IND vs WI : 284 ਦਾ ਟਾਰਗੇਟ, ਦੂਜੇ ਹੀ ਓਵਰ ਤੇ ਰੋਹਿਤ ਸ਼ਰਮਾ ਦਾ ਵਿਕੇਟ ਡਿੱਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਨੂੰ ਦੂਜੇ ਹੀ ਓਵਰ ਵਿਚ ਝਟਕਾ ਲੱਗਾ। ਸਲਾਮੀ ਬੱਲੇਬਾਜ ਰੋਹਿਤ ਸ਼ਰਮਾ (8) ਦਾ ਵਿਕੇਟ ਡਿਗਿਆ। ਉਨ੍ਹਾਂ ਨੂੰ ਜੇਸਨ ਹੋਲਡਰ ਨੇ ਬੋਲਡ ਕੀਤਾ। ਸ਼ਿਖਰ ਧਵਨ...

India vs WI: target of 284

ਨਵੀਂ ਦਿੱਲੀ (ਭਾਸ਼ਾ) : ਟੀਮ ਇੰਡੀਆ ਨੂੰ ਦੂਜੇ ਹੀ ਓਵਰ ਵਿਚ ਝਟਕਾ ਲੱਗਾ। ਸਲਾਮੀ ਬੱਲੇਬਾਜ ਰੋਹਿਤ ਸ਼ਰਮਾ (8) ਦਾ ਵਿਕੇਟ ਡਿਗਿਆ। ਉਨ੍ਹਾਂ ਨੂੰ ਜੇਸਨ ਹੋਲਡਰ ਨੇ ਬੋਲਡ ਕੀਤਾ। ਸ਼ਿਖਰ ਧਵਨ ਅਤੇ ਕਪਤਾਨ ਵਿਰਾਟ ਕੋਹਲੀ ਕਰੀਜ਼ ‘ਤੇ ਹਨ। ਭਾਰਤ ਨੂੰ 9 ਦੌੜਾਂ ਦੇ ਸਕੋਰ ‘ਤੇ ਪਹਿਲਾ ਝਟਕਾ ਲੱਗਾ।

ਆਖਰੀ ਓਵਰ ਦੀ ਪੰਜਵੀਂ ਗੇਂਦ ‘ਤੇ ਏਸ਼ਲੇ ਨਰਸ (40, 22 ਗੇਂਦਾਂ ਵਿਚ) ਨੂੰ ਬੁਮਰਾਹ ਨੇ ਐਲਬੀਡਬਲਿਊ ਕੀਤਾ। 283 ਦੇ ਸਕੋਰ ‘ਤੇ ਇੰਡੀਜ਼ ਦਾ 9ਵਾਂ ਵਿਕੇਟ ਡਿਗਿਆ। ਕੇਮਾਰ ਰੋਚ 15 ਦੌੜਾਂ ਬਣਾ ਕੇ ਨਾਬਾਦ ਰਹੇ। ਸ਼ਾਈ ਹੋਪ (95, 113 ਗੇਂਦਾਂ ਵਿਚ) ਸ਼ਤਕ ਤੋਂ ਚੂਕ ਗਏ। 227 ਦੇ ਸਕੋਰ ‘ਤੇ ਇੰਡੀਜ ਨੇ ਅਪਣਾ ਅੱਠਵਾਂ ਵਿਕੇਟ ਗਵਾਇਆ। ਡੈਬਿਊ ਕਰ ਰਹੇ ਫੇਬਿਅਨ ਐਲੀਨ (5)  ਨੂੰ ਯੁਜਵੇਂਦਰ ਚਹਿਲ ਨੇ ਚਟਕਾਇਆ। ਰਿਸ਼ਭ ਪੰਤ ਨੇ ਕੈਚ ਝੱਪਟਿਆ।

217 ਦੌੜਾਂ ਦੇ ਸਕੋਰ ‘ਤੇ ਮਹਿਮਾਨ ਟੀਮ ਦਾ 7ਵਾਂ ਵਿਕੇਟ ਡਿਗਿਆ। 197 ਦੌੜਾਂ ‘ਤੇ ਇੰਡੀਜ਼ ਨੇ ਅਪਣਾ ਛੇਵਾਂ ਵਿਕੇਟ ਗਵਾਇਆ। 121 ਦੌੜਾਂ ਦੇ ਸਕੋਰ ‘ਤੇ ਰੋਵਮੈਨ ਪਾਵੇਲ (4) ਨੂੰ ਕੁਲਦੀਪ ਯਾਦਵ ਨੇ ਰੋਹਿਤ ਸ਼ਰਮਾ ਦੇ ਹੱਥ ਕੈਚ ਕਰਾ ਕੇ ਵਾਪਸ ਭੇਜਿਆ। ਇੰਡੀਜ਼ ਨੂੰ ਪੰਜਵਾਂ ਝਟਕਾ ਲੱਗਾ। 111 ਦੌੜਾਂ ‘ਤੇ ਇੰਡੀਜ਼ ਦਾ ਚੌਥਾ ਵਿਕੇਟ ਡਿਗਿਆ। ਸ਼ਿਮਰੋਨ ਹੇਟਮੇਇਰ (37) ਨੂੰ ਚਾਇਨਾਮੈਨ ਕੁਲਦੀਪ ਯਾਦਵ ਦੀ ਗੇਂਦ ‘ਤੇ ਧੋਨੀ ਨੇ ਸਟੰਪ ਕਰ ਦਿਤਾ।

55 ਦੌੜਾਂ ਦੇ ਸਕੋਰ ‘ਤੇ ਇੰਡੀਜ਼ ਨੇ ਅਪਣਾ ਤੀਜਾ ਵਿਕੇਟ ਗੁਆਇਆ। ਮਾਰਲੋਨ ਸੈਮੁਅਲਸ (9) ਨੂੰ ਖਲੀਲ ਅਹਿਮਦ ਨੇ ਅਪਣਾ ਸ਼ਿਕਾਰ ਬਣਾਇਆ, ਮਹਿੰਦਰ ਸਿੰਘ ਧੋਨੀ ਨੇ ਇਕ ਹੋਰ ਕੈਚ ਝਪਟਿਆ। 38 ਦੇ ਸਕੋਰ ‘ਤੇ ਇੰਡੀਜ਼ ਨੂੰ ਦੂਜਾ ਝਟਕਾ ਲੱਗਾ। ਰੋਹੀਤ ਸ਼ਰਮਾ ਨੇ ਸ਼ਾਨਦਾਰ ਕੈਚ ਝੱਪਟਿਆ। ਇਸ ਤੋਂ ਪਹਿਲਾਂ 25 ਦੇ ਸਕੋਰ ‘ਤੇ ਇੰਡੀਜ਼ ਨੂੰ ਪਹਿਲਾ ਝਟਕਾ ਲਗਾ। ਵੈਸਟਇੰਡੀਜ ਵਲੋਂ ਪਾਵੇਲ ਅਤੇ ਚੰਦਰਪਾਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਸੀ।