FIFA World Cup 2018: ਬੈਲਜੀਅਮ ਨੇ ਬ੍ਰਾਜ਼ੀਲ ਨੂੰ 2 - 1 ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਜਾਨ, ਬੈਲਜੀਅਮ ਨੇ ਫੀਫਾ ਵਰਲਡ ਕੱਪ ਦੇ ਦੂਜੇ ਕਵਾਰਟਰ ਫਾਈਨਲ ਮੈਚ ਵਿਚ ਪੰਜ ਵਾਰ ਦੇ ਚੈੰਪਿਅਨ ਬ੍ਰਾਜ਼ੀਲ ਨੂੰ 2 - 1 ਨਾਲ ਹਰਾਕੇ ਸੈਮੀ ਫਾਈਨਲ ਵਿਚ ਅਪਣੀ ਜਗ੍ਹਾ...

Belgium wins

ਕਜਾਨ, ਬੈਲਜੀਅਮ ਨੇ ਫੀਫਾ ਵਰਲਡ ਕੱਪ ਦੇ ਦੂਜੇ ਕਵਾਰਟਰ ਫਾਈਨਲ ਮੈਚ ਵਿਚ ਪੰਜ ਵਾਰ ਦੇ ਚੈੰਪਿਅਨ ਬ੍ਰਾਜ਼ੀਲ ਨੂੰ 2 - 1 ਨਾਲ ਹਰਾਕੇ ਸੈਮੀ ਫਾਈਨਲ ਵਿਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਦੇ ਨਾਲ ਹੀ ਬੈਲਜੀਅਮ ਨੇ ਪਹਿਲੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦੇ ਆਪਣੇ ਸੁਪਨੇ ਨੂੰ ਜਿਉਂਦਾ ਰੱਖਿਆ ਹੈ। ਦੱਸ ਦਈਏ ਕਿ ਬੈਲਜੀਅਮ 1986 ਵਿਚ ਹੋਏ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੇਂਟ ਦੇ ਸੈਮੀਫਾਈਨਲ ਵਿਚ ਪੁੱਜਣ ਵਿਚ ਕਾਮਯਾਬ ਹੋ ਸਕੀ ਹੈ। ਸੈਮੀਫਾਈਨਲ ਵਿਚ ਬੈਲਜੀਅਮ ਦਾ ਸਾਹਮਣਾ ਮੰਗਲਵਾਰ ਨੂੰ ਫ਼ਰਾਂਸ ਨਾਲ ਹੋਵੇਗਾ। ਬੈਲਜੀਅਮ ਦੇ ਸਟਾਰ ਮਿਡਫੀਲਡਰ ਕੇਵਿਨ ਡੇ ਬਰੂਨੇ ਨੇ ਇਸ ਅਹਿਮ ਮੈਚ ਵਿਚ ਪਹਿਲਕਾਰ ਖੇਲ੍ਹ ਦਾ ਪ੍ਰਦਰਸ਼ਨ ਕੀਤਾ ਹੈ।

ਜਿਸਦਾ ਫਾਇਦਾ ਟੀਮ ਨੂੰ ਮਿਲਿਆ ਹਾਲਾਂਕਿ, ਕਜਾਨ ਐਰੇਨਾ ਵਿਚ ਖੇਡੇ ਗਏ ਮੁਕਾਬਲੇ ਦੀ ਸ਼ੁਰੁਆਤ ਬ੍ਰਾਜ਼ੀਲ ਲਈ ਸ਼ਾਨਦਾਰ ਰਹੀ। ਦੱਸ ਦਈਏ ਕੇ ਮੈਚ ਦੇ ਅਠਵੇਂ ਮਿੰਟ ਵਿਚ ਬ੍ਰਾਜ਼ੀਲ ਨੇ ਹਮਲਾ ਕੀਤਾ,  ਡਿਫੇਂਡਰ ਥਿਆਗੋ ਸਿਲਵਾ ਨੂੰ ਅਪਣੀ ਟੀਮ ਨੂੰ ਵਾਧਾ ਦਵਾਉਣ ਦਾ ਮੌਕਾ ਮਿਲਿਆ ਪਰ ਉਹ ਗੇਂਦ ਨੂੰ ਗੋਲਪੋਸਟ ਵਿਚ ਨਹੀਂ ਪਾ ਸਕਿਆ। ਬੈਲਜੀਅਮ ਇਸ ਸ਼ੁਰੂਆਤੀ ਹਮਲੇ ਤੋਂ ਛੇਤੀ ਹੀ ਉਭਰੀ ਅਤੇ 13ਵੇਂ ਮਿੰਟ ਵਿਚ ਕਾਰਨਰ ਹਾਸਿਲ ਕੀਤਾ। ਅਨੁਭਵੀ ਡਿਫੈਂਡਰ ਵਿੰਸੇਟ ਕੋੰਪਨੀ ਨੇ ਇਕ ਚੰਗਾ ਕਰਾਸ ਦਿੱਤਾ ਅਤੇ ਗੇਂਦ ਬ੍ਰਾਜ਼ੀਲ  ਦੇ ਮਿਡ ਫੀਲਡਰ ਫਰਨਾਡਿੰਹੋ ਦੇ ਹੱਥਾਂ ਨਾਲ ਲੱਗਕੇ ਗੋਲ ਵਿਚ ਚੱਲੀ ਗਈ।

