3 ਟੀ-20 ਮੈਚਾਂ 'ਚ ਰੋਹਿਤ ਦੇ ਕੋਲ ਨਾ ਕੇਵਲ ਵਿਰਾਟ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ ਬਲਕਿ ਉਸ ਦੇ ਨਿਸ਼ਾਨੇ 'ਤੇ ਵਿਸ਼ਵ ਰਿਕਾਰਡ ਵੀ ਹੋਵੇਗਾ।

ਜੇਕਰ ਵਿਰਾਟ ਇਸ ਸੀਰੀਜ਼ ਵਿਚ ਖੇਡਦੇ ਤਾਂ ਹੋ ਸਕਦਾ ਹੈ ਉਹ ਰੋਹਿਤ ਤੋਂ ਪਹਿਲਾਂ ਗੁਪਟਿਲ ਦਾ ਰਿਕਾਰਡ ਤੋੜ ਦਿੰਦੇ। ਹੁਣ ਤਾਂ ਟੀ-20 ਸੀਰੀਜ਼ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜਾ ਖਿਡਾਰੀ ਪਹਿਲੇ ਸਥਾਨ ਉਤੇ ਕਾਬਜ਼ ਰਹਿੰਦਾ ਹੈ।