ਬਟਲਰ ਨੇ ਆਈ.ਪੀ.ਐਲ. ਨੂੰ ਦਿਤਾ ਟੈਸਟ ਟੀਮ 'ਚ ਵਾਪਸੀ ਦਾ ਸਿਹਰਾ

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ਦੇ ਜੋਸ ਬਟਲਰ ਨੇ ਟੈਸਟ ਟੀਮ 'ਚ ਵਾਪਸੀ ਦਾ ਸਿਹਰਾ ਆਈ.ਪੀ.ਐੱਲ. ਨੂੰ ਦਿੰਦਿਆਂ ਕਿਹਾ ਕਿ ਉਥੋਂ ਮਿਲੇ ਆਤਮਵਿਸ਼ਵਾਸ ਦਾ ਫ਼ਾਇਦਾ ਉਨ੍ਹਾਂ ਇਥੇ ਦੌੜਾਂ ਬਣਾਉਣ 'ਚ...

Jos Buttler

ਲੰਡਨ : ਇੰਗਲੈਂਡ ਦੇ ਜੋਸ ਬਟਲਰ ਨੇ ਟੈਸਟ ਟੀਮ 'ਚ ਵਾਪਸੀ ਦਾ ਸਿਹਰਾ ਆਈ.ਪੀ.ਐੱਲ. ਨੂੰ ਦਿੰਦਿਆਂ ਕਿਹਾ ਕਿ ਉਥੋਂ ਮਿਲੇ ਆਤਮਵਿਸ਼ਵਾਸ ਦਾ ਫ਼ਾਇਦਾ ਉਨ੍ਹਾਂ ਇਥੇ ਦੌੜਾਂ ਬਣਾਉਣ 'ਚ ਮਿਲਿਆ। ਬਟਲਰ ਨੇ ਪਾਕਿਸਤਾਨ ਵਿਰੁਧ ਲਾਰਡਸ 'ਤੇ ਪਹਿਲੇ ਟੈਸਟ 'ਚ 67 ਦੌੜਾਂ ਬਣਾਈਆਂ ਜਿਸਦੇ ਬਾਅਦ ਲੀਡਸ 'ਚ ਅਜੇਤੂ 80 ਦੌੜਾਂ ਬਣਾਈਆਂ।

ਜਨਵਰੀ 2014 ਤੋਂ ਪਹਿਲੇ ਦਰਜੇ ਦੀ ਕ੍ਰਿਕਟ 'ਚ ਸੈਂਕੜਾ ਨਹੀਂ ਬਣਾ ਸਕੇ ਬਟਲਰ ਦੀ ਪਾਕਿਸਤਾਨ ਖਿਲਾਫ ਸੀਰੀਜ਼ ਲਈ ਚੋਣ ਹੈਰਾਨ ਕਰਨ ਵਾਲੀ ਸੀ। ਬਟਲਰ ਨੇ ਕਿਹਾ, ਮੇਰੇ ਲਈ ਇਹ ਸਫਲਤਾ ਦਾ ਮੂਲ ਮੰਤਰ ਹੈ ਕਿ ਆਪਣੇ 'ਤੇ ਦਬਾਅ ਪਾਏ ਬਿਨਾ ਖੁਲ ਕੇ ਖੇਡੋ। ਹੁਣ ਮੈਂ ਟੈਸਟ 'ਚ ਵੀ ਅਜਿਹਾ ਹੀ ਸੋਚਦਾ ਹਾਂ। ਬਾਹਰੀ ਤੱਤਾਂ ਬਾਰੇ ਮੈਂ ਨਹੀਂ ਸੋਚਦਾ ਅਤੇ ਪੂਰਾ ਧਿਆਨ ਆਪਣੇ ਖੇਡ 'ਤੇ ਰੱਖਦਾ ਹਾਂ। ਉਨ੍ਹਾਂ ਕਿਹਾ, ਟੀ-20 'ਚ ਮੈਚ ਲਗਾਤਾਰ ਹੁੰਦੇ ਹਨ ਤਾਂ ਪਤਾ ਹੁੰਦਾ ਹੈ ਕਿ ਫਿਰ ਦੂਜਾ ਮੌਕਾ ਮਿਲਣ ਵਾਲਾ ਹੈ। ਇਕ ਅਸਫਲਤਾ ਦੇ ਬਾਅਦ ਦੂਜੀ ਵਾਰ ਤੁਸੀਂ ਕਾਮਯਾਬ ਹੋ ਸਕਦੇ ਹੋ। ਟੈਸਟ ਕ੍ਰਿਕਟ 'ਚ ਅਜਿਹਾ ਬਿਲਕੁਲ ਵੀ ਨਹੀਂ ਹੈ।