ਅਨਬਾਕਸਿੰਗ ਤੋਂ ਪਹਿਲਾਂ ਹੀ ਗਾਇਬ ਹੋਇਆ ਵਿਰਾਟ ਕੋਹਲੀ ਦਾ ਫੋਨ!

ਏਜੰਸੀ

ਖ਼ਬਰਾਂ, ਖੇਡਾਂ

ਟਵੀਟ ਕਰ ਕਿਹਾ- ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ

Virat Kohli loses an unboxed phone (File)

 

ਨਵੀਂ ਦਿੱਲੀ:  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁਆਚੇ ਫੋਨ ਦੀ ਜਾਣਕਾਰੀ ਦਿੱਤੀ ਹੈ। ਫੋਨ ਗੁਆਚਣ ਤੋਂ ਬਾਅਦ ਕੋਹਲੀ ਨੇ ਪ੍ਰਸ਼ੰਸਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਵਿਰਾਟ ਕੋਹਲੀ ਨੇ ਟਵੀਟ ਕੀਤਾ ਕਿ ਅਨਬਾਕਸਿੰਗ ਤੋਂ ਪਹਿਲਾਂ ਹੀ ਉਹਨਾਂ ਦਾ ਫੋਨ ਕਿਤੇ ਗੁਆਚ ਗਿਆ ਹੈ। ਵਿਰਾਟ ਕੋਹਲੀ ਨੇ ਲਿਖਿਆ, 'ਇਸ ਤੋਂ ਮਾੜਾ ਹੋਰ ਕੁਝ ਨਹੀਂ ਹੋ ਸਕਦਾ ਕਿ ਤੁਸੀਂ ਆਪਣੇ ਨਵੇਂ ਫ਼ੋਨ ਨੂੰ ਅਨਬਾਕਸ ਵੀ ਨਹੀਂ ਕੀਤਾ ਅਤੇ ਉਹ ਗੁੰਮ ਹੋ ਜਾਵੇ। ਕੀ ਕਿਸੇ ਨੇ ਦੇਖਿਆ ਹੈ?'

ਇਹ ਵੀ ਪੜ੍ਹੋ: Celebrity Wedding Trends: 94 ਸਾਲ ਪੁਰਾਣਾ ਹੈ ਫਿਲਮੀ ਸਿਤਾਰਿਆਂ ’ਚ ਵਿਆਹ ਦਾ ਰੁਝਾਨ, 1929 ਵਿਚ ਹੋਇਆ ਸੀ ਪਹਿਲਾ ਵਿਆਹ 

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਵਿਰਾਟ ਕੋਹਲੀ ਨੇ ਸੱਚਮੁੱਚ ਆਪਣਾ ਫੋਨ ਗੁਆ ​​ਦਿੱਤਾ ਹੈ ਜਾਂ ਕੀ ਉਹਨਾਂ ਨੇ ਇਹ ਟਵੀਟ ਕਿਸੇ ਮੋਬਾਈਲ ਬ੍ਰਾਂਡ ਦੇ ਪ੍ਰਚਾਰ ਲਈ ਕੀਤਾ ਹੈ। ਫੋਨ ਗੁਆਚਣ ਬਾਰੇ ਇਸ ਟਵੀਟ ਤੋਂ ਇਲਾਵਾ ਕੋਹਲੀ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵਿਰਾਟ ਕੋਹਲੀ ਦੇ ਇਸ ਟਵੀਟ 'ਤੇ ਪ੍ਰਸ਼ੰਸਕ ਵੀ ਕਈ ਤਰ੍ਹਾਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਇਕ ਟਵਿਟਰ ਯੂਜ਼ਰ ਨੇ ਲਿਖਿਆ, ‘ਚਲੋ ਇਸ ਬਹਾਨੇ ਖੇਡ ’ਤੇ ਧਿਆਨ ਲੱਗੇਗਾ’।

ਇਹ ਵੀ ਪੜ੍ਹੋ: ਖੇਡ ਮੰਤਰੀ ਮੀਤ ਹੇਅਰ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ

ਇਕ ਯੂਜ਼ਰ ਨੇ ਲਿਖਿਆ, 'ਕੀ ਨਵਾਂ ਖਰੀਦਣ ਲਈ ਪੈਸੇ ਦੀ ਕਮੀ ਹੈ?' ਦੱਸ ਦਈਏ ਕਿ ਵਿਰਾਟ ਕੋਹਲੀ ਫਿਲਹਾਲ ਨਾਗਪੁਰ 'ਚ ਆਸਟ੍ਰੇਲੀਆ ਦੇ ਖਿਲਾਫ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦੀ ਤਿਆਰੀ ਕਰ ਰਹੇ ਹਨ। ਇਸ ਸਾਲ ਕੋਹਲੀ ਸ਼ਾਨਦਾਰ ਫਾਰਮ 'ਚ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਬਾਰਡਰ-ਗਾਵਸਕਰ ਟੈਸਟ ਸੀਰੀਜ਼ ਦਾ ਪਹਿਲਾ ਮੈਚ 9 ਫਰਵਰੀ ਤੋਂ ਖੇਡਿਆ ਜਾਵੇਗਾ।