ਰੋਹਿਤ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਕਰਕੇ ਭਾਰਤ ਨੇ ਬੰਗਲਾਦੇਸ਼ ਨੂੰ ਕੀਤਾ ਚਿੱਤ

ਏਜੰਸੀ

ਖ਼ਬਰਾਂ, ਖੇਡਾਂ

ਲੜੀ ਵਿਚ ਦੋਵਾਂ ਟੀਮਾਂ ਨੇ ਜਿੱਤਿਆ ਇੱਕ-ਇੱਕ ਮੈਚ

India Vs Bangladesh

ਰਾਜਕੋਟ : ਭਾਰਤ ਨੇ ਬੰਗਲਾਦੇਸ਼ ਨੂੰ ਦੂਜੇ  ਟੀ-20 ਮੈਚ ਵਿਚ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਨੂੰ ਜਿਤਾਉਣ ਲਈ ਰੋਹਿਤ ਸ਼ਰਮਾ ਦੀ ਸੱਭ ਤੋਂ ਵੱਡੀ ਭੂਮਿਕਾ ਰਹੀ। ਜਿਨ੍ਹਾਂ ਨੇ 85 ਦੋੜਾਂ ਬਣਾ ਕੇ ਮੈਚ ਭਾਰਤ ਦੇ ਹਵਾਲੇ ਕਰ ਦਿੱਤਾ।

ਰਾਜਕੋਟ ਵਿਚ ਖੇਡੇ ਗਏ ਦੂਜੇ ਟੀ-20 ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵੇਂ ਦੇਸ਼ਾਂ ਨੇ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 153 ਦੌੜਾ ਬਣਾਈਆਂ। ਜਵਾਬ ਵਿਚ ਭਾਰਤ ਨੇ ਖੇਡਦੇ ਹੋਏ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਸ਼ਿਖਰ ਧਵਨ 'ਤੇ ਰੋਹਿਤ ਸ਼ਰਮਾ ਨੇ ਪਹਿਲੇ ਵਿਕੇਟ ਲਈ 118 ਦੋੜਾਂ ਦੀ ਸਾਂਝੇਦਾਰੀ ਕੀਤੀ।ਧਵਨ 31 ਦੋੜਾਂ 'ਤੇ ਆਊਟ ਹੋ ਗਏ। ਪਰ ਰੋਹਿਤ ਸ਼ਰਮਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 85 ਦੋੜਾਂ ਬਣਾਈਆਂ। ਉਹ ਸੈਂਕੜਾ ਬਣਾਉਣ ਤੋਂ ਖੁੰਝ ਗਏ। ਪਰ ਭਾਰਤ ਨੇ ਇਸ ਮੈਚ ਨੂੰ 15.4 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ 'ਤੇ ਜਿੱਤ ਲਿਆ।

ਰੋਹਿਤ ਸ਼ਰਮਾ ਦਾ ਇਹ 100ਵਾਂ  ਅੰਤਰਰਾਸ਼ਟਰੀ ਟੀ-20 ਮੈਚ ਸੀ। ਜਿਸ ਵਿਚ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦੱਸ ਦਈਏ ਕਿ ਹੁਣ ਤੀਜਾ ਟੀ-20 ਮੈਚ 10 ਨਵੰਬਰ ਨੂੰ ਨਾਗਪੁਰ ਵਿਚ ਖੇਡਿਆ ਜਾਵੇਗਾ। ਪਿਛਲੇ ਦੋ ਮੈਚਾਂ ਵਿਚੋਂ ਇੱਕ- ਇੱਕ ਮੈਚ ਦੋਵਾਂ ਟੀਮਾਂ ਨੇ ਜਿੱਤ ਲਿਆ ਹੈ। ਹੁਣ ਜਿਹੜੀ ਵੀ ਟੀਮ ਇਹ ਮੈਚ ਜਿੱਤੇਗੀ ਉਹ ਇਸ ਲੜੀ ਨੂੰ ਜਿੱਤ ਲਵੇਗੀ।