ਪੰਜਾਬ ਦੀ ਖਿਡਾਰਨ ਗੁਰਜੀਤ ਕੌਰ ਨੇ ਜਿੱਤੇ ਦਿਲ, ਦਾਦੀ ਨੇ ਕਿਹਾ- ਮੈਨੂੰ ਆਪਣੀ ਪੋਤੀ ’ਤੇ ਮਾਣ ਹੈ

ਏਜੰਸੀ

ਖ਼ਬਰਾਂ, ਖੇਡਾਂ

ਗੁਰਜੀਤ ਕੌਰ ਦੀ ਮਾਂ ਹਰਜਿੰਦਰ ਕੌਰ ਨੇ ਕਿਹਾ ਕਿ ਟੀਮ ਸ਼ਾਨਦਾਰ ਖੇਡੀ ਅਤੇ ਜੋ ਹੋਇਆ, ਉਹ ਰੱਬ ਦੀ ਮਰਜ਼ੀ ਹੈ।

Gurjit Kaur

ਅੰਮ੍ਰਿਤਸਰ: ਅੱਜ ਦੇ ਹਾਕੀ ਮੈਚ ਵਿਚ ਦੋ ਗੋਲ ਕਰਨ ਵਾਲੀ ਗੁਰਜੀਤ ਕੌਰ (Gurjit Kaur) ਦਾ ਪਰਿਵਾਰ ਟੋਕੀਉ ਉਲੰਪਿਕ (Tokyo Olympic) ਮਹਿਲਾ ਹਾਕੀ (Women's Hockey) ਕਾਂਸੀ ਤਗਮੇ ਦੇ ਮੈਚ ਵਿਚ ਬ੍ਰਿਟੇਨ ਨਾਲ 4-3 ਦੀ ਹਾਰ ਤੋਂ ਬਾਅਦ ਨਿਰਾਸ਼ ਹੋ ਸਕਦਾ ਹੈ, ਪਰ ਹਾਰਨ ਤੋਂ ਦੁਖੀ ਨਹੀਂ ਹੈ। ਭਰਾ ਗੁਰਚਰਨ ਸਿੰਘ ਨੇ ਕਿਹਾ ਕਿ ਜਿੱਤ ਅਤੇ ਹਾਰ ਪਰਮਾਤਮਾ ਦੇ ਹੱਥ ਵਿਚ ਹੈ। ਉਹ ਖੁਸ਼ ਹਨ ਕਿ ਗੁਰਜੀਤ ਨੇ ੳਲੰਪਿਕਸ ‘ਚ ਹਾਕੀ ਦੇ ਹਰ ਮੈਚ ਵਿਚ ਆਪਣੀ ਪ੍ਰਤਿਭਾ ਦਿਖਾਈ ਹੈ।

ਹੋਰ ਪੜ੍ਹੋ: ਤਾਲਿਬਾਨ ਨੇ ਬੁਰਕਾ ਨਾ ਪਾਉਣ ’ਤੇ 21 ਸਾਲਾ ਕੁੜੀ ਨੂੰ ਗੋਲੀ ਮਾਰੀ

ਗੁਰਜੀਤ ਕੌਰ ਦੀ ਦਾਦੀ (Grandmother) ਦਰਸ਼ਨ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਪੋਤੀ 'ਤੇ ਮਾਣ (Proud) ਮਹਿਸੂਸ ਕਰਦੀ ਹੈ, ਕਿਉਂਕਿ ਉਸਦੀ ਪੋਤੀ ਨੇ ਆਪਣੇ ਪਿਤਾ ਅਤੇ ਦਾਦੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਗੁਰਜੀਤ ਕੌਰ ਦੀ ਮਾਂ ਹਰਜਿੰਦਰ ਕੌਰ ਨੇ ਕਿਹਾ ਕਿ ਟੀਮ ਸ਼ਾਨਦਾਰ ਖੇਡੀ ਅਤੇ ਜੋ ਹੋਇਆ, ਉਹ ਰੱਬ ਦੀ ਮਰਜ਼ੀ ਹੈ। ਮੁਕਾਬਲੇ ‘ਚ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ, ਅਗਲੀ ਵਾਰ ਧੀਆਂ ਮੈਡਲ ਜ਼ਰੂਰ ਲਿਆਉਣਗੀਆਂ।

ਹੋਰ ਪੜ੍ਹੋ: ਟੋਕੀਓ ਉਲੰਪਿਕਸ: ਭਾਰਤੀ ਮਹਿਲਾ ਹਾਕੀ ਟੀਮ ਦਾ ਟੁੱਟਿਆ ਸੁਪਨਾ, ਬ੍ਰਿਟੇਨ ਨੇ 4-3 ਨਾਲ ਹਰਾਇਆ 

ਗ੍ਰੇਟ ਬ੍ਰਿਟੇਨ ਨਾਲ ਭਾਰਤੀ ਮਹਿਲਾ ਹਾਕੀ ਟੀਮ ਦਾ ਚੱਲ ਰਿਹਾ ਮੈਚ ਦੇਖਣ ਲਈ ਸਵੇਰੇ-ਸਵੇਰੇ ਹੀ ਗੁਰਜੀਤ ਕੌਰ ਦੇ ਘਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਪਹਿਲੇ ਕੁਆਰਟਰ ਵਿਚ, ਭਾਰਤੀ ਮਹਿਲਾ ਹਾਕੀ ਟੀਮ ਨੇ 0-2 ਨਾਲ ਹੇਠਾਂ ਜਾਣ ਤੋਂ ਬਾਅਦ ਗ੍ਰੇਟ ਬ੍ਰਿਟੇਨ ਨੂੰ ਕਰਾਰਾ ਜਵਾਬ ਦਿੰਦਿਆਂ ਮੈਚ ਆਪਣੇ ਹੱਕ ‘ਚ ਕਰ ਲਿਆ ਸੀ। ਮੈਚ ਦੇ ਤੀਜੇ ਕੁਆਰਟਰ ਤਕ ਦੋਵੇਂ ਟੀਮਾਂ ਬਰਾਬਰੀ 'ਤੇ ਸਨ। ਸਭ ਨੂੰ ਉਮੀਦ ਸੀ ਕਿ ਚੌਥੇ ਕੁਆਰਟਰ ਵਿਚ ਭਾਰਤ ਦੀ ਟੀਮ ਕੋਈ ਰਣਨੀਤੀ ਅਪਣਾ ਕੇ ਇਤਿਹਾਸ ਸਿਰਜੇਗੀ, ਪਰ ਗ੍ਰੇਟ ਬ੍ਰਿਟੇਨ ਨੇ 4-3 ਦੀ ਬੜ੍ਹਤ ਨਾਲ ਮੈਚ ’ਤੇ ਕਬਜ਼ਾ ਕਰ ਲਿਆ।