ਟੀਮ ਇੰਡੀਆ ਦੀ ਮੀਟਿੰਗ ਤੱਕ ਪੁੱਜਾ ਕਿਸਾਨ ਅੰਦੋਲਨ, ਕੀ ਕਿਹਾ ਕੋਹਲੀ ਨੇ ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਸਾਨ ਅੰਦੋਲਨ ਦੀ ਚਰਚਾ ਟੀਮ ਇੰਡੀਆ ਦੀ ਮੀਟਿੰਗ ‘ਚ ਵੀ ਹੋਣ ਲੱਗੀ ਹੈ...

Virat Kohli

ਨਵੀਂ ਦਿੱਲੀ: ਕਿਸਾਨ ਅੰਦੋਲਨ ਦੀ ਚਰਚਾ ਟੀਮ ਇੰਡੀਆ ਦੀ ਮੀਟਿੰਗ ‘ਚ ਵੀ ਹੋਣ ਲੱਗੀ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਟੀਮ ਦੀ ਬੈਠਕ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਵਿਸਥਾਰਤ ਵਿਚਾਰ ਵਟਾਂਦਰੇ ਹੋਏ। ਕੱਲ੍ਹ ਤੋਂ ਸ਼ੁਰੂ ਹੋ ਰਹੇ ਚੇਨਈ ਟੈਸਟ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਪ੍ਰੈਸ ਕਾਂਨਫਰੰਸ ਕੀਤੀ ਹੈ।

ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਰੀ ਕਿਸਾਨਾਂ ਦੇ ਵਿਰੋਧ ਦੀ ਚਰਚਾ ਟੀਮ ਦੀ ਬੈਠਕ ਵਿਚ ਹੋਈ, ਜਿਸ ਵਿਚ ਸਾਰਿਆਂ ਨੇ ਅਪਣੇ ਵਿਚਾਰ ਪੇਸ਼ ਕੀਤੇ। ਕੋਹਲੀ ਨੇ ਇੰਗਲੈਂਡ ਦੇ ਖਿਲਾਫ਼ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਵਿਸਥਾਰਥ ਪ੍ਰੈਸ ਕਾਂਨਫਰੰਸ ਕੀਤੀ, ਜਿਸ ਵਿਚ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਵਿਰਾਟ ਕੋਹਲੀ ਤੋਂ ਜਦੋਂ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਟੀਮ ਮੀਟਿੰਗ ਵਿਚ ਸੰਖੇਪ ‘ਚ ਚਰਚਾ ਕੀਤੀ ਹੈ। ਸਾਰਿਆਂ ਨੇ ਅਪਣੀ ਅਪਣੀ ਰਾਇ ਪੇਸ਼ ਕੀਤੀ ਹੈ। ਵਿਰੋਟ ਕੋਹਲੀ ਨੇ ਇਸਤੋਂ ਪਹਿਲਾਂ ਬੁੱਧਵਾਰ ਨੂੰ ਟਵੀਟ ਵੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸਿਹਮਤੀ ਦੇ ਇਸ ਸਮੇਂ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।

ਕੋਹਲੀ ਤੋਂ ਪਹਿਲਾਂ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਕਿਸਾਨ ਅੰਦੋਲਨ ਉਤੇ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਸਕਦਾ ਹੈ। ਬਾਹਰੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ ਪਰ ਪ੍ਰਤੀਭਾਗੀ ਨਹੀਂ। ਸਚਿਨ ਨੇ ਲਿਖਿਆ ਕਿ ਭਾਰਤੀ ਲੋਕ ਭਾਰਤ ਨੂੰ ਜਾਣਦੇ ਹਨ। ਅਤੇ ਉਨ੍ਹਾਂ ਨੂੰ ਹੀ ਭਾਰਤ ਦੇ ਲਈ ਫ਼ੈਸਲਾ ਲੈਣਾ ਚਾਹੀਦਾ ਹੈ।