BCCI ਨੇ ਭਾਰਤੀ ਕ੍ਰਿਕਟ ਟੀਮ ਦੇ ਇਨ੍ਹਾਂ ਖਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਦੀ ਕੀਤੀ ਸਿਫ਼ਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਹ ਫ਼ੈਸਲਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਸੀਓਏ ਦੀ ਰਾਜਧਾਨੀ ਵਿਚ ਹੋਈ ਬੈਠਕ ਦੇ ਦੌਰਾਨ ਲਿਆ ਗਿਆ...

BCCI

ਨਵੀਂ ਦਿੱਲੀ : ਬੀਸੀਸੀਆਈ ਨੇ ਸ਼ਨੀਵਾਰ ਨੂੰ ਅਰਜੁਨ ਐਵਾਰਡ ਦੇ ਲਈ ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ, ਆਲਰਾਉਂਡਰ ਰਵਿੰਦਰ ਜੜੇਜਾ ਅਤੇ ਮਹਿਲਾ ਟੀਮ ਦੀ ਖਿਡਾਰੀ ਪੂਨਮ ਯਾਦਵ ਦੇ ਨਾਮ ਦੀ ਸਿਫ਼ਾਰਿਸ਼ ਕੀਤੀ। ਇਹ ਫ਼ੈਸਲਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਸੀਓਏ ਦੀ ਰਾਜਧਾਨੀ ਵਿਚ ਹੋਈ ਬੈਠਕ ਦੇ ਦੌਰਾਨ ਲਿਆ ਗਿਆ।

ਇਸ ਸਮੇਂ ਆਈਪੀਐਲ ਵਿਚ ਮੁੰਬਈ ਇੰਡੀਅਨਸ ਦੇ ਲਈ ਖੇਡ ਰਹੇ 25 ਸਾਲਾ ਬੁਮਰਾਹ ਭਾਰਤ ਦੇ ਲਈ ਇਕ ਦਿਨਾਂ, ਟੈਸਟ, ਤੇ ਟੀ-20 ਕ੍ਰਿਕਟ ਦੇ ਤਿੰਨਾਂ ਰੂਪਾਂ ‘ਚ ਖੇਡਦੇ ਹਨ। ਉਹ ਆਗਾਮੀ ਵਿਸ਼ਵ ਕੱਪ ‘ਚ ਭਾਰਤੀ ਅਭਿਆਨ ‘ਚ ਅਹਿਮ ਹੋਣਗੇ। ਤੇਜ਼ ਗੇਂਦਬਾਜ ਸ਼ਮੀ ਭਾਰਤੀ ਤੇਜ਼ ਗੇਂਦਬਾਜੀ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਜਦਕਿ ਆਲਰਾਉਂਡਰ ਜੜਜਾ ਨੇ ਸੀਮਿਤ ਓਵਰਾਂ ਦੀ ਟੀਮ ਵਿਚ ਵਾਪਸੀ ਕੀਤੀ ਤੇ ਉਨ੍ਹਾਂ ਨੂੰ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਚੁਣੀ 15 ਮੈਂਬਰੀ ਟੀਮ ਵਿਚ ਚੁਣਿਆ ਗਿਆ ਹੈ।

27 ਸਾਲਾ ਦੀ ਲੈਗ ਸਪਿੰਨਰ ਪੂਨਮ ਨਾਮਜ਼ਦਗੀ ਵਿਚ 4 ਖਿਡਾਰੀ ਹੈ। ਉਨ੍ਹਾਂ ਨੇ 41 ਵਨਡੇ ਵਿਚ 63 ਵਿਕਟ ਤੇ 54 ਟੀ20 ਮੈਚਾਂ ਵਿਚ 74 ਵਿਕਟਾਂ ਹਾਸਲ ਕੀਤੀਆਂ ਹਨ। ਦੱਸ ਦਈਏ ਅਰਜੁਨ ਪੁਰਸਕਾਰ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਇਕ ਪੁਰਸਕਾਰ ਹਨ। ਭਾਰਤ ਸਰਕਾਰ ਵੱਲੋਂ ਖੇਡ ਦੇ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਸ ਐਵਾਰਡ ਨਾਲ ਨਿਵਾਜ਼ਿਆ ਜਾਂਦਾ ਹੈ। ਇਸ ‘ਚ ਐਵਾਰਡ ਦੇ ਨਾਲ 5 ਲੱਖ ਦੀ ਰਾਸ਼ੀ, ਅਰਜੁਨ ਦੀ ਕਾਂਸੀ ਪ੍ਰਤਿਮਾ ਅਤੇ ਇਕ ਸਰਟੀਫ਼ਿਕੇਟ ਵੀ ਦਿੱਤਾ ਜਾਂਦਾ ਹੈ।