ਵਿਸ਼ਵ ਕੱਪ 2019 : ਦੱਖਣ ਅਫ਼ਰੀਕੀ ਟੀਮ ਨੂੰ ਵੱਡਾ ਝਟਕਾ ; ਇਹ ਖਿਡਾਰੀ ਹੋਇਆ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਦੱਖਣ ਅਫ਼ਰੀਕਾ ਨੇ ਡੇਲ ਸਟੇਨ ਦੀ ਥਾਂ ਬਿਊਰਨ ਹੈਂਡ੍ਰਿਕਸ ਨੂੰ ਟੀਮ 'ਚ ਸ਼ਾਮਲ ਕੀਤਾ

Dale Steyn ruled out of the ICC Cricket World Cup with injury

ਲੰਦਨ : ਵਿਸ਼ਵ ਕੱਪ 'ਚ ਆਪਣੇ ਦੋ ਸ਼ੁਰੂਆਤੀ ਮੈਚ ਹਾਰ ਚੁੱਕੀ ਦੱਖਣ ਅਫ਼ਰੀਕੀ ਟੀਮ ਨੂੰ ਇਕ ਹੋਰ ਵੱਡੀ ਝਟਕਾ ਲੱਗਾ ਹੈ। ਟੀਮ ਦੇ ਅਹਿਮ ਤੇਜ਼ ਗੇਂਦਬਾਜ਼ ਡੇਲ ਸਟੇਨ ਵਿਸ਼ਵ ਕੱਪ 2019 ਤੋਂ ਬਾਹਰ ਹੋ ਗਏ ਹਨ। ਮੋਡੇ 'ਚ ਲੱਗੀ ਸੱਟ ਕਾਰਨ ਸਟੇਨ ਨੂੰ ਪਹਿਲੇ ਦੋ ਮੈਚਾਂ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। 

ਦੱਖਣ ਅਫ਼ਰੀਕਾ ਨੇ ਡੇਲ ਸਟੇਨ ਦੀ ਥਾਂ ਬਿਊਰਨ ਹੈਂਡ੍ਰਿਕਸ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਹੈਂਡ੍ਰਿਕਸ ਭਾਰਤ ਵਿਰੁੱਧ 5 ਜੂਨ ਨੂੰ ਖੇਡੇ ਜਾਣ ਵਾਲੇ ਮੁਕਾਬਲੇ 'ਚ ਟੀਮ ਨਾਲ ਜੁੜਨਗੇ। ਹੈਂਡ੍ਰਿਕਸ ਨੇ ਇਸੇ ਸਾਲ ਇਕ ਰੋਜ਼ਾ ਮੈਚ 'ਚ ਡੈਬਿਊ ਕੀਤਾ ਹੈ। ਡੇਲ ਸਟੇਨ ਆਈ.ਪੀ.ਐਲ. 'ਚ ਰਾਇਲ ਚੈਲੇਂਜਰ ਬੰਗਲੁਰੂ ਲਈ ਸਿਰਫ਼ ਦੋ ਮੈਚ ਖੇਡ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ ਸਨ।

ਜ਼ਿਕਰਯੋਗ ਹੈ ਕਿ ਦੱਖਣ ਅਫ਼ਰੀਕੀ ਤੇਜ਼ ਗੇਂਦਬਾਜ਼ ਲੁੰਗੀ ਐਨਗਿਦੀ ਵੀ ਸੱਟ ਨਾਲ ਜੂਝ ਰਹੇ ਹਨ ਅਤੇ ਉਹ 10 ਦਿਨ ਬਾਅਦ ਹੀ ਮੈਦਾਨ 'ਤੇ ਵਾਪਸੀ ਕਰ ਸਕਣਗੇ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਵੀ ਸੱਟ ਕਾਰਨ ਪ੍ਰੇਸ਼ਾਨ ਹਨ।