ਉਲੰਪਿਕ: ਹਾਰ ਤੋਂ ਬਾਅਦ ਹਾਕੀ ਖਿਡਾਰਨ ਵੰਦਨਾ ਦੇ ਪਰਿਵਾਰ ਨਾਲ ਬਦਸਲੂਕੀ. ਵਰਤੇ ਗਏ ਜਾਤੀਸੂਚਕ ਸ਼ਬਦ
ਟੋਕੀਉ ਉਲੰਪਿਕ ਵਿਚ ਬੀਤੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿਚ ਅਰਜਨਟੀਨਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਟੋਕੀਉ ਉਲੰਪਿਕ ਵਿਚ ਬੀਤੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿਚ ਅਰਜਨਟੀਨਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਕੋਲ ਅਜੇ ਵੀ ਮੌਕਾ ਹੈ,ਟੀਮ ਹੁਣ ਵੀ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਸਕਦੀ ਹੈ।
ਹੋਰ ਪੜ੍ਹੋ: ਭਗਵੰਤ ਮਾਨ ਦੀ ਪੀਐਮ ਮੋਦੀ ਨੂੰ ਅਪੀਲ, ‘ਖੇਤੀ ਕਾਨੂੰਨ ਵਾਪਸ ਲੈ ਕੇ ਖਿਡਾਰੀਆਂ ਨੂੰ ਦਿਓ ਤੋਹਫਾ’
ਦੇਸ਼ ਦੀਆਂ ਧੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ਪਰ ਦੂਜੇ ਪਾਸੇ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਮਹਿਲਾ ਹਾਕੀ ਖਿਡਾਰੀ ਵੰਦਨਾ ਕਟਾਰੀਆ ਦੇ ਪਰਿਵਾਰ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ। ਪਰਿਵਾਰ ਦਾ ਆਰੋਪ ਹੈ ਕਿ ਹਾਰ ਤੋਂ ਬਾਅਦ ਉਹਨਾਂ ਲਈ ਜਾਤੀਸੂਚਕ ਸ਼ਬਦ ਵਰਤੇ ਗਏ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾ ਦੇ ਘਰ ਸਾਹਮਣੇ ਜਾਤੀਸੂਚਕ ਸ਼ਬਦ ਕਹੇ ਗਏ ਅਤੇ ਪਟਾਕੇ ਚਲਾਏ ਗਏ।
ਹੋਰ ਪੜ੍ਹੋ: ਸੁਪਰੀਮ ਕੋਰਟ ਨੇ ਪਤੀ ਨੂੰ ਦਿਤੀ ਹਦਾਇਤ, ਕਿਹਾ- ਪਤਨੀ ਦਾ ਕਰੋ ਸਨਮਾਨ, ਨਹੀਂ ਤਾਂ ਜਾਣਾ ਪਵੇਗਾ ਜੇਲ੍ਹ
ਵੰਦਨਾ ਦੇ ਭਰਾ ਸ਼ੇਖਰ ਨੇ ਮੀਡੀਆ ਨੂੰ ਦੱਸਿਆ, ‘ਅਸੀਂ ਹਾਰ ਤੋਂ ਬਾਅਦ ਦੁਖੀ ਸੀ ਪਰ ਫਿਰ ਅਸੀਂ ਘਰ ਦੇ ਬਾਹਰ ਪਟਾਕਿਆਂ ਦੀ ਆਵਾਜ਼ ਸੁਣੀ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਸਾਡੇ ਹੀ ਪਿੰਡ ਦੇ ਦੋ ਲੋਕ ਸਨ। ਅਸੀਂ ਉਹਨਾਂ ਨੂੰ ਜਾਣਦੇ ਹਾਂ ਅਤੇ ਉਹ ਉੱਚੀ ਜਾਤ ਦੇ ਹਨ। ਉਹ ਸਾਡੇ ਘਰ ਦੇ ਬਾਹਰ ਨੱਚ ਰਹੇ ਸੀ। ਉਹ ਜਾਤੀਸੂਚਕ ਅਪਸ਼ਬਦ ਕਹਿ ਰਹੇ ਸੀ। ਸਾਡੇ ਪਰਿਵਾਰ ਦਾ ਅਪਮਾਨ ਕਰ ਰਹੇ ਸੀ ਅਤੇ ਕਹਿ ਰਹੇ ਸੀ ਕਿ ਭਾਰਤੀ ਟੀਮ ਇਸ ਲਈ ਹਾਰੀ ਕਿਉਂਕਿ ਉਹਨਾਂ ਵਿਚ ਬਹੁਤ ਸਾਰੇ ਦਲਿਤ ਹਨ’।
ਹੋਰ ਪੜ੍ਹੋ: ਪੰਜਾਬ ਸਰਕਾਰ ਨੇ ਕੀਤਾ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਹੈ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਹਰਿਦੁਆਰ ਦੇ ਸਿਡਕੁਲ ਥਾਣੇ ਵਿਚ ਵੰਦਨਾ ਦੇ ਭਰਾ ਚੰਦਰਸ਼ੇਖਰ ਕਟਾਰੀਆ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ।