IPL 2020 'ਤੇ BCCI ਨੇ ਲਿਆ ਵੱਡਾ ਫੈਸਲਾ, ਸਾਰੀਆਂ ਟੀਮਾਂ ਨੂੰ ਹੋਵੇਗਾ ਵੱਡਾ ਨੁਕਸਾਨ 

ਏਜੰਸੀ

ਖ਼ਬਰਾਂ, ਖੇਡਾਂ

ਬੀਸੀਸੀਆਈ ਨੂੰ ਕ੍ਰਿਕਟ ਜਗਤ ਦਾ ਸਭ ਤੋਂ ਅਮੀਰ ਬੋਰਡ ਮੰਨਿਆ ਜਾਂਦਾ ਹੈ। ਉਹ ਹਰ ਸਮਾਗਮ ਨੂੰ ਵਿਸ਼ਾਲ ਅਤੇ ਵੱਡੇ ਪੱਧਰ 'ਤੇ ਆਯੋਜਿਤ ਕਰਦਾ ਹੈ।

File Photo

ਨਵੀਂ ਦਿੱਲੀ- ਬੀਸੀਸੀਆਈ ਨੂੰ ਕ੍ਰਿਕਟ ਜਗਤ ਦਾ ਸਭ ਤੋਂ ਅਮੀਰ ਬੋਰਡ ਮੰਨਿਆ ਜਾਂਦਾ ਹੈ। ਉਹ ਹਰ ਸਮਾਗਮ ਨੂੰ ਵਿਸ਼ਾਲ ਅਤੇ ਵੱਡੇ ਪੱਧਰ 'ਤੇ ਆਯੋਜਿਤ ਕਰਦਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਵਿਸ਼ਵ ਦੀ ਸਭ ਤੋਂ ਸਫਲ ਟੀ -20 ਲੀਗ ਆਈਪੀਐਲ ਹੈ। ਬੀਸੀਸੀਆਈ ਦੀ ਇਸ ਲੀਗ ਵਿਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਅਤੇ ਇਹ ਖਿਡਾਰੀਆਂ 'ਤੇ ਬੇਸ਼ੁਮਾਰ ਖਰਚ ਵੀ ਕਰਦਾ ਹੈ।

ਇਹੀ ਕਾਰਨ ਹੈ ਕਿ ਹਰ ਖਿਡਾਰੀ ਆਈਪੀਐਲ ਵਿਚ ਖੇਡਣਾ ਚਾਹੁੰਦਾ ਹੈ। ਹਾਲਾਂਕਿ, ਅਜਿਹਾ ਲਗਦਾ ਹੈ ਕਿ ਪਹਿਲੀ ਵਾਰ, ਆਈਪੀਐਲ 'ਤੇ ਆਰਥਿਕ ਮੰਦੀ ਦਾ ਪ੍ਰਭਾਵ ਹੋਇਆ ਹੈ, ਜਿਸ ਕਾਰਨ ਇਸ ਸਾਲ ਲੀਗ 'ਚ ਬਹੁਤ ਵਿੱਤੀ ਕਟੌਤੀ ਕੀਤੀ ਜਾ ਰਹੀ ਹੈ। ਉਦਘਾਟਨ ਸਮਾਰੋਹ ਨੂੰ ਰੱਦ ਕਰਨ ਤੋਂ ਬਾਅਦ, ਇਹਨਾਂ ਕਟੌਤੀਆਂ ਦੇ ਕਾਰਨ ਪਲੇਆਫ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਆਈਪੀਐਲ ਕਮੇਟੀ ਨੇ ਸਾਰੀਆਂ ਟੀਮਾਂ ਦੇ ਨਾਲ ਬਾਕੀ ਹਿੱਸੇਦਾਰਾਂ ਨੂੰ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਇਸ ਸਾਲ ਕੋਈ ਉਦਘਾਟਨੀ ਸਮਾਰੋਹ ਨਹੀਂ ਹੋਵੇਗਾ, ਜਦਕਿ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਲੇਆਫ 'ਚ ਪਹੁੰਚੀਆਂ ਟੀਮਾਂ ਦੇ ਫੰਡ 'ਚ 50 ਪ੍ਰਤੀਸ਼ਤ ਕਟੌਤੀ ਕੀਤੀ ਜਾਵੇਗੀ। ਬੀਸੀਸੀਆਈ ਦੇ ਪੱਤਰ ਅਨੁਸਾਰ, ‘ਲਾਗਤ ਕਟੌਤੀ ਪ੍ਰਕਿਰਿਆ ਦੇ ਅਨੁਸਾਰ ਵਿੱਤੀ ਇਨਾਮ ਤਹਿ ਕੀਤੇ ਗਏ ਹਨ।

