W.W.E ਦੇ ਮਸ਼ਹੂਰ ਚੈਂਪੀਅਨ ‘The Rock’ ਨੇ ਰੈਸਲਿੰਗ ਤੋਂ ਲਈ ਰਿਟਾਇਰਮੈਂਟ
‘The Rock’ ਦੇ ਨਾਂ ਨਾਲ ਮਸ਼ਹੂਰ ਡਵੇਨ ਜਾਨਸਨ ਨੇ ਐਤਵਾਰ ਨੂੰ WWE ਨੂੰ...
ਨਵੀਂ ਦਿੱਲੀ:‘The Rock’ ਦੇ ਨਾਂ ਨਾਲ ਮਸ਼ਹੂਰ ਡਵੇਨ ਜਾਨਸਨ ਨੇ ਐਤਵਾਰ ਨੂੰ WWE ਨੂੰ ਅਲਵੀਦਾ ਕਹਿ ਦਿੱਤਾ ਹੈ। ਜਾਨਸਨ ਨੇ ਦੱਸਿਆ ਕਿ ਉਹ ਇਸ ਖੇਡ ਤੋਂ ਚੁੱਪ-ਚਾਪ ਵੱਖ ਹੋ ਰਹੇ ਹਨ ਪਰ ਉਸ ਨੇ ਭਵਿੱਖ ਵਿਚ ਇਸ ਖੇਡ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਤੋਂ ਵੀ ਮਨ੍ਹਾ ਕਰ ਦਿੱਤਾ। ਇਕ ਅਖਬਾਰ ਮੁਤਾਬਕ 'ਦਿ ਰਾਕ' ਨੇ ਪਹਿਲੀ ਵਾਰ ਜਨਤਕ ਰੂਪ ਨਾਲ ਰੈਸਲਿੰਗ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।
'ਲਾਈਵ ਵਿਦ ਕੇਲੀ ਐਂਡ ਰਾਇਨ ਇਨ ਦਿ ਸਟੇਟਸ' ਚੈਟ ਸ਼ੋਅ ਵਿਚ ਦੱਸਿਆ, ''ਮੈਂ ਰੈਸਲਿੰਗ ਨੂੰ ਮਿਸ ਕਰੂੰਗਾ। ਮੈਨੂੰ ਰੈਸਲਿੰਗ ਨਾਲ ਪਿਆਰ ਹੈ। ਮੈਂ ਰੈਸਲਿੰਗ ਤੋਂ ਚੁੱਪ ਚਾਪ ਰਿਟਾਇਰਮੈਂਟ ਲੈ ਰਿਹਾ ਹਾਂ ਕਿਉਂਕਿ ਮੈਂ ਕਿਸਮਤ ਵਾਲਾ ਹਾਂ ਜਿਸ ਨੂੰ ਇਕ ਚੰਗਾ ਕਰੀਅਰ ਮਿਲਿਆ ਅਤੇ ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਉਹ ਕੀਤਾ। ਰਾਕ ਦੀ ਸਭ ਤੋਂ ਯਾਦਗਾਰ ਫਾਈਟ ਰੈਸਲਮੇਨੀਆ 29 ਵਿਚ ਜਾਨ ਸਿਨਾ ਨਾਲ ਰਹੀ ਸੀ।
ਪਰ ਰੈਸਲਮੇਨੀਆ 32 ਵਿਚ ਆਪਣੀ ਆਖਰੀ ਫਾਈਟ ਵਿਚ ਉਹ ਐਰਿਕ ਰੋਵਨ ਨਾਲ 6 ਸੈਕੰਡ ਵਿਚ ਹਾਰ ਗਏ ਸੀ। ਦਿ ਰਾਕ ਹੁਣ ਹਾਲੀਵੁੱਡ ਫਿਲਮਾਂ ਵਿਚ ਧਿਆਨ ਦੇ ਰਹੇ ਹਨ। ਰਾਕ ਨੇ ਹਾਲੀਵੁੱਡ ਵਿਚ ਕਈ ਫਿਲਮਾਂ ਕੀਤੀਆਂ ਹਨ। ਬੀਤੇ ਹਫਤੇ ਉਸਦੀ ਨਵੀਂ ਫਿਲਮ 'ਫਾਸਟ ਐਂਡ ਫਿਊਰੀਅਸ ਪ੍ਰਜ਼ੈਂਟਸ : ਹਾਬਸ ਐਂਡ ਸ਼ਾਅ ਰਿਲੀਜ਼ ਹੋਈ ਸੀ।