ਵਿਸ਼ਵ ਸ਼ੂਟਿੰਗ ਚੈਂਪਿਅਨਸ਼ਿਪ `ਚ ਭਾਰਤ ਦੇ ਹਿਰਦਿਆ ਨੇ ਜਿੱਤਿਆ ਗੋਲਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਜਵਾਨ ਨਿਸ਼ਾਨੇਬਾਜ਼ ਹਿਰਦਿਆ ਹਜਾਰਿਕਾ ਨੇ ਇੱਥੇ ਚੱਲ ਰਹੀ ਆਈਐਸਐਸਐਫ

Hriday

ਚਾਂਗਵਾਨ : ਭਾਰਤੀ ਜਵਾਨ ਨਿਸ਼ਾਨੇਬਾਜ਼ ਹਿਰਦਿਆ ਹਜਾਰਿਕਾ ਨੇ ਇੱਥੇ ਚੱਲ ਰਹੀ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਵਿਚ ਜੂਨੀਅਰ 10 ਮੀਟਰ ਏਅਰ ਰਾਇਫਲ ਮੁਕਾਬਲੇ ਦਾ ਗੋਲਡ ਮੈਡਲ ਜਿੱਤ ਲਿਆ, ਜਦੋਂ ਕਿ ਮਹਿਲਾਟੀਮ ਨੇ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਤਮਗ਼ਾ ਹਾਸਲ ਕੀਤਾ। ਫਾਈਨਲ `ਚ ਪਹੁੰਚਣ ਵਾਲੇ ਇਕੱਲੇ ਭਾਰਤੀ ਹਜਾਰਿਕਾ ਨੇ 627.3 ਦਾ ਸਕੋਰ ਕੀਤਾ। 

ਭਾਰਤੀ ਟੀਮ ਵਿਚ ਸ਼ਾਮਿਲ ਇਲਾਵੇਨਿਲ ਵਾਲਾਰਿਵਾਨ ( 631 )  ਸ਼ਰੇਆ ਅਗਰਵਾਲ   ( 628 .5 )  ਅਤੇ ਮਾਨਿਨੀ ਕੌਸ਼ਿਕ  ( 621.5 ) ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਜੂਨੀਅਰ ਵਰਲਡ ਕਪ ਗੋਲਡ ਮੈਡਲਿਸਟ ਇਲਾਵੇਨਿਲ ਨੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਇਆ। ਭਾਰਤ  ਦੇ ਹੀ ਨਾਮ ਰਿਹਾ ਏਅਰ ਪਿਸਟਲ ਦਾ ਗੋਲਡ ਇਸ ਤੋਂ ਇੱਕ ਦਿਨ ਪਹਿਲਾਂ ਏਸ਼ੀਅਨ ਗੇੰਸ  ਦੇ ਗੋਲਡ ਮੈਡਲਿਸਟ ਸੌਰਭ ਚੌਧਰੀ ਨੇ ਵਿਸ਼ਵ ਰਿਕਾਰਡ  ਦੇ ਨਾਲ ਇਸ ਚੈਂਪੀਅਨਸ਼ਿਪ ਵਿਚ ਜੂਨੀਅਰ 10 ਮੀਟਰ ਏਅਰ ਪਿਸਟਲ ਦਾ ਗੋਲਡ ਜਿੱਤਿਆ, ਜਦੋਂ ਕਿ ਸੀਨੀਅਰ ਨਿਸ਼ਾਨੇਬਾਜ਼ਾ ਦੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ।

ਦਸਿਆ ਜਾ ਰਿਹਾ ਹੈ ਕਿ ਇਸ ਟੂਰਨਾਮੈਂਟ `ਚ ਸਾਰੇ ਹੀ ਖਿਡਾਰੀ  ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਕੱਲ ਸੌਰਵ ਚੌਧਰੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਅਪਣਾ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ 'ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ ਦੇ ਸੌਰਵ ਨੇ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿੱਪ ਦੀ 10 ਮੀਟਰ ਏਅਰ ਪਿਸਟੱਲ ਦੇ ਜੂਨੀਅਰ ਮੁਕਾਬਲੇ ਵਿਚ ਗੋਲਡ ਮੈਡਲ 'ਤੇ ਕਬਜ਼ਾ ਜਮਾਇਆ।