ਚੈਂਪੀਅਨ ਟੀਮ ਨੂੰ 20 ਕਰੋੜ ਰੁਪਏ ਦੀ ਥਾਂ 10 ਕਰੋੜ ਰੁਪਏ ਮਿਲਣਗੇ। ਉਪ ਜੇਤੂ ਟੀਮ ਨੂੰ 12 ਕਰੋੜ 50 ਲੱਖ ਰੁਪਏ ਦੀ ਬਜਾਏ 6 ਕਰੋੜ 25 ਲੱਖ ਰੁਪਏ ਦਿੱਤੇ ਜਾਣਗੇ। ”ਕੁਆਲੀਫਾਇਰ ਵਿਚ ਹਾਰਨ ਵਾਲੀਆਂ ਦੋਵਾਂ ਟੀਮਾਂ ਨੂੰ ਹੁਣ 4 ਕਰੋੜ 37 ਲੱਖ 50 ਹਜ਼ਾਰ ਰੁਪਏ ਮਿਲਣਗੇ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, "ਸਾਰੀਆਂ ਫਰੈਂਚਾਇਜ਼ੀਆ ਬਹੁਤ ਚੰਗੀ ਸਥਿਤੀ ਵਿੱਚ ਹਨ।"

ਉਨ੍ਹਾਂ ਕੋਲ ਆਪਣੀ ਆਮਦਨ ਵਧਾਉਣ ਦੇ ਬਹੁਤ ਸਾਰੇ ਤਰੀਕੇ ਹਨ ਜਿਵੇਂ ਸਪਾਂਸਰਸ਼ਿਪ। ਇਹੀ ਕਾਰਨ ਹੈ ਕਿ ਇਨਾਮੀ ਰਾਸ਼ੀ ਦੇ ਸੰਬੰਧ ਵਿੱਚ ਇਹ ਫੈਸਲਾ ਲਿਆ ਗਿਆ ਸੀ। ਰਿਪੋਰਟਾਂ ਅਨੁਸਾਰ ਲਗਭਗ ਚਾਰ ਟੀਮਾਂ ਨੇ ਇਸ ਨਵੀਂ ਯੋਜਨਾ ‘ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਫਰੈਂਚਾਇਜ਼ੀਜ਼ ਲਈ ਇਹ ਵੀ ਮੁਸ਼ਕਲ ਹੈ ਕਿ ਇਸ ਸਾਲ ਸਟੇਟ ਐਸੋਸੀਏਸ਼ਨ ਨੂੰ ਹਰ ਘਰੇਲੂ ਮੈਚ ਲਈ 30 ਲੱਖ ਦੀ ਬਜਾਏ 50 ਲੱਖ ਰੁਪਏ ਦੇਣੇ ਪੈਣਗੇ। ਬੀਸੀਸੀਆਈ ਵੀ ਇਹੀ ਰਕਮ ਦੇਵੇਗਾ, ਜਿਸਦਾ ਮਤਲਬ ਹੈ ਕਿ ਹਰ ਮੈਚ ਲਈ ਸਟੇਟ ਅਸੋਸੀਏਸ਼ਨ ਨੂੰ ਇਕ ਕਰੋੜ ਰੁਪਏ ਮਿਲਣਗੇ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।