IND vs WI : ਰੋਹਿਤ ਸ਼ਰਮਾ ਨੇ ਤੋੜਿਆ ਅਫ਼ਰੀਦੀ ਦਾ ਵਰਲਡ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਓਪਨਰ ਰੋਹਿਤ ਸ਼ਰਮਾ ਲਈ ਵੈਸਟਇੰਡੀਜ਼ ਦੇ ਖਿਲਾਫ਼ ਵਨਡੇ ਸੀਰੀਜ਼ ਬਹੁਤ ਸ਼ਾਨਦਾਰ ਰਹੀ ਅਤੇ ਉਨ੍ਹਾਂ ਨੇ ਇਸ ਦੌਰਾਨ...

World record of Afridi broken by Rohit Sharma

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਓਪਨਰ ਰੋਹਿਤ ਸ਼ਰਮਾ ਲਈ ਵੈਸਟਇੰਡੀਜ਼  ਦੇ ਖਿਲਾਫ਼ ਵਨਡੇ ਸੀਰੀਜ਼ ਬਹੁਤ ਸ਼ਾਨਦਾਰ ਰਹੀ ਅਤੇ ਉਨ੍ਹਾਂ ਨੇ ਇਸ ਦੌਰਾਨ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਵੱਧ ਕੇ ਦੌੜਾਂ ਬਣਾਈਆਂ। ਰੋਹਿਤ ਨੇ ਵੀਰਵਾਰ ਨੂੰ ਤਿਰੁਵਨੰਤਪੁਰਮ ਵਿਚ ਪੰਜਵੇਂ ਅਤੇ ਆਖ਼ਰੀ ਵਨਡੇ ਵਿਚ ਨਾਬਾਦ ਫਿਫਟੀ ਲਗਾ ਕੇ ਭਾਰਤ ਨੂੰ ਮੈਚ ਅਤੇ ਸੀਰੀਜ਼ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਇੰਟਰਨੈਸ਼ਨਲ ਵਨਡੇ ਕ੍ਰਿਕੇਟ ਵਿਚ 200 ਛੱਕੇ ਲਗਾਉਣ ਦੀ ਉਪਲਬਧੀ ਹਾਸਲ ਕਰ ਲਈ। ਉਨ੍ਹਾਂ ਨੇ 193ਵੇਂ ਵਨਡੇ ਦੀ 187ਵੀਂ ਪਾਰੀ ਵਿਚ ਇਹ ਕਮਾਲ ਕਰਦੇ ਹੋਏ ਸ਼ਾਹਿਦ ਅਫ਼ਰੀਦੀ ਦੇ ਵਰਲਡ ਰਿਕਾਰਡ ਨੂੰ ਤੋੜ ਦਿਤਾ। ਅਫ਼ਰੀਦੀ ਨੇ 195 ਪਾਰੀਆਂ ਵਿਚ 200 ਛੱਕੇ ਲਗਾਏ ਸਨ। ਇਸ ਸੂਚੀ ਵਿਚ ਅਫ਼ਰੀਕਾ ਦੇ ਏਬੀ ਡੀਵਿਲੀਅਰਸ 214 ਪਾਰੀਆਂ ਦੇ ਨਾਲ ਤੀਜੇ ਅਤੇ ਨਿਊਜੀਲੈਂਡ ਦੇ ਬਰੇਂਡਨ ਮੱਕੁਲਮ 228 ਪਾਰੀਆਂ  ਦੇ ਨਾਲ ਚੌਥੇ ਸਥਾਨ ‘ਤੇ ਹਨ।

ਰੋਹਿਤ 202 ਛੱਕੇ ਮਾਰ ਕੇ ਇਸ ਸੂਚੀ ਵਿਚ ਦੂਜੇ ਅਤੇ ਸਚਿਨ ਤੇਂਦੁਲਕਰ 195 ਛੱਕਿਆਂ ਦੇ ਨਾਲ ਤੀਜੇ ਕ੍ਰਮ ‘ਤੇ ਹਨ।

Related Stories