ਵਿਸ਼ਵ ਕੱਪ ’ਚ ਜਿੱਥੇ ਡਿੱਗਿਆ ਸੀ ਧੋਨੀ ਦਾ Winning Six, ਉਹ ਜਗ੍ਹਾ ਹੋਵੇਗੀ ਖਾਸ, ਪਹਿਲੀ ਵਾਰ ਹੋਵੇਗਾ ਇਹ ਕੰਮ

ਏਜੰਸੀ

ਖ਼ਬਰਾਂ, ਖੇਡਾਂ

ਸਟੈਂਡ ਤੋਂ 5 ਕੁਰਸੀਆਂ ਵੀ ਹਟਾ ਦਿੱਤੀਆਂ ਜਾਣਗੀਆਂ।

MS Dhoni memorial at Wankhede Stadium

 

ਮੁੰਬਈ : ਮਹਿੰਦਰ ਸਿੰਘ ਧੋਨੀ ਨੇ 2011 'ਚ ਸ਼੍ਰੀਲੰਕਾ ਖਿਲਾਫ ਵਿਸ਼ਵ ਕੱਪ ਦੇ ਫਾਈਨਲ 'ਚ ਛੱਕਾ ਲਗਾ ਕੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ। ਧੋਨੀ ਦੇ ਉਸ ਛੱਕੇ ਅਤੇ 28 ਸਾਲਾਂ ਬਾਅਦ ਭਾਰਤ ਦੀ ਵਿਸ਼ਵ ਕੱਪ ਜਿੱਤ ਨੂੰ ਸ਼ਾਇਦ ਹੀ ਕੋਈ ਪ੍ਰਸ਼ੰਸਕ ਭੁੱਲਿਆ ਹੋਵੇਗਾ। ਭਾਰਤੀ ਕ੍ਰਿਕਟ ਦੇ ਇਸ ਯਾਦਗਾਰ ਪਲ ਨੂੰ ਹੋਰ ਖਾਸ ਬਣਾਉਣ ਲਈ ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਖਾਸ ਕੰਮ ਕੀਤਾ ਹੈ। ਐਮਸੀਏ ਨੇ ਮੁੰਬਈ ਦੇ ਵਾਨਖੇੜੇ ਕ੍ਰਿਕਟ ਸਟੇਡੀਅਮ ਦੇ ਉਸ ਸਟੈਂਡ ਵਿਚ ਵਿਸ਼ਵ ਕੱਪ ਜਿੱਤ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ ਜਿੱਥੇ ਧੋਨੀ ਦਾ ਛੱਕਾ ਡਿੱਗਿਆ ਸੀ।

ਇਹ ਵੀ ਪੜ੍ਹੋ: ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਆਇਆ 4.7 ਤੀਬਰਤਾ ਦਾ ਭੂਚਾਲ

ਇਸ ਦੇ ਲਈ ਸਟੈਂਡ ਤੋਂ 5 ਕੁਰਸੀਆਂ ਵੀ ਹਟਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਧੋਨੀ ਨੂੰ ਐਮਸੀਏ ਵੱਲੋਂ ਵੀ ਇਸੇ ਮੌਕੇ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧੋਨੀ ਖੁਦ ਵੀ ਮੌਜੂਦ ਸਨ। ਹੁਣ ਧੋਨੀ ਦੇ ਸਨਮਾਨ 'ਚ ਉਹਨਾਂ 5 ਕੁਰਸੀਆਂ 'ਤੇ ਕੋਈ ਨਹੀਂ ਬੈਠੇਗਾ। ਜਿੱਥੇ ਵਿਸ਼ਵ ਕੱਪ ਜਿੱਤਣ ਵਾਲਾ ਛੱਕਾ ਡਿੱਗਿਆ ਸੀ। ਦੱਸ ਦੇਈਏ ਕਿ ਦੁਨੀਆ ਭਰ ਦੇ ਕ੍ਰਿਕਟ ਸਟੇਡੀਅਮਾਂ ਦੇ ਸਟੈਂਡ ਅਤੇ ਪੈਵੇਲੀਅਨ ਕਈ ਕ੍ਰਿਕਟਰਾਂ ਦੇ ਨਾਂ 'ਤੇ ਰੱਖੇ ਗਏ ਹਨ। ਪਰ ਵਿਕਟਰੀ ਮੈਮੋਰੀਅਲ ਕਿਸੇ ਖਿਡਾਰੀ ਜਾਂ ਉਸ ਦੇ ਸ਼ਾਟ 'ਤੇ ਭਾਰਤ ਵਿਚ ਪਹਿਲੀ ਵਾਰ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ: ਅਮਨ ਅਰੋੜਾ 

ਭਾਰਤ ਵਿਚ ਕ੍ਰਿਕਟ ਸਟੇਡੀਅਮ ਦੇ ਸਟੈਂਡ ਵਿਚ ਕਿਸੇ ਖਿਡਾਰੀ ਨੂੰ ਸਨਮਾਨਿਤ ਕਰਨ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੋਵੇਗਾ। ਦੂਜੇ ਦੇਸ਼ਾਂ ਵਿਚ ਵੀ ਅਜਿਹਾ ਕਈ ਵਾਰ ਹੋਇਆ ਹੈ। ਨਿਊਜ਼ੀਲੈਂਡ ਦੇ ਆਲਰਾਊਂਡਰ ਗ੍ਰਾਂਟ ਇਲੀਅਟ ਨੂੰ ਵੀ ਇਸੇ ਤਰ੍ਹਾਂ ਸਨਮਾਨਿਤ ਕੀਤਾ ਗਿਆ। ਇਲੀਅਟ ਨੇ 2015 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਵਿਰੁੱਧ ਛੱਕਾ ਮਾਰ ਕੇ ਨਿਊਜ਼ੀਲੈਂਡ ਨੂੰ ਫਾਈਨਲ ਵਿਚ ਪਹੁੰਚਾਇਆ ਸੀ। ਅਜਿਹੇ 'ਚ ਸਟੈਂਡ 'ਚ ਜਿੱਥੇ ਗੇਂਦ ਡਿੱਗੀ, ਉਸ ਜਗ੍ਹਾ 'ਤੇ ਇਕ ਯਾਦਗਾਰ ਬਣਾਈ ਗਈ ਤਾਂ ਜੋ ਪ੍ਰਸ਼ੰਸਕ ਇਸ ਨੂੰ ਹਮੇਸ਼ਾ ਯਾਦ ਰੱਖ ਸਕਣ।