ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਜਾ ਵਨ-ਡੇ ਮੈਚ ਅੱਜ..
ਭਾਰਤ ਅਤੇ ਆਸਟ੍ਰੇਲੀਆ ਦੇ ਪੰਜ ਮੈਚਾਂ ਦਾ ਸੀਰੀਜ਼...
ਨਵੀਂ ਦਿੱਲੀ: ਭਾਰਤ ਅਤੇ ਆਸਟੇ੍ਰ੍ਲੀਆ ਦੇ ਪੰਜ ਮੈਚਾਂ ਦਾ ਸੀਰਿਜ਼ ਦਾ ਦੂਜਾ ਵਨ-ਡੇ ਮੰਗਲਵਾਰ ਨੂੰ ਦੁਪਿਹਰ 1:30 ਵਜੇ ਤੋਂ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਵਨ ਡੇ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਟੀਮ ਇੰਡੀਆ ਨੇ ਹੁਣ ਤਕ 962 ਵਨ-ਡੇ ਖੇਡੇ ਹਨ। ਇਹਨਾਂ ਵਿਚੋਂ ਭਾਰਤ ਨੇ 499 ਮੈਚ ਜਿੱਤੇ ਹਨ। ਇਸ ਪ੍ਰ੍ਕਾਰ ਨਾਗਪੁਰ ਦੇ ਵਿਦਰਭ ਕਿ੍ਰ੍ਕਟ ਐਸੋਸੀਏਸ਼ਨ ਸਟੇਡੀਅਮ ਵਿਚ ਹੋਣ ਵਾਲੇ ਇਸ ਮੈਚ ਵਿਚ ਉਸ ਦੀ ਨਜ਼ਰ ਆਸਟੇ੍ਰ੍ਲੀਆ ਨੂੰ ਹਰਾ ਕੇ ਅਪਣੀ 500ਵੀਂ ਜਿੱਤ ਹਾਸਲ ਕਰਨਾ ਹੋਵੇਗੀ।
ਭਾਰਤ ਅਤੇ ਆਸਟੇ੍ਰ੍ਲੀਆ 1980 ਤੋਂ ਇਕ ਦੂਜੇ ਦੇ ਵਿਰੋਧ ਵਿਚ ਖੇਡ ਰਹੇ ਹਨ। ਦੋਨਾਂ ਵਿਚਕਾਰ ਹੁਣ ਤਕ 132 ਵਨ-ਡੇ ਮੁਕਾਬਲੇ ਖੇਡੇ ਗਏ ਹਨ। ਇਸ ਵਿਚੋਂ ਟੀਮ ਇੰਡੀਆ 48 ਨੂੰ ਜਿੱਤਣ ਵਿਚ ਸਫਲ ਰਹੀ, ਜਦੋਂ ਕਿ 74 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਿਹੜਾ 10 ਵਨ ਡੇ ਸੀ ਉਸ ਦਾ ਕੋਈ ਨਤੀਜਾ ਨਾ ਨਿਕਲਿਆ।ਭਾਰਤ ਨੇ ਆਸਟੇ੍ਰ੍ਲੀਆ ਦੇ ਖਿਲਾਫ ਪਿਛਲੇ 10 ਵਨ-ਡੇ ਵਿਚੋਂ 8 ਜਿੱਤੇ ਹਨ।
ਵਨ-ਡੇ ਵਿਚ ਦੋਵੇਂ ਟੀਮਾਂ ਨਾਗਪੁਰ ਦੇ ਵਿਦਰਭ ਕਿ੍ਰ੍ਕਟ ਐਸੋਸੀਏਸ਼ਨ ਸਟੇਡੀਅਮ ਵਿਚ ਚੌਥੀ ਵਾਰ ਆਹਮਣੇ- ਸਾਹਮਣੇ ਹੋਵੇਗੀ। ਹੁਣ ਤਕ ਹੋਏ ਤਿੰਨ ਮੁਕਾਬਲਿਆਂ ਨੂੰ ਟੀਮ ਇੰਡੀਆ ਜਿੱਤਣ ਵਿਚ ਸਫਲ ਰਹੀ ਹੈ। ਸਾਰੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਇਸ ਮੈਦਾਨ ਤੇ ਹੁਣ ਤਕ ਪੰਜ ਵਨ- ਡੇ ਖੇਡੇ ਹਨ। ਇਸ ਵਿਚੋਂ ਚਾਰ ਜਿੱਤਣ ਵਿਚ ਸਫਲ ਰਹੀ ਹੈ।
ਆਸਟੇ੍ਰ੍ਲੀਆ ਤੋਂ ਇਲਾਵਾ ਉਸ ਨੇ ਇੱਥੇ ਸ਼ੀ੍ਰ੍ਲੰਕਾ ਅਤੇ ਦੱਖਣੀ ਅਫਰੀਕਾ ਖਿਲਾਫ ਵੀ ਵਨ-ਡੇ ਖੇਡਿਆ। ਸਿਰਫ ਦੱਖਣੀ ਅਫਰੀਕਾ ਟੀਮ ਇੰਡੀਆ ਨੂੰ ਹਰਾਉਣ ਵਿਚ ਸਫਲ ਹੋਈ ਸੀ। ਟੀਮ ਇੰਡੀਆ ਨੇ ਇੱਥੇ ਪਹਿਲਾ ਮੁਕਾਬਲਾ 28 ਅਕਤੂਬਰ 2009 ਨੂੰ ਆਸਟੇ੍ਰ੍ਲੀਆ ਖਿਲਾਫ ਖੇਡਿਆ ਸੀ। ਇਸ ਵਿਚ ਭਾਰਤ ਨੇ 99 ਰਨ ਬਣਾ ਕੇ ਜਿੱਤ ਹਾਸਲ ਕੀਤੀ ਸੀ। ਭਾਰਤ ਦੀ ਇਸ ਮੈਦਾਨ ਤੇ ਆਖਰੀ ਹਾਰ 12 ਮਾਰਚ 2011 ਨੂੰ ਹੋਈ ਸੀ।