Indian Premier League 2022: 26 ਮਾਰਚ ਨੂੰ ਹੋਵੇਗਾ IPL ਦਾ ਆਗਾਜ਼, ਜਾਣੋ ਕੀ ਹੈ ਪੂਰਾ ਸ਼ੈਡਿਊਲ

ਏਜੰਸੀ

ਖ਼ਬਰਾਂ, ਖੇਡਾਂ

ਟੂਰਨਾਮੈਂਟ ਦੀ ਸ਼ੁਰੂਆਤ 26 ਮਾਰਚ ਨੂੰ ਵਾਨਖੇੜੇ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।

Indian Premiere League

  

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ 2022 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 26 ਮਾਰਚ ਨੂੰ ਵਾਨਖੇੜੇ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਦੇ ਨਾਲ ਹੀ ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ। ਆਈਪੀਐਲ ਦੇ ਇਸ ਸੀਜ਼ਨ ਵਿਚ ਪਲੇਆਫ ਸਮੇਤ ਕੁੱਲ 74 ਮੈਚ ਖੇਡੇ ਜਾਣਗੇ।

IPL 2022

ਇਸ ਦੌਰਾਨ ਮੁੰਬਈ ਅਤੇ ਪੁਣੇ ਦੀਆਂ ਚਾਰ ਥਾਵਾਂ 'ਤੇ ਕੁੱਲ 70 ਲੀਗ ਮੈਚ ਖੇਡੇ ਜਾਣਗੇ। ਪਲੇਆਫ ਮੈਚਾਂ ਦਾ ਸਥਾਨ ਬਾਅਦ ਵਿਚ ਤੈਅ ਕੀਤਾ ਜਾਵੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ 20, ਬ੍ਰੇਬੋਰਨ ਸਟੇਡੀਅਮ ਵਿਚ 15, ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ 20 ਅਤੇ ਪੁਣੇ ਦੇ ਐਮਸੀਏ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ 15 ਮੈਚ ਹੋਣਗੇ। ਸਾਰੀਆਂ ਟੀਮਾਂ ਵਾਨਖੇੜੇ ਅਤੇ ਡੀਵਾਈ ਪਾਟਿਲ ਸਟੇਡੀਅਮ ਵਿਚ 4-4 ਮੈਚ ਖੇਡਣਗੀਆਂ, ਜਦਕਿ 3-3 ਮੈਚ ਪੁਣੇ ਦੇ ਬ੍ਰੇਬੋਰਨ ਅਤੇ ਐਮਸੀਏ ਸਟੇਡੀਅਮ ਵਿਚ ਹੋਣਗੇ। ਪਲੇਆਫ ਮੈਚ ਲਈ ਸਥਾਨ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

IPL

65 ਦਿਨਾਂ ਦੇ ਟੂਰਨਾਮੈਂਟ ਵਿਚ 12 ਦਿਨਾਂ ਤੱਕ ਦੋ ਮੈਚ (ਡਬਲ ਹੈਡਰ) ਹੋਣਗੇ। ਪਹਿਲਾ ਮੈਚ ਦੁਪਹਿਰ 3.30 ਵਜੇ ਅਤੇ ਦੂਜਾ ਮੈਚ ਹਰ ਰੋਜ਼ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਬਾਕੀ ਦਿਨ ਸ਼ਾਮ 7.30 ਵਜੇ ਤੋਂ ਮੈਚ ਕਰਵਾਏ ਜਾਣੇ ਹਨ। 2011 ਦੀ ਤਰ੍ਹਾਂ ਇਸ ਵਾਰ ਵੀ 10 ਟੀਮਾਂ ਨੂੰ ਦੋ ਵੱਖ-ਵੱਖ ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ ਏ ਵਿਚ ਮੁੰਬਈ ਇੰਡੀਅਨਜ਼ (MI), ਕੋਲਕਾਤਾ ਨਾਈਟ ਰਾਈਡਰਜ਼ (KKR), ਰਾਜਸਥਾਨ ਰਾਇਲਜ਼ (RR), ਦਿੱਲੀ ਕੈਪੀਟਲਜ਼ (DC) ਅਤੇ ਲਖਨਊ ਸੁਪਰ ਜਾਇੰਟਸ (LSG) ਹੋਣਗੇ। ਜਦਕਿ ਚੇਨਈ ਸੁਪਰ ਕਿੰਗਜ਼ (CSK), ਸਨਰਾਈਜ਼ਰਜ਼ ਹੈਦਰਾਬਾਦ (SRH), ਰਾਇਲ ਚੈਲੰਜਰਜ਼ ਬੰਗਲੁਰੂ (RCB), ਪੰਜਾਬ ਕਿੰਗਜ਼ (PBKS) ਅਤੇ ਗੁਜਰਾਤ ਟਾਈਟਨਸ (GT) ਨੂੰ ਗਰੁੱਪ-ਬੀ ਵਿਚ ਰੱਖਿਆ ਗਿਆ ਹੈ।

