ਜੀਆਨੀ ਇਨਫੈਂਟਿਨੋ ਫਿਰ ਬਣੇ ਫ਼ੀਫ਼ਾ ਪ੍ਰਧਾਨ  

ਏਜੰਸੀ

ਖ਼ਬਰਾਂ, ਖੇਡਾਂ

ਜੀਆਨੀ ਇਨਫੈਂਟਿਨੋ ਬੁੱਧਵਾਰ ਨੂੰ ਇਕ ਵਾਰ ਫਿਰ ਕੌਮਾਂਤਰੀ ਫੁੱਟਬਾਲ ਮਹਾਸੰਘ...

Gianni Infantino

ਨਵੀਂ ਦਿੱਲੀ: ਜੀਆਨੀ ਇਨਫੈਂਟਿਨੋ ਬੁੱਧਵਾਰ ਨੂੰ ਇਕ ਵਾਰ ਫਿਰ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫ਼ਾ) ਦੇ ਪ੍ਰਧਾਨ ਚੁਣੇ ਗਏ। ਫ਼ੀਫ਼ਾ ਦੇ 211 ਮੈਂਬਰ ਸੰਘਾਂ ਨੇ ਉਨ੍ਹਾਂ ਬਿਨਾ ਕਿਸੇ ਵਿਰੋਧ ਦੇ ਪ੍ਰਧਾਨ ਚੁਣ ਲਿਆ। 49 ਸਾਲਾ ਇਨਫੈਂਟਿਨੋ 2019-2023 ਦੇ ਕਾਰਜਕਾਲ ਲਈ ਪ੍ਰਧਾਨ ਅਹੁਦੇ ਲਈ ਇਕੱਲੇ ਉਮੀਦਵਾਰ ਸਨ। ਉਨ੍ਹਾਂ ਨੂੰ ਫੀਫਾ ਦੀ 69ਵੀਂ ਕਾਂਗਰਸ ‘ਚ ਫੀਫਾ ਪ੍ਰਧਾਨ ਚੁਣਿਆ ਗਿਆ।

ਉਨ੍ਹਾਂ ਨੇ ਫਰਵਰੀ 2016 ‘ਚ ਸੈਪ ਬਲੇਟਰ ਦੀ ਜਗ੍ਹਾ ਫੀਫਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ 2018 ਦੇ ਰੂਸ ਵਿਸ਼ਵ ਕੱਪ ਵਿਚ ਵਾਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ ਅਤੇ ਆਪਣੇ ਪਹਿਲੇ ਕਾਰਜਕਾਲ ਵਿਚ ਮਹਿਲਾ ਫੁੱਟਬਾਲ ਨੂੰ ਉਤਸ਼ਾਹਤ ਕੀਤਾ ਸੀ। ਇਨਫੈਂਟਿਨੋ ਨੇ ਫੀਫਾ ਦੇ ਭ੍ਰਿਸ਼ਟਾਚਾਰ ਨਾਲ ਪ੍ਰਭਾਵਿਤ ਅਕਸ ‘ਚ ਕਾਫ਼ੀ ਸੁਧਾਰ ਕੀਤਾ ਅਤੇ ਉਹ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਲੜਾਈ ਲੜ ਰਹੇ ਹਨ।