ਇੱਕ ਗੋਲ ਕਰਨ ਤੋਂ ਬਾਅਦ ਬੈਲਜੀਅਮ ਦਾ ਆਤਮਵਿਸ਼ਵਾਸ ਕਾਫ਼ੀ ਵੱਧ ਗਿਆ ਅਤੇ ਅਟੈਕਿੰਗ ਲਗਾਤਾਰ ਕਰਨੀ ਸ਼ੁਰੂ ਕਰ ਦਿੱਤੀ। ਬ੍ਰਾਜ਼ੀਲ ਨੂੰ ਵੀ ਵਿਚ - ਵਿਚ ਗੇਂਦ ਮਿਲੀ ਪਰ ਉਹ ਕਾਊਂਟਰ ਅਟੈਕ ਨਾਲ ਵੀ ਗੋਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਮੈਚ ਦੇ 31ਵੇਂ ਮਿੰਟ ਵਿਚ ਸਟਰਾਇਕਰ ਰੋਮੇਲੁ ਲੁਕਾਕੂ ਨੇ ਬਾਕਸ ਦੇ ਬਾਹਰ ਕੇਵਿਨ ਡੇ ਬਰੂਨੇ ਨੂੰ ਪਾਸ ਦਿੱਤਾ ਜਿਨ੍ਹਾਂ ਨੇ ਸੱਜੇ ਕਾਰਨਰ ਤੋਂ ਇਕ ਜ਼ੋਰਦਾਰ ਗੋਲ ਕਰਦੇ ਹੋਏ ਅਪਣੀ ਟੀਮ ਦੀ 2 - 0 ਨਾਲ ਅੱਗੇ ਕਰ ਦਿੱਤਾ। ਦੱਸ ਦਈਏ ਕੇ ਬ੍ਰਾਜ਼ੀਲ ਨੇ ਦੂਜੇ ਹਾਫ਼ ਦੀ ਵੀ ਤੇਜ਼ ਸ਼ੁਰੂਆਤ ਕੀਤੀ ਅਤੇ ਗੇਂਦ ਉੱਤੇ ਕਾਬੂ ਬਣਾਕੇ ਬੈਲਜੀਅਮ ਦੇ ਡਿਫੈਂਸ ਉੱਤੇ ਦਬਾਅ ਬਣਾਇਆ।

56ਵੇਂ ਮਿੰਟ ਵਿਚ ਸਟਰਾਇਕਰ ਗੈਬਰਿਆਲ ਜੀਸਸ ਖੱਬੇ ਪਾਸੇ ਦੇ ਵਿੰਗ ਤੋਂ ਬੈਲਜੀਅਮ ਦੇ ਡਿਫੈਂਡਰ ਨੂੰ ਡੌਜ਼ ਦਿੰਦੇ ਹੋਏ ਬਾਕਸ ਵਿਚ ਦਾਖਲ ਹੋਇਆ ਪਰ ਉਹ ਗੋਲਕੀਪਰ ਤੀਬਾਉਤ ਕੋਰਟੁਆ ਨੂੰ ਡੌਜ਼ ਦੇਣ ਵਿਚ ਕਾਮਯਾਬ ਨਹੀਂ ਹੋ ਸਕਿਆ। ਬੈਲਜੀਅਮ  ਦੇ ਕਪਤਾਨ ਈਡਨ ਹਜ਼ਾਰਡ ਨੂੰ 62ਵੇਂ ਵਿਚ ਕਾਊਂਟਰ ਅਟੈਕ ਨਾਲ ਗੋਲ ਕਰਨ ਦਾ ਮੌਕਾ ਮਿਲਿਆ, ਉਸ ਨੇ ਬਾਕਸ ਦੇ ਬਾਹਰੋਂ ਖੱਬੇ ਪਾਸੇ ਤੋਂ ਸ਼ਾਟ ਲਗਾਇਆ ਪਰ ਉਹ ਵੀ ਗੇਂਦ ਨੂੰ ਗੋਲਪੋਸਟ ਵਿਚ ਦਾਖ਼ਲ ਨਹੀਂ ਕਰਵਾ ਪਾਇਆ।

ਹਜ਼ਾਰਡ ਦੀ ਕੋਸ਼ਿਸ਼ ਤੋਂ ਬਾਅਦ ਵੀ ਬ੍ਰਾਜ਼ੀਲ ਨੇ ਵਿਰੋਧੀ ਟੀਮ ਦੇ ਵਾਧੇ ਨੂੰ ਘੱਟ ਕਰਨ ਦੀ ਕੋਸ਼ਿਸ਼ ਜਾਰੀ ਰੱਖੀ। 76ਵੇਂ ਮਿੰਟ ਵਿਚ ਐਫ਼ਸੀ ਬਾਰਸੀਲੋਨਾ ਵਲੋਂ ਖੇਡਣ ਵਾਲੇ ਫਿਲਿਪੇ ਕੁਟੀਨਿਓ ਨੇ ਬਾਕਸ ਦੇ ਬਾਹਰੋਂ ਕਰਾਸ ਦਿੱਤਾ ਜਿਸ ਉੱਤੇ ਹੈਡਰ ਨਾਲ ਗੋਲ ਕਰਕੇ ਰੇਨਾਟੋ ਆਗਸਤੋ ਨੇ ਮੈਚ ਵਿਚ ਅਪਣੀ ਟੀਮ ਦੀ ਵਾਪਸੀ ਕਰਵਾ ਦਿੱਤੀ। ਮੈਚ ਦੇ ਅਖੀਰੀ ਪਲਾਂ ਵਿਚ ਬ੍ਰਾਜ਼ੀਲ ਨੇ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਕਾਮਯਾਬ ਨਹੀਂ ਹੋ ਸਕੇ।