IPL 2022 ਪੂਰਾ ਸਮਾਂ-ਸਾਰਣੀ 

• 26 ਮਾਰਚ - ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 27 ਮਾਰਚ - ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼ (3.30 PM)

• 27 ਮਾਰਚ - ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

• 28 ਮਾਰਚ - ਗੁਜਰਾਤ ਟਾਈਟਨਸ ਬਨਾਮ ਲਖਨਊ ਸੁਪਰ ਜਾਇੰਟਸ

• 29 ਮਾਰਚ – ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਰਾਜਸਥਾਨ ਰਾਇਲਜ਼

• 30 ਮਾਰਚ – ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 31 ਮਾਰਚ – ਲਖਨਊ ਸੁਪਰ ਜਾਇੰਟਸ ਬਨਾਮ ਚੇਨਈ ਸੁਪਰ ਕਿੰਗਜ਼

• 1 ਅਪ੍ਰੈਲ – ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼

• 2 ਅਪ੍ਰੈਲ – ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ਰਾਇਲਜ਼ (3.30) PM)

• 2 ਅਪ੍ਰੈਲ - ਗੁਜਰਾਤ ਟਾਈਟਨਸ ਬਨਾਮ ਦਿੱਲੀ ਕੈਪੀਟਲਜ਼

• 3 ਅਪ੍ਰੈਲ - ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼

• 4 ਅਪ੍ਰੈਲ - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਲਖਨਊ ਸੁਪਰ ਜਾਇੰਟਸ

• 5 ਅਪ੍ਰੈਲ - ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

• 6 ਅਪ੍ਰੈਲ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਮੁੰਬਈ ਇੰਡੀਅਨਜ਼

• 7 ਅਪ੍ਰੈਲ - ਲਖਨਊ ਸੁਪਰ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼

• 8 ਅਪ੍ਰੈਲ - ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਇਟਨਸ

• 9 ਅਪ੍ਰੈਲ - ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (3.30 PM)

• 9 ਅਪ੍ਰੈਲ - ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਮੁੰਬਈ ਇੰਡੀਅਨਜ਼

• 10 ਅਪ੍ਰੈਲ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਦਿੱਲੀ ਕੈਪੀਟਲਸ (3.30 PM)

• 10 ਅਪ੍ਰੈਲ - ਰਾਜਸਥਾਨ ਰਾਇਲਜ਼ ਬਨਾਮ ਲਖਨਊ ਸੁਪਰ ਜਾਇੰਟਸ

• 11 ਅਪ੍ਰੈਲ - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਗੁਜਰਾਤ ਟਾਈਟਨਜ਼

• 12 ਅਪ੍ਰੈਲ - ਚੇਨਈ ਸੁਪਰ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

• 13 ਅਪ੍ਰੈਲ - ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼

• 14 ਅਪ੍ਰੈਲ - ਰਾਜਸਥਾਨ ਰਾਇਲਜ਼ ਬਨਾਮ ਗੁਜਰਾਤ ਟਾਈਟਨਜ਼

• 15 ਅਪ੍ਰੈਲ - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 16 ਅਪ੍ਰੈਲ - ਮੁੰਬਈ ਇੰਡੀਅਨਜ਼ ਬਨਾਮ ਲਖਨਊ ਸੁਪਰ ਜਾਇੰਟਸ (3.30 PM)

• 16 ਅਪ੍ਰੈਲ - ਦਿੱਲੀ ਕੈਪੀਟਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

• 17 ਅਪ੍ਰੈਲ - ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ (3.30 PM)

• 17 ਅਪ੍ਰੈਲ - ਗੁਜਰਾਤ ਟਾਈਟਨਜ਼ ਬਨਾਮ ਚੇਨਈ ਸੁਪਰ ਕਿੰਗਜ਼

• 18 ਅਪ੍ਰੈਲ - ਰਾਜਸਥਾਨ ਰਾਇਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 19 ਅਪ੍ਰੈਲ - ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

