IPL-2019: ਕੋਲਕਾਤਾ ਨੇ ਬੰਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ
ਈਪੀਐਲ਼ ਦੇ 12ਵੇਂ ਸੀਜ਼ਨ ਦੇ 17ਵੇਂ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਸ਼ੁੱਕਰਵਾਰ ਨੂੰ ਰਾਇਲ ਚੈਲੇਂਜਰਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ।
IPL-2019: ਆਈਪੀਐਲ਼ ਦੇ 12ਵੇਂ ਸੀਜ਼ਨ ਦੇ 17ਵੇਂ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਸ਼ੁੱਕਰਵਾਰ ਨੂੰ ਰਾਇਲ ਚੈਲੇਂਜਰਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਐਮ. ਚਿਨਾਸਵਾਮੀ ਸਟੇਡੀਅਮ ‘ਤੇ ਖੇਡੇ ਗਏ ਇਸ ਮੁਕਾਬਲੇ ਵਿਚ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 29 ਓਵਰਾਂ ਵਿਚ 3 ਵਿਕਟਾਂ ‘ਤੇ 205 ਦੌੜਾਂ ਬਣਾਈਆ। ਜਿਸ ਦੇ ਜਵਾਬ ਵਿਚ ਉਤਰੀ ਕੋਲਕਾਤਾ ਦੀ ਟੀਮ ਨੇ 19.1 ਓਵਰਾਂ ਵਿਚ 5 ਵਿਕਟਾਂ ‘ਤੇ 206 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਕੋਲਕਾਤਾ ਦੀ ਜਿੱਤ ਵਿਚ ਉਸਦੇ ਬੱਲੇਬਾਜ਼ ਆਂਦਰੇ ਰਸੇਲ ਨੇ ਅਹਿਮ ਭੂਮਿਕਾ ਨਿਭਾਈ। ਰਸੇਲ ਨੇ 13 ਗੇਂਦਾ ‘ਤੇ 48 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਮੈਨ ਆਫ ਦ ਮੈਚ ਚੁਣੇ ਗਏ। ਬੰਗਲੁਰੂ ਦੀ ਆਈਪੀਐਲ ਵਿਚ ਇਹ ਲਗਾਤਾਰ 5ਵੀਂ ਹਾਰ ਹੈ। ਕੋਲਕਾਤਾ ਵੱਲੋਂ ਆਉਟ ਹੋਣ ਵਾਲੇ ਬੱਲੇਬਾਜ਼ ਦਿਨੇਸ਼ ਕਾਰਤਿਕ, ਨਿਤਿਸ਼ ਰਾਣਾ, ਕ੍ਰਿਸ ਲਿਨ, ਸੁਨੀਲ ਨਰੇਨ ਅਤੇ ਰੋਬਿਨ ਉਥੱਪਾ ਰਹੇ।
ਮੈਚ ਤੋਂ ਪਹਿਲਾਂ ਕੋਲਕਾਤਾ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਬੰਗਲੁਰੂ ਨੇ ਕੋਲਕਾਤਾ ਨੂੰ 206 ਦੌੜਾਂ ਦਾ ਟੀਚਾ ਦਿੱਤਾ। ਉਸ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 49 ਗੇਂਦਾ ‘ਤੇ 84 ਦੌੜਾਂ ਬਣਾਈਆਂ। ਉਹਨਾਂ ਨੇ ਆਪਣੀ ਪਾਰੀ ਦੌਰਾਨ 9 ਚੌਕੇ ਅਤੇ 2 ਛੱਕੇ ਲਗਾਏ। ਉਹਨਾਂ ਨੇ ਆਈਪੀਐਲ ਵਿਚ ਆਪਣਾ 35ਵਾਂ, ਜਦਕਿ ਡਿਵਿਲਿਅਰਸ ਨੇ 30ਵਾਂ ਅਰਧ ਸੈਂਕੜਾ ਲਗਾਇਆ।
ਏਬੀ ਡਿਵਿਲਿਅਰਸ ਨੇ 63, ਮਾਰਕਸ ਸਟੋਇਨਿਸ ਨੇ ਨਾਬਾਦ 28 ਅਤੇ ਪਾਥ੍ਰਿਵ ਪਟੇਲ ਨੇ 25 ਦੌੜਾਂ ਦੀ ਪਾਰੀ ਖੇਡੀ। ਕੋਲਕਾਤਾ ਲਈ ਨਿਤਿਸ਼ ਰਾਣਾ ਨੇ 22, ਕੁਲਦੀਪ ਯਾਦਵ ਨੇ 31 ਅਤੇ ਸੁਨੀਲ ਨਰੇਨ ਨੇ 30 ਦੌੜਾਂ ਦੇ ਕੇ 1-1 ਵਿਕਟ ਲਿਆ।