ਅੱਜ ਤੱਕ ਕਿਸੇ ਵੀ ਖਿਡਾਰੀ ਤੋਂ ਨਹੀਂ ਤੋੜਿਆ ਗਿਆ 'ਧੋਨੀ' ਦਾ ਇਹ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 13 ਸਾਲ ਪਹਿਲਾਂ ਅੱਜ...

Ms Dhoni

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 13 ਸਾਲ ਪਹਿਲਾਂ ਅੱਜ ਦੇ ਦਿਨ ਸ਼੍ਰੀਲੰਕਾ ਦੇ ਛੱਕੇ ਛੁਡਾ ਦਿਤੇ ਸਨ। ਦੱਸ ਦਈਏ ਕਿ 31 ਅਕਤੂਬਰ 2005 ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡਿਅਮ ਵਿਚ ਖੇਡੇ ਗਏ ਵਨਡੇ ਵਿਚ ਧੋਨੀ ਨੇ ਸ਼੍ਰੀਲੰਕਾ ਦੇ ਖਿਲਾਫ਼ 145 ਗੇਂਦਾਂ ਵਿਚ 183 ਰਨ ਲਗਾ ਦਿਤੇ ਸਨ। ਵਿਕਟ ਕੀਪਰ ਬੱਲੇਬਾਜ਼ ਦੇ ਤੌਰ ਉਤੇ ਵਨਡੇ ਇਤਿਹਾਸ ਦਾ ਇਹ ਸਭ ਤੋਂ ਬੜਾ ਨਿਜੀ ਸਕੋਰ ਰਿਹਾ।

ਜੋ ਕਿ ਅੱਜ ਵੀ ਕਾਇਮ ਹੈ। ਉਦੋਂ ਧੋਨੀ ਨੇ ਆਸਟ੍ਰੇਲਿਆ ਦਿਗਜ ਏਡਮ ਗਿਲਕਰਿਸਟ ਦੇ 172 ਦੌੜਾਂ ਦੇ ਰਿਕਾਰਡ ਨੂੰ ਤੋੜਿਆ ਸੀ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਕੁਮਾਰ ਸੰਗਕਾਰਾ ਦੀ 138 ਰਨਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ 298 ਰਨਾਂ ਦਾ ਸਕੋਰ ਖੜਾ ਕੀਤਾ ਸੀ ਅਤੇ ਉਨ੍ਹਾਂ ਦਿਨਾਂ ਵਿਚ 299 ਦਾ ਟੀਚਾ ਕਾਫ਼ੀ ਚਣੌਤੀ ਪੂਰਵ ਹੁੰਦਾ ਸੀ ਪਰ ਲੰਬੇ ਬਾਲਾਂ ਵਾਲੇ ਧੋਨੀ ਨੇ ਇਸ ਟੀਚੇ ਨੂੰ ਵੀ ਆਸ਼ਾਨ ਸਾਬਤ ਕਰ ਦਿੱਤਾ।

ਇਸ ਮੈਚ ਵਿਚ ਟੀਮ ਇੰਡੀਆ ਦੇ ਕਪਤਾਨ ਰਾਹੁਲ ਦ੍ਰਵਿੜ ਨੇ ਮਹਿੰਦਰ ਸਿੰਘ ਧੋਨੀ ਨੂੰ ਤੀਸਰੇ ਨੰਬਰ ਉਤੇ ਬੱਲੇਬਾਜੀ ਲਈ ਭੇਜਿਆ ਕਿਉਂਕਿ ਭਾਰਤੀ ਟੀਮ ਨੇ ਸਿਰਫ਼ 7 ਦੌੜਾਂ ਦੇ ਸਕੋਰ ਉਤੇ ਅਪਣੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਵਿਕੇਟ ਗਵਾ ਦਿਤਾ ਸੀ। ਧੋਨੀ ਨੇ ਚਾਮਿੰਡਾ ਅਤੇ ਮੁਰਲੀਧਰਨ ਵਰਗੇ ਖ਼ਤਰਨਾਕ ਗੇਂਦਬਾਜਾਂ ਦਾ ਸਾਹਮਣਾ ਕੀਤਾ।

ਉਨ੍ਹਾਂ ਨੇ ਆਪਣੇ ਹੈਲੀਕਾਪਟਰ ਸ਼ਾਟ ਦਾ ਕਮਾਲ ਦਿਖਾਉਂਦੇ ਹੋਏ ਤਾਬੜਤੋੜ ਪਾਰੀ ਖੇਡੀ ਅਤੇ ਧੋਨੀ ਨੇ ਅਜਿਹੀ ਪਾਰੀ ਖੇਡੀ ਕਿ ਸ਼੍ਰੀਲੰਕਾ ਦੇ ਗੇਂਦਬਾਜਾਂ ਦੀ ਹਾਲਤ ਖ਼ਰਾਬ ਹੋ ਗਈ। ਧੋਨੀ ਨੇ 40 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਜਦੋਂ ਕਿ 85 ਗੇਂਦਾਂ ਵਿਚ ਸੈਂਕੜਾ ਜੜ ਦਿਤਾ। ਧੋਨੀ ਨੇ ਨੰਬਰ ਤਿੰਨ ਉਤੇ ਮਿਲੇ ਮੌਕੇ ਦਾ ਪੂਰਾ ਫਾਇਦਾ ਉਠਾਉਦੇਂ ਹੋਏ ਟੀਮ ਲਈ ਮੈਚ ਜਿਤਾਊ ਪਾਰੀ ਖੇਡੀ।

ਅਖੀਰ ਵਿਚ ਧੋਨੀ 145 ਗੇਂਦਾਂ ਵਿਚ 183 ਦੌੜਾਂ ਬਣਾ ਕੇ ਨਾਬਾਦ ਪਰਤੇ। ਧੋਨੀ ਨੇ ਅਪਣੀ ਇਸ ਪਾਰੀ ਵਿਚ 15 ਕਰਾਰੇ ਚੌਕੇ ਅਤੇ 10 ਛੱਕੇ ਲਗਾਏ ਸਨ। ਧੋਨੀ ਦੀ ਤਾਬੜਤੋੜ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ 46.1 ਓਵਰ ਵਿਚ ਹੀ 303 ਦੌੜਾਂ ਬਣਾ ਕੇ ਮੈਚ 6 ਵਿਕੇਟ ਨਾਲ ਜਿੱਤ ਲਿਆ ਸੀ।