ਸੈਮੀਫ਼ਾਈਨਲ 'ਚ ਅੰਕੜੇ ਭਾਰਤ ਦੇ ਪੱਖ ਵਿਚ, ਸਿਰਫ਼ ਇਕ ਵਾਰ ਜਿੱਤੀ ਨਿਊਜ਼ੀਲੈਂਡ ਟੀਮ

ਏਜੰਸੀ

ਖ਼ਬਰਾਂ, ਖੇਡਾਂ

ਮੇਜਬਾਨ ਇੰਗਲੈਂਡ ਭਿੜੇਗਾ ਆਸਟਰੇਲੀਆ ਨਾਲ

New Zealand have won just 1 out of 7 World Cup semi-finals

ਮੈਨਚੈਸਟਰ : ਭਾਰਤੀ ਟੀਮ ਆਈ.ਸੀ.ਸੀ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫ਼ਾਈਨਲ ਵਿਚ ਮੰਗਲਵਾਰ 9 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ ਜਦਕਿ ਮੇਜਬਾਨ ਇੰਗਲੈਂਡ ਦਾ ਸਾਹਮਣਾ ਵੀਰਵਾਰ 11 ਜੁਲਾਈ ਨੂੰ ਹੋਣ ਵਾਲੇ ਦੂਜੇ ਅੰਤਮ ਚਾਰ ਮੁਕਾਬਲੇ ਵਿਚ ਸਾਬਕਾ ਚੈਂਪਿਅਨ ਆਸਟਰੇਲੀਆ ਨਾਲ ਹੋਵੇਗਾ। ਗਰੁੱਪ ਪੜਾਅ ਦੇ 45 ਮੈਚ ਆਸਟਰੇਲੀਆ ਅਤੇ ਦਖਣੀ ਅਫ਼ਰੀਕਾ ਦੇ ਵਿਚਕਾਰ ਹੋਏ ਮੁਕਾਬਲੇ ਨਾਲ ਸਮਾਪਤ ਹੋਏ। ਫਾਈਨਲ 14 ਜੁਲਾਈ ਨੂੰ ਲਾਡਰਸ ਮੈਦਾਨ 'ਚ ਖੇਡਿਆ ਜਾਵੇਗਾ।

ਅਸਟਰੇਲੀਆ, ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀ ਟੀਮਾਂ ਸਨਿਚਰਵਾਰ ਨੂੰ ਅੰਤਮ ਗਰੁੱਪ ਪੜਾਅ ਮੈਚ ਤੋਂ ਪਹਿਲਾਂ ਹੀ ਅੰਤਮ ਚਾਰ ਵਿਚ ਦਾਖ਼ਲ ਹੋ ਚੁੱਕੀ ਸੀ, ਸਿਰਫ਼ ਸੂਚੀ ਵਿਚ ਸਥਾਨ ਦਾ ਫ਼ੈਸਲਾ ਅੰਤਮ ਗਰੁੱਪ ਪੜਾਅ ਮੈਚ ਤੋਂ ਹੋਣਾ ਸੀ। ਭਾਰਤ ਦੀ ਸ੍ਰੀਲੰਕਾ 'ਤੇ ਸੱਤ ਵਿਕਟਾਂ ਤੋਂ ਜਿੱਤ ਨਾਲ ਕਪਤਾਨ ਵਿਰਾਟ ਕੋਹਲੀ ਦੀ ਟੀਮ ਨੇ ਗੁਰੱਪ ਪੜਾਅ ਦਾ ਸਮਾਪਨ ਜਿੱਤ ਨਾਲ ਕਰਦੇ ਹੋਏ ਅੰਕ ਸੂਚੀ ਵਿਚ ਆਸਟਰੇਲੀਆ ਨੂੰ ਪਛਾੜ ਦਿਤਾ ਜਿਸ ਨੂੰ ਦਖਣੀ ਅਫ਼ਰੀਕਾ ਤੋਂ ਦੱਸ ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 

