ਪਾਕਿ ਦੇ ਫ਼ਖ਼ਰ ਜ਼ਮਾਨ ਨੇ ਇਕ ਦਿਨਾ ਮੈਚਾਂ 'ਚ ਪੂਰੀਆਂ ਕੀਤੀਆਂ ਸੱਭ ਤੋਂ ਤੇਜ਼ ਇਕ ਹਜ਼ਾਰ ਦੌੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼ਾਨਦਾਰ ਲੈਅ 'ਚ ਚੱਲ ਰਹੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ੀ ਫ਼ਖ਼ਰ ਜ਼ਮਾਨ ਨੇ ਇਕ ਦਿਨਾ ਕੌਮਾਂਤਰੀ 'ਚ ਵਿਸ਼ਵ ਰੀਕਾਰਡ ਅਪਣੇ ਨਾਮ ਕਰ ਲਿਆ ਹੈ...........

Fakhar Zaman

ਨਵੀਂ ਦਿੱਲੀ : ਸ਼ਾਨਦਾਰ ਲੈਅ 'ਚ ਚੱਲ ਰਹੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ੀ ਫ਼ਖ਼ਰ ਜ਼ਮਾਨ ਨੇ ਇਕ ਦਿਨਾ ਕੌਮਾਂਤਰੀ 'ਚ ਵਿਸ਼ਵ ਰੀਕਾਰਡ ਅਪਣੇ ਨਾਮ ਕਰ ਲਿਆ ਹੈ। 28 ਸਾਲ ਦੇ ਇਸ ਬੱਲੇਬਾਜ਼ ਨੇ ਇਕ ਦਿਨਾ 'ਚ ਸੱਭ ਤੋਂ ਤੇਜ਼ 1,000 ਦੌੜਾਂ ਪੂਰੀਆਂ ਕਰਨ ਦਾ ਕਾਰਨਾਮਾ ਕੀਤਾ ਹੈ। ਜ਼ਮਾਨ ਨੇ ਬੁਲਾਵਾਯੋ 'ਚ ਜ਼ਿੰਬਾਬਵੇ ਵਿਰੁਧ 5 ਇਕ ਦਿਨਾਂ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ 'ਚ 20 ਦੌੜਾਂ ਬਣਾਉਂਦਿਆਂ ਹੀ ਇਕ ਦਿਨਾ ਕਰੀਅਰ 'ਚ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਸੱਭ ਤੋਂ ਘੱਟ ਇਕ ਦਿਨਾ ਪਾਰੀਆਂ 'ਚ ਹਜ਼ਾਰ ਦੌੜਾਂ ਪੂਰੀਆਂ ਕਰ ਕੇ ਵਿਸ਼ਵ ਰੀਕਾਰਡ ਬਣਾ ਦਿਤਾ। ਜ਼ਮਾਨ ਨੇ ਇਕ ਦਿਨਾ ਮੈਚਾਂ ਦੀ ਅਪਣੀ ਮਹਿਜ਼ 18ਵੀਂ ਪਾਰੀ 'ਚ 1,000 ਦੌੜਾਂ ਦੇ ਅੰਕੜੇ ਨੂੰ ਛੂਹਿਆ। ਇਕ ਦਿਨਾ 'ਚ ਸੱਭ ਤੋਂ ਪਹਿਲਾਂ ਵਿਵ ਰਿਚਰਡਸ ਨੇ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। (ਏਜੰਸੀ)