ਮੈਂ ਕਦੇ ਵੀ ਟੀਮ ਬਾਰੇ ਗ਼ਲਤ ਆਲੋਚਨਾ ਨਹੀਂ ਕੀਤੀ : ਹਰਭਜਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਫ ਸਪਿਨਰ ਹਰਭਜਨ ਸਿੰਘ ਹਮੇਸ਼ਾ ਹੀ ਵੱਧ ਚੜ੍ਹ ਕੇ ਟੀਮ ਇੰਡੀਆ ਨੂੰ ਸਪਾਰਟ ਕਰਦੇ ਆਏ ਹਨ..........

Harbhajan Singh

ਨਵੀਂ ਦਿੱਲੀ  : ਆਫ ਸਪਿਨਰ ਹਰਭਜਨ ਸਿੰਘ ਹਮੇਸ਼ਾ ਹੀ ਵੱਧ ਚੜ੍ਹ ਕੇ ਟੀਮ ਇੰਡੀਆ ਨੂੰ ਸਪਾਰਟ ਕਰਦੇ ਆਏ ਹਨ। ਹਰਭਜਨ ਨੇ ਟੀਮ ਇੰਡੀਆ ਵੱਲੋਂ ਆਪਣਾ ਆਖਰੀ ਮੈਚ ਸਾਲ 2016 'ਚ ਯੂ.ਏ.ਈ. ਵਿਰੁਧ ਖੇਡਿਆ ਸੀ, ਇਸ ਤੋਂ ਬਾਅਦ ਹੀ ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ, ਹਾਲਾਂਕਿ ਇਸਦੇ ਬਾਵਜੂਦ ਉਹ ਟੀਮ ਇੰਡੀਆ ਦੀ ਤਾਰੀਫ ਕਰਨ 'ਚ ਕਦੀ ਪਿੱਛੇ ਨਹੀਂ ਰਹੇ, ਇਸ ਵਿਚਕਾਰ ਹਰਭਜਨ ਦਾ ਇਕ ਕਥਿਤ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਲਿਖਿਆ ਗਿਆ ਹੈ, ਜੇਕਰ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੀ ਟੈਸਟ ਟੀਮ 'ਚ ਸਿਲੈਕਟ ਨਹੀਂ ਕੀਤਾ ਜਾਂਦਾ ਤਾਂ ਮੈਂ ਆਸਟ੍ਰੇਲੀਆ ਟੀਮ ਨੂੰ ਸਪਾਰਟ ਕਰਾਂਗਾ।

ਹਰਭਜਨ ਨੇ ਆਪਣੇ ਨਾਂ ਨਾਲ ਵਾਇਰਲ ਹੋ ਰਹੇ ਇਸ ਟਵੀਟ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ, ਭੱਜੀ ਨੇ ਟਵੀਟ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਸਾਫ ਕੀਤਾ ਕਿ ਇਹ ਟਵੀਟ ਪੂਰੀ ਤਰ੍ਹਾਂ ਨਾਲ ਝੂਠਾ ਹੈ ਆਪਣੇ ਟਵੀਟ 'ਚ ਉਨ੍ਹਾਂ ਨੇ ਲਿਖਿਆ ਹੈ, ਪਤਾ ਨਹੀਂ ਕੌਣ ਅਤੇ ਕਿਵੇਂ ਇਹ ਲੋਕ ਬਕਵਾਸ ਟਵੀਟ ਮੇਰੇ ਨਾਲ ਜੋੜ ਦਿੰਦੇ ਹਨ। ਇਹ ਸਭ ਕੁਝ ਬੰਦ ਕਰੋ ਅਤੇ ਭਾਰਤ ਲਈ ਚੇਅਰ ਕਰੋ। ਟੀਮ ਇੰਡੀਆ ਦੇ ਮੌਜੂਦਾ ਆਸਟ੍ਰੇਲੀਆ ਦੌਰੇ ਦੌਰਾਨ ਰੋਹਿਤ ਸ਼ਰਮਾ ਨੂੰ ਪਹਿਲੀ ਟੈਸਟ ਦੇ ਪਲੇਇੰਗ ਇਲੈਵਨ 'ਚ ਜਗ੍ਹਾ ਨਾ ਦਿੱਤੇ ਜਾਣ ਨੂੰ ਲੈ ਕੇ ਕਾਫੀ ਦਿਨਾਂ ਤੋਂ ਮੁਸ਼ਕਲਾਂ ਆ ਰਹੀਆਂ ਹਨ

ਇਹ ਟੈਸਟ 6 ਦਸੰਬਰ ਤੋਂ ਐਡੀਲੇਡ 'ਚ ਖੇਡਿਆ ਜਾਣਾ ਹੈ। ਵੈਸੇ ਕਈ ਕ੍ਰਿਕਟ ਮਾਹਿਰਾਂ ਕਹਿਣਾ ਹੈ ਕਿ ਰੋਹਿਤ ਸ਼ਰਮਾ ਨੂੰ ਓਪਨਿੰਗ ਕਰਨ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ। ਕਿਉਂਕਿ 19 ਸਾਲ ਦੇ ਪ੍ਰਿਥਵੀ ਸ਼ਾਅ ਜ਼ਖਮੀ ਚੱਲ ਰਹੇ ਹਨ ਅਤੇ ਕੇ.ਐੱਲ. ਰਾਹੁਲ ਖਰਾਬ ਫਾਰਮ ਤੋਂ ਗੁਜਰ ਰਹੇ ਹਨ, ਰੋਹਿਤ ਸ਼ਰਮਾ ਨੂੰ ਦੱਖਣੀ ਅਫਰੀਕਾ ਦੌਰੇ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ।