ਵਿਸ਼ਵ ਕੱਪ 2019: ਸ੍ਰੀਲੰਕਾ ਨੇ ਅਫ਼ਗਾਨਿਸਤਾਨ ਨੂੰ 34 ਦੌੜਾਂ ਨਾਲ ਦਿੱਤੀ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਕੱਪ 2019 ਵਿਚ ਮੰਗਲਵਾਰ ਨੂੰ ਖੇਡੇ ਗਏ ਮੈਚ ਵਿਚ ਸ੍ਰੀਲੰਕਾ ਨੇ ਅਫ਼ਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਵਿਚ ਜਿੱਤ ਦਾ ਖਾਤਾ ਖੋਲ ਲਿਆ ਹੈ।

Afghanistan vs Sri Lanka

ਕਾਰਡਿਫ (ਵਿਸ਼ਵ ਕੱਪ 2019): ਆਈਸੀਸੀ ਕ੍ਰਿਕੇਟ ਵਿਸ਼ਵ ਕੱਪ-2019 ਵਿਚ ਮੰਗਲਵਾਰ ਨੂੰ ਖੇਡੇ ਗਏ ਸੱਤਵੇਂ ਮੈਚ ਵਿਚ ਸ੍ਰੀਲੰਕਾ ਨੇ ਅਫ਼ਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ 12ਵੇਂ ਸੀਜ਼ਨ ਵਿਚ ਜਿੱਤ ਦਾ ਖਾਤਾ ਖੋਲ ਲਿਆ ਹੈ। ਇਸ ਮੁਕਾਬਲੇ ਵਿਚ ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਅਤੇ ਸ੍ਰੀਲੰਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 41-41 ਓਵਰਾਂ ਦੇ ਇਸ ਮੈਚ ਵਿਚ 201 ਦੌੜਾਂ ਬਣਾਈਆ।

ਸ੍ਰੀਲੰਕਾ ਦੀ ਟੀਮ 36.5 ਓਵਰਾਂ ਵਿਚ 201 ਦੌੜਾਂ ਬਣਾ ਕੇ ਢੇਰ ਹੋ ਗਈ। ਪਰ ਇਸ ਤੋਂ ਬਾਅਦ ਅਫ਼ਗਾਨਿਸਤਾਨ ਨੂੰ ਜਿੱਤ ਲਈ ਮਿਲੇ 202 ਦੌੜਾਂ ਦੇ ਟੀਚੇ ‘ਤੇ ਡਾਕਵਰਥ ਲੁਇਸ ਦਾ ਨਿਯਮ ਲਾਗੂ ਹੋਇਆ ਜੋ ਕਿ ਘਟ ਕੇ 187 ਰਹਿ ਗਿਆ। ਅਜਿਹੇ ਵਿਚ ਅਫ਼ਗਾਨਿਸਤਾਨ ਦੀ ਟੀਮ ਨੂੰ ਜਿੱਤ ਲਈ 187 ਦੌੜਾਂ ਹੀ ਚਾਹੀਦੀਆਂ ਸਨ। ਪਰ ਅਫ਼ਗਾਨਿਸਤਾਨ ਦੀ ਟੀਮ 152 ਦੌੜਾਂ ‘ਤੇ ਹੀ ਆਲ਼ ਆਊਟ ਹੋ ਗਈ। ਸ੍ਰੀਲੰਕਾ ਵੱਲੋਂ ਨੁਵਾਨ ਪ੍ਰਦੀਪ ਨੇ 4 ਅਤੇ ਲਸਿੱਥ ਮਲਿੰਗਾ ਨੇ ਤਿੰਨ ਵਿਕੇਟ ਅਪਣੇ ਨਾਂਅ ਕੀਤੇ। ਨਵਾਨ ਪ੍ਰਦੀਪ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।