• 20 ਅਪ੍ਰੈਲ - ਦਿੱਲੀ ਕੈਪੀਟਲਸ ਬਨਾਮ ਪੰਜਾਬ ਕਿੰਗਜ਼

• 21 ਅਪ੍ਰੈਲ - ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼

• 22 ਅਪ੍ਰੈਲ - ਦਿੱਲੀ ਕੈਪੀਟਲਜ਼ ਬਨਾਮ ਰਾਜਸਥਾਨ ਰਾਇਲਜ਼

• 23 ਅਪ੍ਰੈਲ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਗੁਜਰਾਤ ਟਾਇਟਨਸ (3.30 ਵਜੇ)

• 23 ਅਪ੍ਰੈਲ – ਰਾਇਲ ਚੈਲੇਂਜਰਸ ਬੰਗਲੁਰੂ ਬਨਾਮ ਸਨਰਾਈਜ਼ਰਸ ਹੈਦਰਾਬਾਦ

• 24 ਅਪ੍ਰੈਲ – ਲਖਨਊ ਸੁਪਰ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼

• 25 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼

• 26 ਅਪ੍ਰੈਲ – ਰਾਇਲ ਚੈਲੰਜਰਜ਼ ਬੰਗਲੁਰੂ ਬਨਾਮ ਰਾਜਸਥਾਨ ਰਾਇਲਜ਼

• 26 ਅਪ੍ਰੈਲ – ਗੁਜਰਾਤ ਟਾਇਟਨਸ ਬਨਾਮ ਸਨਰਾਈਜ਼ਰਸ ਹੈਦਰਾਬਾਦ

• 28 ਅਪ੍ਰੈਲ – ਦਿੱਲੀ ਕੈਪੀਟਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 29 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ

• 30 ਅਪ੍ਰੈਲ – ਗੁਜਰਾਤ ਟਾਈਟਨਸ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ (3.30 PM)

• 30 ਅਪ੍ਰੈਲ – ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼

• 1 ਮਈ – ਦਿੱਲੀ ਕੈਪੀਟਲਜ਼ ਬਨਾਮ ਲਖਨਊ ਸੁਪਰ ਜਾਇੰਟਸ (3.30 PM)

• 1 ਮਈ - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਚੇਨਈ ਸੁਪਰ ਕਿੰਗਜ਼

• 2 ਮਈ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਜਸਥਾਨ ਰਾਇਲਜ਼

• 3 ਮਈ – ਗੁਜਰਾਤ ਟਾਈਟਨਜ਼ ਬਨਾਮ ਪੰਜਾਬ ਕਿੰਗਜ਼

• 4 ਮਈ – ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਚੇਨਈ ਸੁਪਰ ਕਿੰਗਜ਼

• 5 ਮਈ – ਦਿੱਲੀ ਕੈਪੀਟਲਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

• 6 ਮਈ – ਗੁਜਰਾਤ ਟਾਈਟਨਜ਼ ਬਨਾਮ ਮੁੰਬਈ ਇੰਡੀਅਨਜ਼

• 7 ਮਈ – ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ (3.30 ਵਜੇ ਸ਼ਾਮ)

• 7 ਮਈ - ਲਖਨਊ ਸੁਪਰ ਜਾਇੰਟਸ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 8 ਮਈ - ਸਨਰਾਈਜ਼ਰਸ ਹੈਦਰਾਬਾਦ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ (3.30 PM)

• 8 ਮਈ - ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼

• 9 ਮਈ - ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

• 10 ਮਈ - ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਇਟਨਸ

• 11 ਮਈ - ਰਾਜਸਥਾਨ ਰਾਇਲਜ਼ ਬਨਾਮ ਦਿੱਲੀ ਕੈਪੀਟਲਜ਼

• 12 ਮਈ - ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼

• 13 ਮਈ - ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਪੰਜਾਬ ਕਿੰਗਜ਼

• 14 ਮਈ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

• 15 ਮਈ - ਚੇਨਈ ਸੁਪਰ ਕਿੰਗਜ਼ ਬਨਾਮ ਗੁਜਰਾਤ ਟਾਇਟਨਸ (3.30 ਵਜੇ)

• 15 ਮਈ - ਲਖਨਊ ਸੁਪਰ ਜਾਇੰਟਸ ਬਨਾਮ ਰਾਜਸਥਾਨ ਰਾਇਲਜ਼

• 16 ਮਈ - ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼

• 17 ਮਈ - ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

• 18 ਮਈ - ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਲਖਨਊ ਸੁਪਰ ਜਾਇੰਟਸ

• 19 ਮਈ - ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਗੁਜਰਾਤ ਟਾਈਟਨਜ਼

• 20 ਮਈ - ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼

• 21 ਮਈ - ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼

• 22 ਮਈ - ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