15 ਸਾਲਾ ਬੈਸੋਇਆ ਨੇ ਕੀਤੀ ਕੁੰਬਲੇ ਦੇ 20 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ

ਏਜੰਸੀ

ਖ਼ਬਰਾਂ, ਖੇਡਾਂ

ਨਾਗਾਲੈਂਡ ਦੀ ਪਹਿਲੀ ਪਾਰੀ ਦੇ ਸਾਰੇ 10 ਬੱਲੇਬਾਜ਼ਾਂ ਨੂੰ ਆਊਟ ਕੀਤਾ।

Meghalaya spinner Nirdesh Baisoya takes all 10 wickets in an innings

ਨਵੀਂ ਦਿੱਲੀ : ਵਿਜੇ ਮਰਚੈਂਟ ਟਰਾਫੀ ਅੰਡਰ-16 ਕ੍ਰਿਕਟ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਭਾਵ 2019-20 'ਚ ਬੁੱਧਵਾਰ ਨੂੰ ਨਿਰਦੇਸ਼ ਬੈਸੋਇਆ ਨੇ ਇਤਿਹਾਸ ਰਚ ਦਿਤਾ। 15 ਸਾਲ ਦੇ ਨਿਰਦੇਸ਼ ਨੇ ਨਾਗਾਲੈਂਡ ਦੀ ਪਹਿਲੀ ਪਾਰੀ ਦੇ ਸਾਰੇ 10 ਬੱਲੇਬਾਜ਼ਾਂ ਨੂੰ ਆਊਟ ਕੀਤਾ। ਅਜਿਹਾ ਕਰਕੇ ਉਸ ਨੇ ਅਨਿਲ ਕੁੰਬਲੇ ਦੇ 20 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਭਾਰਤੀ ਟੀਮ ਦੇ ਕਪਤਾਨ ਅਤੇ ਕੋਚ ਰਹਿ ਚੁੱਕੇ ਕੁੰਬਲੇ ਨੇ 7 ਫਰਵਰੀ 1999 'ਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਪਾਕਿਸਤਾਨ ਵਿਰੁਧ ਟੈਸਟ ਮੈਚ 'ਚ 10 ਵਿਕਟਾਂ ਹਾਸਲ ਕੀਤੀਆਂ ਸਨ।

ਬੈਸੋਇਆ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਹਨ, ਪਰ ਉਹ ਮੇਘਾਲਿਆ ਵਲੋਂ ਗੈਸਟ ਪਲੇਅਰ 'ਤੇ ਤੌਰ 'ਤੇ ਖੇਡਦੇ ਹਨ। ਉਨ੍ਹਾਂ ਨੇ 21 ਓਵਰ 'ਚ 51 ਦੌੜਾਂ ਦੇ ਕੇ 10 ਵਿਕਟ ਆਪਣੇ ਨਾਂ ਕੀਤੇ। ਨਿਰਦੋਸ਼ ਨੇ ਕਿਹਾ ਕਿ ਅਨਿਲ ਕੁੰਬਲੇ ਨੇ ਜਦੋਂ 10 ਵਿਕਟਾਂ ਲੈਣ ਦਾ ਕਮਾਲ ਕੀਤਾ ਸੀ, ਉਦੋਂ ਮੈਂ ਪੈਦਾ ਵੀ ਨਹੀਂ ਹੋਇਆ ਸੀ, ਪਰ ਮੈਂ ਉਸ ਰਿਕਾਰਡ ਬਾਰੇ ਬਹੁਤ ਸੁਣਿਆ ਸੀ।