ਸੋਲੰਕੀ ਅਤੇ ਕੌਸ਼ਿਕ ਨੇ ਪੋਲੈਂਡ 'ਚ ਜਿੱਤੇ ਸੋਨ ਤਮਗ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

26ਵੇਂ ਫੇਲਿਸਕਾ ਸਟੇਮ ਵਿਸ਼ਵ ਮੁੱਕੇਬਾਜ਼ੀ ਟੂਰਨਾਮੈਂਟ 'ਚ ਦੋ ਸੋਨ ਤਮਗ਼ੇਆਂ ਸਮੇਤ ਕੁਲ 6 ਤਮਗ਼ੇ ਜਿੱਤਣ ਵਿਚ ਸਫ਼ਲ ਰਹੇ ਭਾਰਤੀ ਮੁੱਕੇਬਾਜ਼

Gaurav Solanki and Manish Kaushik bag boxing gold in Poland

ਨਵੀਂ ਦਿੱਲੀ : ਗੌਰਵ ਸੋਲੰਕੀ ਅਤੇ ਮਨੀਸ਼ ਕੌਸ਼ਿਕ ਨੇ ਸੋਨ ਤਮਗ਼ੇ ਜਿੱਤੇ ਜਿਸ ਨਾਲ ਭਾਰਤੀ ਮੁੱਕੇਬਾਜ਼ ਪੋਲੈਂਡ ਦੇ ਵਾਰਸਾ ਵਿਚ 26ਵੇਂ ਫੇਲਿਸਕਾ ਸਟੇਮ ਵਿਸ਼ਵ ਮੁੱਕੇਬਾਜ਼ੀ ਟੂਰਨਾਮੈਂਟ 'ਚ ਦੋ ਸੋਨ ਤਮਗ਼ੇਆਂ ਸਮੇਤ ਕੁਲ 6 ਤਮਗ਼ੇ ਜਿੱਤਣ ਵਿਚ ਸਫ਼ਲ ਰਹੇ। ਭਾਰਤੀ ਮੁੱਕੇਬਾਜ਼ਾਂ ਨੇ ਦੋ ਸੋਨ ਤਮਗ਼ੇਆਂ ਤੋਂ ਇਲਾਵਾ ਇਕ ਚਾਂਦੀ ਅਤੇ ਤਿੰਨ ਕਾਂਸੇ ਦੇ ਤਮਗ਼ੇਆਂ ਨਾਲ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕੀਤਾ। ਮਨੀਸ਼ ਕੌਸ਼ਿਕ ਅਤੇ ਗੌਰਵ ਸੋਲੰਕੀ ਨੇ ਆਪਣੇ-ਆਪਣੇ ਭਾਰ ਵਰਗ 'ਚ ਐਤਵਾਰ ਨੂੰ ਇੱਥੇ ਸੋਨ ਤਮਗ਼ੇ ਜਿੱਤੇ। 

22 ਸਾਲਾ ਸੋਲੰਕੀ ਵੀ (52 ਕਿਲੋਗ੍ਰਾਮ) ਨੇ ਇੰਗਲੈਂਡ ਦੇ ਵਿਲੀਅਮ ਕੌਲੀ ਨੂੰ ਸਰਬਸਮੰਤੀ ਨਾਲ 5-0 ਨਾਲ ਹਰਾਇਆ। ਸੋਲੰਕੀ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡ੍ਹਾਂ 'ਚ ਵੀ ਸੋਨ ਤਮਗ਼ਾ ਅਪਣੇ ਨਾਂ ਕੀਤਾ। ਉਨ੍ਹਾਂ ਇਕ ਵਾਰ ਫਿਰ ਉਸ ਲੈਅ ਦੀ ਝਲਕ ਪੇਸ਼ ਕੀਤੀ ਜਿਸ ਨਾਲ ਉਹ ਪਿਛਲੇ ਸਾਲ ਰਾਸ਼ਟਰੀਮੰਡਲ ਖੇਡਾਂ ਅਤੇ ਕੈਮਸਿਟਰੀ ਕੱਪ ਵਿਚ ਸੋਨ ਤਮਗ਼ਾ ਜਿੱਤਣ ਵਿਚ ਸਫ਼ਲ ਹੋਏ ਸਨ।  ਪਿਛਲੇ ਸਾਲ ਇੰਡੀਅਨ ਓਪਨ ਵਿਚ ਸੋਨਾ ਅਤੇ ਰਾਸ਼ਟੀਮੰਡਲ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ 23 ਸਾਲਾ ਭਾਰਤੀ ਮੁੱਕੇਬਾਜ਼ ਕੋਸ਼ਿਕ (60 ਕਿਲੋਗ੍ਰਾਮ) ਭਾਰਵਰਗ 'ਚ ਇਕ ਸਖਤ ਮੁਕਾਬਲੇ 'ਚ ਮੋਰੱਕੋ ਦੇ ਮੁਹੰਮਦ ਹਾਮੋਉਤ ਨੂੰ 4-1 ਨਾਲ ਹਰਾਇਆ। 

ਮੋਹੰਮਦ ਹਸਮੁਦੀਨ ਨੂੰ (56 ਕਿਲੋਗ੍ਰਾਮ) ਨੂੰ ਹਾਲਾਂਕਿ ਇਕ ਵਾਰ ਫਿਰ ਚਾਂਦੀ ਤਮਗ਼ੇ ਨਾਲ ਸਬਰ ਕਰਨਾ ਗਿਆ। ਉਹ ਫ਼ਾਈਨਲ 'ਚ ਰੂਸ ਦੇ ਮੁਹੰਮਦ ਸ਼ੇਖੋਵ ਨੂੰ ਚੰਗੀ ਟੱਕਰ ਦੇਣ ਦੇ ਬਾਵਜੂਦ 1-4 ਨਾਲ ਹਾਰ ਗਏ। ਮਨਦੀਪ ਜ੍ਹਾਂਗੜਾ ਨੁੰ (69 ਕਿਲੋਗ੍ਰਾਮ)  ਭਾਰਵਰਗ 'ਚ ਰੂਸ ਦੇ ਵਾਦਿਮ ਮੁਸਾਏਵ ਨੇ 0-5 ਨਾਲ ਜਦਕਿ ਸੰਜੀਤ ਨੂੰ 91 ਕਿਲੋਗ੍ਰਾਮ ਭਾਰ ਵਰਗ 'ਚ ਹੋਏ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਡੇਵਿਡ ਨੀਕਾ ਤੋਂ ਹਾਰ ਦਾ ਸਾਹਮਣਾ ਕਰਨਾ  ਪਿਆ। ਅੰਕਿਤ ਖਟਾਨਾ ਨੂੰ (64 ਕਿਲੋਗ੍ਰਾਮ)  ਭਾਰਵਰਗ 'ਚ ਚੰਗੀ ਟੱਕਰ ਦੇਣ ਦੇ ਬਾਵਜੂਦ ਸੈਮੀਫ਼ਾਈਨਲ ਵਿਚ  ਪੋਲੈਂਡ ਦੇ ਡੇਮੀਅਨ ਦੁਰਕਾਜ ਵਿਰੁਧ 2-3 ਨਾਲ ਹਾਰ ਝਲਣੀ ਪਈ।