ਭਾਰਤ ਦੀ ਜਿੱਤ ਅਤੇ ਆਸਟਰੇਲੀਆ ਦੀ ਹਾਰ ਦਾ ਮਤਲਬ ਹੋਇਆ ਕਿ 2019 ਜੇਤੁ ਗਰੁੱਪ ਪੜਾਅ ਵਿਚ ਚੋਟੀ 'ਤੇ ਰਿਹਾ ਅਤੇ ਅੋਲਡ ਟਰੈਫ਼ਰਡ ਵਿਚ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਭਿੜੇਗਾ ਜੋ ਨਿਊਜ਼ੀਲੈਂਡ ਹੈ। ਇਹ ਦਿਲਚਸਪ ਮੈਚ ਹੋਵੇਗਾ ਕਿਊਂਕਿ ਦੋਵੇਂ ਟੀਮਾਂ ਇਸ ਵਿਸ਼ਵ ਕੱਪ ਵਿਚ ਇਕ ਦੂਜੇ ਨਾਲ ਨਹੀਂ ਖੇਡ ਸਕੀ ਹੈ ਕਿਊਂਕਿ ਟਰੇਂਟ ਬ੍ਰਿਜ ਵਿਚ 13 ਜੂਨ ਨੂੰ ਗਰੁੱਪ ਪੜਾਅ ਦਾ ਮੈਚ ਇਕ ਵੀ ਗੇਂਦ ਸੁੱਟੇ ਬਿਨ੍ਹਾ ਮੀਂਹ ਦੀ ਭੇਂਟ ਚੜ੍ਹ ਗਿਆ ਸੀ। ਭਾਰਤ ਨੂੰ ਗਰੁੱਪ ਪੜਾਅ ਮੈਚਾਂ ਵਿਚ ਇਕਲੌਤੀ ਹਾਰ ਇੰਗਲੈਂਡ ਤੋਂ ਮਿਲੀ ਹੈ ਜਿਸ ਨਾਲ ਉਸਦੇ ਨੌ ਮੈਚਾਂ ਵਿਚ 15 ਅੰਕ ਰਹੇ। ਆਸਟਰੇਲੀਆਈ ਟੀਮ ਗੁਰੱਪ ਪੜਾਅ ਮੈਚ ਵਿਚ ਹਾਰ ਕਾਰਨ ਦੂਜੇ ਸਥਾਨ 'ਤੇ ਖਿਸਕ ਗਈ ਜਿਸ ਕਰ ਕੇ ਹੁਣ ਉਹ ਮੇਜਬਾਨ ਇੰਗਲੈਂਡ ਦੇ ਸਾਹਮਣੇ ਹੋਵੇਗੀ। 

ਭਾਰਤੀ ਟੀਮ 7ਵੀਂ ਵਾਰ ਸੈਮੀਫ਼ਾਈਨਲ 'ਚ ਪੁੱਜੀ ਹੈ। ਇਨ੍ਹਾਂ 6 ਮੌਕਿਆਂ 'ਚੋਂ ਤਿੰਨ ਵਾਰ ਜਿੱਤ (1983, 2003, 2011) ਮਿਲੀ ਹੈ ਅਤੇ ਤਿੰਨ ਵਾਰ ਹਾਰ (1987, 1996, 2015) 'ਚ ਹਾਰ ਮਿਲੀ ਹੈ। ਉੱਥੇ ਹੀ ਨਿਊਜ਼ੀਲੈਂਡ ਦੀ ਟੀਮ ਸਿਰਫ਼ ਇਕ ਵਾਰ (2015) ਸੈਮੀਫ਼ਾਈਨਲ 'ਚ ਜਿੱਤ ਹਾਸਲ ਕਰ ਸਕੀ ਹੈ। ਅਜਿਹੇ 'ਚ ਸੈਮੀਫ਼ਾਈਨਲ ਦੇ ਦਬਾਅ 'ਚ ਭਾਰਤੀ ਟੀਮ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਹਨ, ਕਿਉਂਕਿ ਦਬਾਅ ਝੱਲਣ ਲਈ ਉਸ ਦੀ ਮਾਨਸਕ ਤਿਆਰੀ ਮਜ਼ਬੂਤ ਵਿਖਾਈ ਦਿੰਦੀ ਹੈ।